ਕਿਸਾਨ ਦੇ ਖੇਤ ਵਿੱਚੋਂ 8-9 ਕੁਇੰਟਲ ਕੱਢੀ ਹੋਈ ਸਰ੍ਹੋਂ ਚੋਰੀ

Advertisement
Spread information

ਕਿਸਾਨ ਦੇ ਖੇਤ ਵਿੱਚੋਂ ਅੱਠ-ਨੌਂ ਕੁਇੰਟਲ ਕੱਢੀ ਹੋਈ ਸਰ੍ਹੋਂ ਨਾਮਾਲੂਮ ਵਿਆਕਤੀਆਂ ਕੀਤੀ ਚੋਰੀ

ਪੁਲਸ ਨੇ ਸਰ੍ਹੋਂ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀ/ਵਿਆਕਤੀਆਂ ਤੇ ਮੁਕੱਦਮੇ ਦਰਜ ਕੀਤਾ

ਪਰਦੀਪ ਕਸਬਾ ਬਰਨਾਲਾ , 22 ਅਪ੍ਰੈਲ 2021 

ਥਾਣਾ ਸਿਟੀ ਬਰਨਾਲਾ ਵਿੱਚ ਅੱਠ-ਨੌਂ ਕੁਇੰਟਲ ਸਰ੍ਹੋਂ ਜਿਸ ਦੀ ਕੀਮਤ 45 ਹਜ਼ਾਰ ਰੁਪਏ ਹੈ, ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਥਾਣਾ ਸਿਟੀ ਬਰਨਾਲਾ ਵਿੱਚ ਬਲਵਿੰਦਰ ਸਿੰਘ ਉਰਫ ਮਿੱਠੂ ਪੁੱਤਰ ਗੋਟੂ ਸਿੰਘ ਨਿਵਾਸੀ ਸੰਧੂ ਪੱਤੀ ਬਰਨਾਲਾ ਨੇ ਆਪਣੇ ਦਰਜ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਕੱਢੀ ਹੋਈ ਸਰੋ 08/09 ਕੁਇੰਟਲ ਬਾ-ਹੱਦ ਸੁਰਜੀਤਪੁਰਾ ਕੋਠੇ ਸੇਖਾ ਰੋਡ ਬਰਨਾਲਾ ਤੋਂ ਕੋਈ ਨਾਮਾਲੂਮ ਵਿਅਕਤੀ/ਵਿਆਕਤੀਆ ਨੇ ਚੋਰੀ ਕਰ ਲਈ ਹੈ । ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਮਿੱਠੂ ਪੁੱਤਰ ਗੋਟੂ ਸਿੰਘ ਨਿਵਾਸੀ ਸੰਧੂ ਪੱਤੀ ਬਰਨਾਲਾ  ਦੇ ਖੇਤ ਵਿੱਚੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਅੱਠ ਨੌਂ ਕੁਇੰਟਲ ਕੱਢੀ ਸਰ੍ਹੋਂ ਜਿਸ ਦੀ ਕੀਮਤ ਪਨਤਾਲੀ ਹਜ਼ਾਰ ਰੁਪਏ ਹੈ, ਚੋਰੀ ਕਰਕੇ ਲੈ ਗਏ ਹਨ । ਪੁਲਸ ਨੇ ਅਣਪਛਾਤੇ ਵਿਅਕਤੀਆਂ ਤੇ ਮੁਕੱਦਮਾ ਦਰਜ ਕਰਕੇ  ਅਗਲੀ ਕਾਰਵਾਈ ਸ਼ੁਰੂ ਕੀਤੀ ।

 

Advertisement
Advertisement
Advertisement
Advertisement
error: Content is protected !!