2 ਲੱਖ ਦੀ ਲਾਗਤ ਨਾਲ ਰਮਦਾਸੀਆ ਸਿੱਖ ਭਾਈਚਾਰੇ ਦੀ ਧਰਮਸ਼ਾਲਾ ਦੀ ਸ਼ੁਰੂਆਤ ਕਰਵਾਈ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ, 24 ਮਈ 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਅਤੇ ਕਸਬਿਆਂ ਦੇ ਵਿਕਾਸ ਕਾਰਜਾਂ ਦੇ ਕਰੋੜਾਂ ਰੁਪਏ ਖਰਚ ਕਰਕੇ ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ਼ ਤੇ ਕਰਵਾ ਕੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ । ਇਹ ਵਿਚਾਰ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਪਿੰਡ ਹਮੀਦੀ ਵਿਖੇ ਰਮਦਾਸੀਆ ਸਿੱਖ ਭਾਈਚਾਰੇ ਦੀ ਧਰਮਸ਼ਾਲਾ ਲਈ ਸਰਕਾਰ ਵੱਲੋਂ 2 ਲੱਖ ਦੀ ਪੰਚਾਇਤ ਨੂੰ ਜਾਰੀ ਹੋਈ ਗ੍ਰਾਂਟ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਉਪਰੰਤ ਸੰਬੋਧਨ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਕਾਸ ਕਾਰਜਾਂ ਲਈ ਕੈਪਟਨ ਸਰਕਾਰ ਵੱਲੋਂ ਗਰਾਂਟ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਕਿਉਂਕਿ ਲਗਾਤਾਰ ਪਿੰਡਾਂ ਅੰਦਰ ਗਲੀਆਂ ਨਾਲੀਆਂ ਦੀ ਉਸਾਰੀ ਕਰਵਾ ਕੇ ਪਿੰਡਾਂ ਦਾ ਵੱਡੀ ਪੱਧਰ ਤੇ ਵਿਕਾਸ ਕਰਵਾਇਆ ਜਾ ਰਿਹਾ ਹੈ । ਪਿੰਡਾਂ ਦੀਆਂ ਗਲੀਆਂ ਵਿੱਚ ਇੰਟਰਲਾਕ ਇੱਟਾਂ ਪਾ ਕੇ ਪਿੰਡਾਂ ਦੇ ਵਿਕਾਸ ਕਾਰਜ ਕਰਾ ਕੇ ਨੁਹਾਰ ਬਦਲੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਆਉਂਦੇ ਦਿਨਾਂ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ 4 ਕਰੋਡ਼ ਦੀ ਰਾਸ਼ੀ ਹੋਰ ਮਨਜ਼ੂਰ ਕਰਕੇ ਭੇਜੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਹਲਕੇ ਦਾ ਕੋਈ ਵੀ ਅਜਿਹਾ ਪਿੰਡ ਨਹੀਂ ਰਹਿਣ ਦਿੱਤਾ ਜਾਵੇਗਾ ਜਿਥੇ ਸਰਕਾਰ ਦੀ ਗਰਾਂਟ ਨਾਲ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਨੇਪਰੇ ਨਾ ਚਾੜ੍ਹਿਆ ਜਾ ਸਕੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜਿੱਥੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੇ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਉਣ ਦੇ ਨਾਲ ਨਾਲ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਥੇ ਚੋਣਾਂ ਦੌਰਾਨ ਰਾਜ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਲੜੀਵਾਰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਪਿੰਡਾ ਦੀ ਵਿਕਾਸ ਕਾਰਜ ਕਰਵਾਉਣ ਅਤੇ ਵਧੇਰੇ ਸਹੂਲਤਾਂ ਲੈਣ ਲਈ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਰਵਿਦਾਸ ਕਮੇਟੀ ਦੇ ਆਗੂ ਗੁਰਮੀਤ ਸਿੰਘ ਪਾਲ, ਸੇਵਾ ਮੁਕਤ ਫ਼ੌਜੀ ਤੇਜਾ ਸਿੰਘ ਪਾਲ, ਮਾ ਗੁਰਮੀਤ ਸਿੰਘ, ਮਨਦੀਪ ਸਿੰਘ ਮੰਟੀ ਦੀ ਅਗਵਾਈ ਹੇਠ ਕਮੇਟੀ ਮੈਂਬਰਾਂ ਵਲੋਂ ਬੀਬੀ ਹਰਚੰਦ ਕੌਰ ਘਨੌਰੀ, ਸੂਬਾ ਸਕੱਤਰ ਮੈਡਮ ਸੁਦੇਸ਼ ਜੋਸ਼ੀ ਹਮੀਦੀ , ਦੁਸਹਿਰਾ ਕਮੇਟੀ ਦੇ ਚੇਅਰਮੈਨ ਤੇ ਪੰਚ ਜਸਵਿੰਦਰ ਸਿੰਘ ਮਾਂਗਟ ,ਪੰਚ ਸਰਬਜੀਤ ਕੌਰ, ਪੰਚ ਅਮਰ ਸਿੰਘ ਚੋਪੜਾ, ਪੰਚ ਮੱਘਰ ਸਿੰਘ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ ਅਤੇ ਸਮਾਜ ਸੇਵੀ ਮਿ. ਜਗਦੀਸ਼ ਸਿੰਘ ਦੀਸ਼ਾ ਸਮੇਤ ਹੋਰ ਉੱਘੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ । ਇਸ ਮੌਕੇ ਪੰਚ ਮਾਸਟਰ ਅਮਰ ਸਿੰਘ ਚੋਪੜਾ ਨੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਗਰਾਮ ਪੰਚਾਇਤ ਵੱਲੋਂ ਹਰ ਸੰਭਵ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਡਾ ਕੁਲਵੰਤ ਰਾਏ ਸ਼ਰਮਾ ,ਰਾਜਬੀਰ ਸਿੰਘ ਰਾਣੂ ,ਪੰਚ ਅਮਰਜੀਤ ਸਿੰਘ ਢੀਂਡਸਾ, ਕ੍ਰਿਸ਼ਨ ਸਿੰਘ ਰਾਣੂ ,ਪਿਆਰਾ ਸਿੰਘ ,ਬਹਾਦਰ ਸਿੰਘ , ਜਗਤਾਰ ਸਿੰਘ, ਕੇਵਲ ਸਿੰਘ ,ਮਨਦੀਪ ਸਿੰਘ ,ਸ਼ਮਸ਼ੇਰ ਸਿੰਘ, ਰਾਜੂ ਸਿੰਘ, ਲਖਵਿੰਦਰ ਸਿੰਘ ਸਰਬਜੀਤ ਸਿੰਘ ਧਨੌਲਾ ਅਤੇ ਬੀਬੀ ਘਨੌਰੀ ਦੇ ਪੀਏ ਗੁਰਪ੍ਰੀਤ ਸਿੰਘ ਈਨਾ ਬਾਜਵਾ ਆਦਿ ਵੀ ਹਾਜ਼ਰ ਸਨ।
Advertisement