ਮਰੇ ਹੋਏ ਡੰਗਰਾਂ ਦੀ ਬਦਬੂ ਫੈਲਣ ਕਾਰਨ ਗੰਭੀਰ ਗੰਭੀਰ ਬਿਮਾਰੀਆਂ ਪੈਦਾ ਹੋਣ ਦਾ ਖ਼ਤਰਾ – ਪਿੰਡ ਵਾਸੀ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ, 24 ਮਈ 2021
ਸਮਾਜ ਸੇਵੀ ਜਗਦੀਸ਼ ਸਿੰਘ ਦੀਸ਼ਾ ਅਤੇ ਗੁਰਮੀਤ ਸਿੰਘ ਪਾਲ ਅਗਵਾਈ ਹੇਠ ਪਿੰਡ ਹਮੀਦੀ ਵਿਖੇ ਲੋਕਾਂ ਦੇ ਘਰਾਂ ਦੇ ਨਜ਼ਦੀਕ ਬਣੀ ਹੱਡਾ ਰੋੜੀ ਵਿੱਚੋਂ ਮਰੇ ਹੋਏ ਡੰਗਰਾਂ ਦੀ ਬਦਬੂ ਫੈਲਣ ਕਾਰਨ ਦੁਖੀ ਹੋਏ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਿੰਡ ਅੰਦਰ ਲੋਕਾਂ ਲਈ ਮੁਸੀਬਤ ਬਣੀ ਹੱਡਾ ਰੋੜੀ ਨੂੰ ਪਿੰਡ ਦੀ ਸੰਘਣੀ ਆਬਾਦੀ ਵਿੱਚੋਂ ਚੁੱਕ ਕੇ ਬਾਹਰ ਕਿਸੇ ਹੋਰ ਜਗ੍ਹਾ ਤੇ ਲਿਜਾਣ ਦੀ ਮੰਗ ਕੀਤੀ। ਇਸ ਮੌਕੇ ਉੱਘੇ ਸਮਾਜ ਸੇਵੀ ਮਿਸਤਰੀ ਜਗਦੀਸ਼ ਸਿੰਘ ਦੀਸ਼ਾ ,ਗੁਰਮੀਤ ਸਿੰਘ , ਸੇਵਾ ਮੁਕਤ ਫ਼ੌਜੀ ਤੇਜਾ ਸਿੰਘ, ਮੁਨਸ਼ੀ ਸਿੰਘ, ਭੀਮ ਸਿੰਘ, ਹਰਬੰਸ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਬਲਬੀਰ ਸਿੰਘ, ਮਨਦੀਪ ਸਿੰਘ ਮਾਟੇ ,ਕੇਵਲ ਸਿੰਘ ,ਬਹਾਦਰ ਸਿੰਘ,ਜਗਤਾਰ ਸਿੰਘ, ਪਰਮਜੀਤ ਸਿੰਘ ਪੰਮਾ,ਹਰਬੰਸ ਸਿੰਘ ਰਾਣੂ ,ਰਾਜੂ ਸਿੰਘ, ਸੋਮਾ ਸਿੰਘ, ਅਲਵਿੰਦਰ ਸਿੰਘ, ਚੰਦ ਸਿੰਘ ਵਾਲੇ ਨੇ ਕਿਹਾ ਕਿ ਪਿੰਡ ਦੇ ਨਜ਼ਦੀਕ ਬਣੀ ਹੱਡਾ ਰੋੜੀ ਵਿੱਚੋਂ ਮਰੇ ਹੋਏ ਡੰਗਰਾਂ ਦੀ ਬਦਬੂ ਆਉਣ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ ,ਕਿਉਂਕਿ ਲੋਕਾਂ ਨੂੰ ਘਰਾਂ ਅੰਦਰ ਕੀਹਨੂੰ ਪਾਉਣ ਸਮੇਂ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਸ ਦੇ ਸਮੇਂ ਤੋਂ ਇਹ ਤੁਕ ਬਣਦੀਆਂ ਆ ਰਹੀਆਂ ਪੰਚਾਇਤਾਂ ਨੇ ਲਗਾਤਾਰ ਚਲੀ ਆ ਰਹੀ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਇਸ ਹੱਡਾ ਰੋੜੀ ਵਿੱਚੋਂ ਲਗਾਤਾਰ ਮਰੇ ਹੋਏ ਡੰਗਰਾਂ ਦੀ ਬਦਬੂ ਫੈਲਣ ਕਾਰਣ ਬੀਮਾਰੀ ਫੈਲਣ ਦਾ ਡਰ ਬਣਿਆ ਹੋਣ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲ ਰਹੇ ਕ੍ਰੋਪ ਦੇ ਮੱਦੇਨਜ਼ਰ ਲਗਾਤਾਰ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੋ ਅੰਤਮ ਸਸਕਾਰ ਕਰਨ ਲਈ ਮਹਿਕਮੇ ਦੇ ਅਧਿਕਾਰੀਆਂ ਨੂੰ ਘੱਟਾ ਪਾ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਦੇ ਸਸਕਾਰ ਕਰਵਾਏ ਜਾ ਰਹੇ ਹਨ। ਪਰ ਦੂਜੇ ਪਾਸੇ ਪਿੰਡਾਂ ਅੰਦਰ ਸੰਘਣੀ ਆਬਾਦੀ ਵਿੱਚ ਬਣੀਆਂ ਹੱਡਾ ਰੋੜੀਆਂ ਵਿੱਚੋਂ ਪਸ਼ੂਆਂ ਦੀ ਬਦਬੂ ਫੈਲਣ ਕਾਰਨ ਲੋਕਾਂ ਨੂੰ ਜ਼ਿੰਦਗੀ ਜਿਉਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਹਮੀਦੀ ਵਿਖੇ ਬਣੀ ਹੱਡਾ ਰੋੜੀ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਪਿੰਡ ਹਮੀਦੀ ਵਿਖੇ ਲੋਕਾਂ ਦੇ ਘਰਾਂ ਦੇ ਨਜ਼ਦੀਕ ਬਣੀ ਹੱਡਾਰੋੜੀ ਨੂੰ ਤੁਰੰਤ ਚੁਕਾ ਕੇ ਪਿੰਡ ਤੋਂ ਬਾਹਰ ਲਿਜਾਣ ਦੀ ਮੰਗ ਕੀਤੀ ।
*ਕੀ ਕਹਿੰਦੇ ਨੇ ਪਿੰਡ ਦੇ ਸਰਪੰਚ*
ਇਸ ਸਬੰਧੀ ਪਿੰਡ ਹਮੀਦੀ ਦੇ ਸਰਪੰਚ ਜਸਪ੍ਰੀਤ ਕੌਰ ਮਾਂਗਟ ਅਤੇ ਪੰਚ ਜਸਵਿੰਦਰ ਸਿੰਘ ਮਾਂਗਟ ਨੇ ਸੰਪਰਕ ਕਰਨ ਤੇ ਕਿਹਾ ਕਿ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਹੱਡਾ ਰੋੜੀ ਨੂੰ ਪਿੰਡ ਤੋਂ ਚੁੱਕ ਕੇ ਬਾਹਰ ਲਿਜਾਣ ਲਈ ਪੰਚਾਇਤ ਵੱਲੋਂ ਇਕ ਮਤਾ ਪਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜਿਆ ਜਾਵੇਗਾ ਅਤੇ ਹੱਡਾ ਰੋੜੀ ਲਈ ਢੁੱਕਵੀਂ ਜਗ੍ਹਾ ਵੀ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਪੰਚਾਇਤ ਵੱਲੋਂ ਛੇਤੀ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਸਥਿਤੀ ਤੋਂ ਜਾਣੂ ਕਰਵਾਓ ਕਰਵਾ ਕੇ ਸਮੱਸਿਆਂ ਨੂੰ ਹੱਲ ਕਰਵਾਇਆ ਜਾਵੇ।
Advertisement