ਰਜੀਆ ਸੁਲਤਾਨਾ ਨੇ ਮਲੇਰਕੋਟਲਾ ਵਾਸੀਆਂ ਵੱਲੋਂ ਈਦ ਮੌਕੇ ਜ਼ਿਲ੍ਹੇ’ ਦਾ ਤੋਹਫਾ ਦੇਣ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ

Advertisement
Spread information

ਕਿਹਾ, ਮਲੇਰਕੋਟਲਾ ਦਾ ਜ਼ਿਲ੍ਹਾ ਬਣਨਾ ਇਕ ਸੁਪਨਾ ਸਾਕਾਰ ਹੋਣ ਜਿਹਾ

ਪਰਦੀਪ ਕਸਬਾ  , ਮਾਲੇਰਕੋਟਲਾ, 14 ਮਈ 2021

ਜਲ ਸਪਲਾਈ ਤੇ ਸੈਨੀਟੇਸਨ ਮੰਤਰੀ ਪੰਜਾਬ ਸ੍ਰੀਮਤੀ ਰਜੀਆ ਸੁਲਤਾਨਾ ਨੇ ਅੱਜ ਮਾਲੇਰਕੋਟਲਾ ਦੇ ਵਸਨੀਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲਾ ਨੂੰ ਸੂਬੇ ਦਾ 23ਵਾਂ ਜਲ੍ਹਿਾ ਐਲਾਨਣ ‘ਤੇ ਸਹਿਰ ਨਿਵਾਸੀਆਂ ਨੂੰ ਇੱਕ ਸਾਨਦਾਰ ਤੋਹਫਾ ਦੇਣ ਲਈ ਧੰਨਵਾਦ ਕੀਤਾ।

Advertisement

ਮੰਤਰੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਇਤਿਹਾਸਕ ਮੌਕਾ ਸੀ ਕਿਉਂਕਿ ਮੁੱਖ ਮੰਤਰੀ ਨੇ ਮਾਲੇਰਕੋਟਲਾ ਵਾਸੀਆਂ ਦੀ ਬਹੁਤ ਪੁਰਾਣੀ ਮੰਗ ਨੂੰ ਬੂਰ ਪਾਇਆ ਹੈ। ਸ੍ਰੀਮਤੀ ਸੁਲਤਾਨਾ ਨੇ ਕਿਹਾ ਕਿ ਉਨ੍ਹਾਂ ਲਈ ਇਹ ਇਕ ਸੁਪਨਾ ਸਾਕਾਰ ਹੋਣ ਵਰਗਾ ਹੈ ਕਿਉਂਕਿ ਉਹ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਲਈ ਸਖਤ ਕੋਸਸਿਾਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਮਾਲੇਰਕੋਟਲਾ ਦੇ ਸਰਵਪੱਖੀ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।

       ਮੰਤਰੀ ਨੇ ਕਿਹਾ ਕਿ ਮਲੇਰਕੋਟਲਾ ਦੇ ਸਾਰੇ ਵਸਨੀਕ ਅਤੇ ਵਿਸੇਸ ਤੌਰ ‘ਤੇ ਮੁਸਲਿਮ ਭਰਾ ਈਦ ਦੇ ਸੁੱਭ ਦਿਹਾੜੇ ਮੌਕੇ ਭਾਈਚਾਰੇ ਮਿਲੇ ਨੂੰ ਇਸ ਸਾਨਦਾਰ ਤੋਹਫੇ ਲਈ ਮੁੱਖ ਮੰਤਰੀ ਦੇ ਹਮੇਸਾ ਕਰਜਦਾਰ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਸਭ ਤੋਂ ਵੱਡਾ ਤੋਹਫਾ ਸੀ ਜੋ ਕਿ ਸੂਬੇ ਦੀ ਕੋਈ ਵੀ ਸਰਕਾਰ ਸਹਿਰ ਦੇ ਵਸਨੀਕਾਂ ਨੂੰ ਦੇ ਸਕਦੀ ਸੀ।  ਸ੍ਰੀਮਤੀ ਸੁਲਤਾਨਾ ਨੇ ਇਹ ਵੀ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਇਕ ਯਾਦਗਾਰ ਦਿਨ ਸੀ ਅਤੇ ਹਮੇਸਾ ਯਾਦ ਕੀਤਾ ਜਾਵੇਗਾ।

         ਮੰਤਰੀ ਨੇ ਇੱਕ ਮੈਡੀਕਲ ਕਾਲਜ, ਲੜਕੀਆਂ ਲਈ ਡਿਗਰੀ ਕਾਲਜ, ਮਹਿਲਾ ਥਾਣਾ, ਸਮਾਰਟ ਸਕੂਲ ਅਤੇ ਸਹਿਰੀ ਵਿਕਾਸ ਲਈ 6 ਕਰੋੜ ਰੁਪਏ ਦੇਣ ਦੇ ਐਲਾਨ ਕਰਨ ਲਈ ਵੀ ਮੁੱਖ ਮੰਤਰੀ ਦਾ ਧੰਨਵਾਦ ਕੀਤਾ।  ਉਨ੍ਹਾਂ ਕਿਹਾ ਕਿ ਇਸ ਨਾਲ ਮਾਲੇਰਕੋਟਲਾ ਦੇਸ ਦੇ ਰੋਡਮੈਪ ‘ਤੇ ਸਿੱਖਿਆ ਦੇ ਕੇਂਦਰ ਵਜੋਂ ਉੱਭਰੇਗਾ ਅਤੇ ਇਸਦੇ ਸਰਵਪੱਖੀ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।  ਸ੍ਰੀਮਤੀ ਸੁਲਤਾਨਾ ਨੇ ਮਾਲੇਰਕੋਟਲਾ ਦੇ ਵਿਕਾਸ ਲਈ ਸੂਬਾ ਸਰਕਾਰ ਦੀ ਦਿ੍ਰੜ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸਹਿਰ ਕਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
           ਇਸ ਮੌਕੇ ਡਿਪਟੀ ਕਮਿਸਨਰ ਸੰਗਰੂਰ ਸ੍ਰੀ ਰਾਮਵੀਰ, ਐਸਐਸਪੀ ਵਿਵੇਕ ਸੀਲ ਸੋਨੀ, ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਮੁਫਤੀ ਪੰਜਾਬ ਇਰਤਿਕਾ ਉਲ ਹਸਨ, ਐਸਡੀਐਮ ਸਿਮਰਪ੍ਰੀਤ ਕੌਰ, ਪੀਸੀਐਸ ਲਤੀਫ ਅਹਿਮਦ, ਐਸਪੀ ਅਮਨਦੀਪ ਬਰਾੜ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।    

Advertisement
Advertisement
Advertisement
Advertisement
Advertisement
error: Content is protected !!