ਸਿੱਧਵਾਂ ਨਹਿਰ ਦਾ ਵਾਟਰ ਫਰੰਟ 3 ਕਰੋੜ ਰੁਪਏ ਦੀ ਲਾਗਤ ਨਾਲ ਦੁੱਗਰੀ ਪੁਲ ਤੋਂ ਧੂਰੀ ਲਾਈਨ ਤੱਕ ਨਹਿਰ ਦੇ ਕਿਨਾਰੇ ਕੀਤਾ ਜਾਵੇਗਾ ਵਿਕਸਤ – ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ

Advertisement
Spread information

 ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ, ਲੁਧਿਆਣਾ (ਪੱਛਮੀ) ਹਲਕੇ ਵਿੱਚ 3 ਨਵੀਆਂ ਗ੍ਰੀਨ ਬੈਲਟਸ ਤੇ ਲਈਅਰ ਵੈਲੀਆਂ ਦਾ ਕੀਤਾ ਜਾਵੇਗਾ ਨਿਰਮਾਣ

– ਨਿਊ ਆਸ਼ਾ ਪੁਰੀ, ਸ਼ੇਰ-ਏ-ਪੰਜਾਬ ਕਲੋਨੀ, ਮੋਦੀ ਐਨਕਲੇਵ, ਕਨਾਲ ਐਨਕਲੇਵ ਅਤੇ ਹੋਰ ਆਸ-ਪਾਸ ਦੇ ਖੇਤਰਾਂ ‘ਚ ਸੜ੍ਹਕਾਂ ਦੀ ਮੁਰੰਮਤ ਅਤੇ ਉਸਾਰੀ ਪ੍ਰਾਜੈਕਟ ਦਾ ਵੀ ਕੀਤਾ ਉਦਘਾਟਨ

ਦਵਿੰਦਰ ਡੀ ਕੇ  , ਲੁਧਿਆਣਾ, 23 ਮਈ 2021

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਐਲਾਨ ਕੀਤਾ ਗਿਆ ਹੈ ਕਿ ਤੀਜੇ ਪੜਾਅ ਤਹਿਤ ਸਿੱਧਵਾਂ ਨਹਿਰ ਦਾ ਵਾਟਰ ਫਰੰਟ 3 ਕਰੋੜ ਰੁਪਏ ਦੀ ਲਾਗਤ ਨਾਲ ਦੁੱਗਰੀ ਪੁਲ ਤੋਂ ਧੂਰੀ ਲਾਈਨ ਤੱਕ ਨਹਿਰ ਦੇ ਕਿਨਾਰੇ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਪ੍ਰਾਜੈਕਟ ਦਾ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ।

Advertisement

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦੇ ਤਹਿਤ, ਲੁਧਿਆਣਾ (ਪੱਛਮੀ) ਹਲਕੇ ਵਿੱਚ ਤਿੰਨ ਨਵੀਆਂ ਗ੍ਰੀਨ ਬੈਲਟਸ ਅਤੇ ਲਈਅਰ ਵੈਲੀਜ ਦਾ ਵੀ ਨਿਰਮਾਣ ਕੀਤਾ ਜਾਵੇਗਾ।

         ਸਿੱਧਵਾਂ ਨਹਿਰ ਦੇ ਕਿਨਾਰੇ ਉਸ ਜਗ੍ਹਾ ਦਾ ਦੌਰਾ ਕਰਦਿਆਂ ਜਿੱਥੇ ਵਾਟਰਫ੍ਰੰਟ ਪ੍ਰਾਜੈਕਟ ਦਾ ਨਿਰਮਾਣ ਕੀਤਾ ਜਾਵੇਗਾ, ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਤੀਜੇ ਪੜਾਅ ਤਹਿਤ ਦੁੱਗਰੀ ਰੋਡ ਤੋਂ ਧੂਰੀ ਲਾਈਨ ਤੱਕ ਵਾਟਰ ਫਰੰਟ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਤਕਰੀਬਨ 800 ਮੀਟਰ ਦਾ ਏਰੀਆ ਵਰਤਣਯੋਗ ਨਹੀਂ ਹੈ ਅਤੇ ਜਦੋਂ ਇੱਥੇ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਫਰੰਟ ਵਿਕਸਿਤ ਕੀਤਾ ਜਾਵੇਗਾ, ਤਾਂ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੂੰ ਲਾਭ ਹੋਵੇਗਾ ਕਿਉਂਕਿ ਇਹ ਸਵੇਰ/ ਸ਼ਾਮ ਦੀ ਸੈਰ ਤੋਂ ਇਲਾਵਾ ਮਨੋਰੰਜਕ ਗਤੀਵਿਧੀਆਂ ਲਈ ਵੀ ਵਰਤਿਆ ਜਾਵੇਗਾ।

          ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਸ. ਕਮਲਜੀਤ ਸਿੰਘ ਕੜਵਲ ਅਤੇ ਹੋਰ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਲਗਭਗ 4.74 ਕਰੋੜ ਰੁਪਏ ਦੀ ਲਾਗਤ ਵਾਲੇ ਸਿੱਧਵਾਂ ਨਹਿਰ ਵਾਟਰ ਫ੍ਰੰਟ ਪ੍ਰਾਜੈਕਟ (ਫਿਰੋਜ਼ਪੁਰ ਰੋਡ ਤੋਂ ਫਿਰੋਜ਼ਪੁਰ ਰੇਲਵੇ ਲਾਈਨ ਤੱਕ ਲਗਭਗ ਲੰਬਾਈ 1 ਕਿਲੋਮੀਟਰ) ਦਾ ਪਹਿਲਾ ਪੜਾਅ ਪਹਿਲਾਂ ਹੀ ਮੁਕੰਮਲ ਹੋਣ ਦੇ ਨੇੜੇ ਹੈ, ਜਦੋਂ ਕਿ 1.6 ਕਿਲੋਮੀਟਰ ਲੰਬਾਈ ਦੇ ਦੂਜੇ ਪੜਾਅ ਦਾ ਕੰਮ (ਜਵੱਦੀ ਬ੍ਰਿਜ ਤੋਂ ਦੁੱਗਰੀ ਰੋਡ ਤੱਕ) 5.06 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚੱਲ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦੇ ਤਹਿਤ, ਲੁਧਿਆਣਾ (ਪੱਛਮੀ) ਹਲਕੇ ਵਿੱਚ 3 ਨਵੀਆਂ ਗ੍ਰੀਨ ਬੈਲਟਸ ਅਤੇ ਲਈਅਰ ਵੈਲੀਆਂ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਵਿੱਚ ਬਾੜੇਵਾਲ ਪਿੰਡ ਦੇ ਛੱਪੜ ਦੀ ਜਗ੍ਹਾ ਤੇ ਵਾਤਾਵਰਣ ਪੱਖੀ ਪਾਰਕ, ਰਘੁਨਾਥ ਐਨਕਲੇਵ ਵਿੱਚ ਗ੍ਰੀਨ ਬੈਲਟ ਅਤੇ ਲਗਭਗ 1 ਕਿਲੋਮੀਟਰ ਲੰਬੀ ਹੋਰ ਗ੍ਰੀਨ ਬੈਲਟ ਸੂਆ ਰੋਡ ਦੇ ਨਾਲ-ਨਾਲ ਬਾੜੇਵਾਲ ਇਲਾਕੇ ਵਿੱਚ, ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ 3 ਗ੍ਰੀਨ ਬੈਲਟਸ ਅਤੇ ਲਈਅਰ ਵੈਲੀਆਂ ਦਾ ਨਿਰਮਾਣ 5.33 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ।

               ਆਪਣੀ ਪਤਨੀ ਅਤੇ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਨਿਗਮ ਕੌਂਸਲਰ ਪੰਕਜ ਕਾਕਾ ਦੇ ਨਾਲ, ਉਨ੍ਹਾਂ ਨਿਊ ਆਸ਼ਾ ਪੁਰੀ, ਸ਼ੇਰ-ਏ-ਪੰਜਾਬ ਕਲੋਨੀ, ਮੋਦੀ ਐਨਕਲੇਵ, ਕਨਾਲ ਐਨਕਲੇਵ ਅਤੇ ਸ਼ਹਿਰ ਦੇ ਵਾਰਡ ਨੰਬਰ 74 ਦੇ ਹੋਰ ਆਸ ਪਾਸ ਦੇ ਖੇਤਰਾਂ ਵਿੱਚ ਸੜ੍ਹਕਾਂ ਦੀ ਮੁਰੰਮਤ ਅਤੇ ਉਸਾਰੀ ਨਾਲ ਜੁੜੇ ਇੱਕ ਪ੍ਰਾਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ 1.10 ਕਰੋੜ ਰੁਪਏ ਦੀ ਲਾਗਤ ਵਾਲਾ ਹੈ।

Advertisement
Advertisement
Advertisement
Advertisement
Advertisement
error: Content is protected !!