ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਵਿਅਕਤੀ ਨੂੰ ਘੇਰ ਕੇ ਲੁੱਟਿਆ

Advertisement
Spread information

ਸਾਇਕਲ ਦੇ ਅੱਗੇ ਮੋਟਰਸਾਇਕਲ ਖੋਹਿਆ ਮੋਬਾਇਲ ਮਾਰਕਾ ਸੈਮਸੰਗ  

ਪਰਦੀਪ ਕਸਬਾ, ਬਰਨਾਲਾ , 22 ਅਪ੍ਰੈਲ 2021 

ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਵਿਅਕਤੀ ਨੂੰ ਘੇਰ ਕੇ ਲੁੱਟਿਆ ਗਿਆ । ਇਸ ਸੰਬੰਧੀ ਥਾਣਾ ਠੁੱਲੀਵਾਲ ਵਿਚ ਇਕ ਮੁਕੱਦਮਾ ਦਰਜ ਕੀਤਾ ਗਿਆ ਹੈ । ਥਾਣਾ ਠੁੱਲੀਵਾਲ ਵਿੱਚ ਅਮਨਦੀਪ ਸਿੰਘ ਪੁੱਤਰ ਗੁਲਾਬ ਸਿੰਘ ਨਿਵਾਸੀ ਠੁੱਲੀਵਾਲ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇ ਮੈ ਅੱਜ ਵਕਤ ਕਰੀਬ ਸਾਮ 7 ਵਜੇ ਗੁਰਦੁਅਰਾ ਜੰਡਸਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤਾਂ ਦੋਸੀ ਰਵਿੰਦਰ ਸਿੰਘ ਵਗੈਰਾ ਉਕਤਾਨ ਵਿਅਕਤੀਆ ਨੇ ਮੈਨੂੰ ਪੁਲ ਡਰੇਨ ਖਿਆਲੀ ਰੋਡ ਠੁੱਲੀਵਾਲ ਤੇ ਮੇਰੇ ਸਾਇਕਲ ਦੇ ਅੱਗੇ ਮੋਟਰਸਾਇਕਲ ਲਾ ਕੇ ਮੇਰਾ ਮੋਬਾਇਲ ਮਾਰਕਾ ਸੈਮਸੰਗ ਖੋਹ ਲਿਆ ਹੈ ।

Advertisement

ਜਿਸਤੇ ਕਾਰਵਾਈ ਕਰਦੇ ਹੋਏ ਦੌਰਾਨ ਪੜਤਾਲ ਸਹਾਇਕ ਥਾਣੇਦਾਰ ਦਰਸਨ ਸਿੰਘ ਨੇ ਦੋਸੀ ਰਵਿੰਦਰ ਸਿੰਘ ਉਰਫ ਕੁਲਚਾ ਉਰਫ ਸੋਨੀ ਪੁੱਤਰ ਹਰਬੰਸ ਸਿੰਘ ਅਤੇ ਮਨਦੀਪ ਸਿੰਘ ਉਰਫ ਦੀਪੂ ਪੁੱਤਰ ਬਲਦੇਵ ਸਿੰਘ ਵਾਸੀਆਨ ਠੁੱਲੀਵਾਲ ਖਿਲਾਫ ਮੁਕੱਦਮਾ ਦਰਜ ਕੀਤਾ। ਦੋਸੀਆਨ ਦੀ ਗ੍ਰਿਫਤਾਰੀ ਬਾਕੀ ਹੈ, ਤਫਤੀਸ਼ ਜਾਰੀ ਹੈ।

 

Advertisement
Advertisement
Advertisement
Advertisement
Advertisement
error: Content is protected !!