ਮੈਡੀਕਲ ਆਕਸੀਜਨ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾਵੇ -ਹਰੀਸ਼ ਨਾਇਰ

Advertisement
Spread information

 ਪ੍ਰਾਈਵੇਟ ਹਸਪਤਾਲਾਂ ਵਿਚ ਵੀ ਮੈਡੀਕਲ ਆਕਸੀਜਨ ਦੀ ਖਪਤ ਦਾ ਆਡਿਟ ਕਰਨ ਲਈ ਕਿਹਾ

ਬੀ ਟੀ ਐਨ  , ਫਾਜ਼ਿਲਕਾ, 14 ਮਈ 2021
               ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਆਈ.ਏ.ਐਸ. ਨੇ ਅੱਜ ਇੱਥੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲੇ ਵਿਚ ਕੋਵਿਡ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਕਿਹਾ ਕਿ ਮੈਡੀਕਲ ਆਕਸੀਜਨ ਦੀ ਸੁੱਚਜੀ ਵਰਤੋਂ ਯਕੀਨੀ ਬਣਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਢੋਆ ਢੁਆਈ ਜਾਂ ਹਸਪਤਾਲ ਵਿਚ ਵਰਤੋਂ ਦੇ ਪੱਧਰ ਤੇ ਇਸਦਾ ਰਿਸਾਅ ਨਾ ਹੋਵੇ। ਉਨਾਂ ਨੇ ਜ਼ਿਲੇ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਅਤੇ ਹੋਰ ਗੈਰ ਕੋਵਿਡ ਹਸਪਤਾਲਾਂ ਵਿਚ ਆਕਸੀਜਨ ਦੀ ਖਪਤ ਦਾ ਆਡਿਟ ਕਰਨ ਲਈ ਵੀ ਕਿਹਾ ਤਾਂ ਜੋ ਇਸ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਆਕਸੀਜਨ ਜਾਂ ਕਿਸੇ ਵੀ ਹੋਰ ਦਵਾਈ ਜਾਂ ਮੈਡੀਕਲ ਸਮੱਗਰੀ ਦੀ ਕਾਲਾਬਜਾਰੀ ਜਾਂ ਮਹਿੰਗੀ ਵਸਤ ਵੇਚਣ ਦੀ ਕੁਤਾਹੀ ਕੋਈ ਨਾ ਕਰੇ। ਉਨਾਂ ਨੇ ਕਿਹਾ ਕਿ ਕਾਲਾਬਜਾਰੀ ਕਰਨੀ ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਹੋਮ ਆਈਸੋਲੇਸਨ ਵਿਚ ਜੋ ਲੋਕ ਰਹਿ ਕੇ ਇਲਾਜ ਕਰਵਾ ਰਹੇ ਹਨ ਉਨਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ।             ਇਸ ਮੌਕ ਡਾ: ਤਿ੍ਰਲੋਚਣ ਸਿੰਘ ਨੇ ਦੱਸਿਆ ਕਿ ਜਲਾਲਾਬਾਦ ਦੇ ਲੈਵਲ 2 ਕੋਵਿਡ ਹਸਪਤਾਲ ਵਿਚ ਪਹਿਲਾਂ ਤੋਂ 60 ਬੈਡ ਉਪਲਬੱਧ ਹਨ ਜਦਕਿ ਇੱਥੇ 20 ਬੈਡ ਹੋਰ ਵਧਾਏ ਜਾ ਰਹੇ ਹਨ ਜਦ ਕਿ ਰਾਮਸਰਾ ਵਿਖੇ ਵੀ ਇਕ ਹੋਰ 50 ਬੈਡ ਦਾ ਲੈਵਲ 2 ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ।
ਡਾ: ਅਸ਼ਵਨੀ ਕੁਮਾਰ ਨੇ ਦੱਸਿਆ ਕਿ ਫਿਲਹਾਲ ਜ਼ਿਲੇ ਵਿਚ ਜਰੂਰਤ ਅਨੁਸਾਰ ਆਕਸੀਜਨ ਗੈਸ ਉਪਲਬੱਧ ਹੈ। ਡਾ: ਚਰਨਜੀਤ ਸਿੰਘ ਨੇ ਦੱਸਿਆ ਕਿ ਜਿਲ਼ੇ ਵਿਚ ਵੈਕਸੀਨ ਦੀ ਸਪਲਾਈ ਵੀ ਲਗਾਤਾਰ ਆ ਰਹੀ ਹੈ ਅਤੇ ਵੱਖ ਵੱਖ ਥਾਂਵਾਂ ਤੇ ਵੈਕਸੀਨ ਲੱਗ ਰਹੀ ਹੈ।
Advertisement
Advertisement
Advertisement
Advertisement
Advertisement
error: Content is protected !!