ਰੁਜਗਾਰ ਦੀ ਭਾਲ `ਚ ਵਿਦੇਸ਼ ਗਈਆਂ ਨੌਜਵਾਨ ਧੀਆਂ ਹੁਣ ਬਨਣ ਲੱਗੀਆਂ ਸੰਘਰਸ਼ ਦੀ ਢਾਲ

Advertisement
Spread information

2 ਧੀਆਂ ਇਕਬਾਲਜੀਤ ਅਤੇ ਮਨਰਾਜ ਕੌਰ ਨੇ ਦਸ ਹਜਾਰ ਵੀਹ ਰੁ. ਦੀ ਭੇਜੀ ਆਰਥਿਕ ਸਹਾਇਤਾ


ਗੁਰਸੇਵਕ ਸਹੋਤਾ , ਮਹਿਲਕਲਾਂ 11 ਅਪ੍ਰੈਲ 2021

        ਭਾਰਤੀ ਕਿਸਨ ਯੂਨੀਅਨ ਏਕਤਾ ਡਕੌਂਦਾ ਨੂੰ ਵਿਦੇਸ਼ਾਂ ਦੀ ਧਰਤੀ ਕਨੇਡਾ ਵਿਖੇ ਰੁਜਗਾਰ ਦੀ ਭਾਲ ਵਿੱਚ ਗਈਆਂ ਦੋ ਧੀਆਂ ਇਕਬਾਲਜੀਤ ਅਤੇ ਮਨਰਾਜ ਕੌਰ ਨੇ ਦਸ ਹਜਾਰ ਵੀਹ ਰੁ. ਦੀ ਆਰਥਿਕ ਸਹਾਇਤਾ ਭੇਜੀ। ਇਹ ਸਹਿਯੋਗ ਰਾਸ਼ੀ ਹਾਸਲ ਕਰਨ ਸਮੇਂ ਸਾਦਾ, ਸੀਮਤ ਸਮੇਂ ਸੀਮਤ ਗਿਣਤੀ ਵਾਲੇ ਕਿਸਾਨ ਆਗੂਆਂ ਦੀ ਹਾਜਰੀ ਵਾਲਾ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਹਮੀਦੀ ਵਿਖੇ ਕਰਵਾਇਆ ਗਿਆ।

Advertisement

          ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਜਿਲ੍ਹਾ ਆਗੂ ਗੁਰਦੇਵ ਸਿੰਘ ਮਾਂਗੇਵਾਲ, ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ ਨੇ ਕਿਹਾ ਕਿ ਅਕਸਰ ਮਾਂ ਬਾਪ ਆਪਣੇ ਵਿਦੇਸ਼ੀਂ ਗਏ ਧੀਆਂ ਪੁੱਤਰਾਂ ਕੋਲੋਂ ਘਰਾਂ ਲਈ ਡਾਲਰਾਂ ਦੀ ਆਸ ਕਰਦੇ ਹਨ ਪਰ ਜਿਨ੍ਹਾਂ ਬੱਚਿਆਂ ਨੂੰ ਪ੍ਰੀਵਾਰਾਂ ਵਿੱਚ ਸੰਘਰਸ਼ਾਂ ਦੀ ਗੁੜਤੀ ਮਿਲਦੀ ਹੈ, ਉਹ ਬੱਚੇ ਆਪਣੀ ਜੰਮਣ ਭੋਇਂ ਵਿਖੇ ਵਾਪਰਦੇ ਵਰਤਾਰਿਆਂ ਨਾਲ ਡੂੰਘੇ ਸਰੋਕਾਰ ਰੱਖਦੇ ਹਨ ਜਿਵੇਂ ਸਾਡੀਆਂ ਧੀਆਂ ਇਕਬਾਲਜੀਤ ਅਤੇ ਮਨਰਾਜ ਕੌਰ ਨੇ ਹੌਂਸਲਾ ਕੀਤਾ ਹੈ। ਇਹ ਸਾਡੇ ਕਿਸਾਨ/ਲੋਕ ਸੰਘਰਸ਼ ਲਈ ਬੇਹੱਦ ਮਾਣ ਸਤਿਕਾਰ ਵਾਲੀ ਗੱਲ ਹੈ ਕਿ ਰੁਜਗਾਰ ਦੀ ਭਾਲ ਵਿੱਚ ਵਿਦੇਸ਼ੀ ਧਰਤੀ ਤੇ ਬੈਠੀਆਂ ਧੀਆਂ ਵੀ ਸੰਘਰਸ਼ ਦੀ ਢਾਲ ਬਣ ਰਹੀਆਂ ਹਨ। ਇਹ ਹੋਰਨਾਂ ਰੁਜਗਾਰ ਦੀ ਤਲਾਸ਼ ਵਿੱਚ ਬਦੇਸ਼ਾਂ ਦੀ ਧਰਤੀ ਤੇ ਗਏ ਧੀਆਂ ਪੁੱਤਰਾਂ ਲਈ ਪ੍ਰੇਰਨਾ ਸ੍ਰੋਤ ਹੈ।

         ਯਾਦ ਰਹੇ ਕਿ ਇਕਬਾਲਜੀਤ ਉਸ ਅਗਾਂਹਵਧੂ ਪ੍ਰੀਵਾਰ ਦੀ ਧੀ ਹੈ ,ਜਿਸਦੇ ਮੁਖੀ ਪੰਡਿਤ ਕੇਦਾਰ ਨਾਥ ਦੀ ਮੌਤ ਉਪਰੰਤ ਪ੍ਰੀਵਾਰ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਦਿਆ ਨੰਦ ਮੈਡੀਕਲ ਕਾਲਜ ਲੁਧਿਆਣਾ ਨੂੰ ਮੈਡੀਕਲ ਖੋਜਾਂ ਲਈ ਭੇਂਟ ਕਰਕੇ ਨਵੀਂ ਪਿਰਤ ਪਾਈ ਸੀ। ਦੂਜੀ ਧੀ ਮਨਰਾਜ ਕੌਰ ਵੀ ਇਸੇ ਪ੍ਰੀਵਾਰ ਦੀ ਦੋਹਤਰੀ ਕਿਰਨਜੀਤ ਕੌਰ/ਬਲਵੰਤ ਸਿੰਘ ਰੰਚਣਾ ਦੀ ਬੇਟੀ ਹੈ। ਜਿਨ੍ਹਾਂ ਨੂੰ ਖੇਤੀ ਖੇਤਰ ਦੇ ਉਜਾੜੇ ਦਾ ਦਰਦ ਹੈ। ਦੋਵਾਂ ਬੇਟੀਆਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਅਸੀਂ ਆਪ ਅਤੇ ਹੋਰਨਾਂ ਨੌਜਵਾਨਾਂ ਨਾਲ ਕਿਸਾਨ/ਲੋਕ ਸੰਘਰਸ਼ ਵਿੱਚ ਯੋਗਦਾਨ/ਸਹਿਯੋਗ ਕਰਨ ਬਾਰੇ ਚਰਚਾ ਕਰਾਂਗੇ ਕਿਸੇ ਵੀ ਹਾਲਤ ਵਿੱਚ ਸੰਘਰਸ਼ ਨੂੰ ਕਮਜੋਰ ਨਹੀਂ ਪੈਣ ਦੇਵਾਂਗੇ। ਅਖੀਰ ਪਿੰਡ ਹਮੀਦੀ ਇਕਾਈ ਆਗੂਆਂ ਗੋਪਾਲ ਕ੍ਰਿਸ਼ਨ, ਨਿਰਮਲ ਸਿੰਘ,ਸੁਰਜੀਤ ਸਿੰਘ ਆਦਿ ਕਿਸਾਨ ਆਗੂਆਂ ਨੇ ਪ੍ਰੀਵਾਰ ਦੇ ਮੁਖੀ ਇਕਬਾਲਜੀਤ ਦੇ ਵੱਡੇ ਪਾਪਾ ਜਤਿੰਦਰ ਕੁਮਾਰ ਪਾਸੋਂ ਦਸ ਹਜਾਰ ਵੀਹ ਰੁ. ਦੀ ਸਹਿਯੋਗ ਰਾਸ਼ੀ ਹਾਸਲ ਕਰਦਿਆਂ ਬੇਟੀਆਂ ਦੇ ਸੰਘਰਸ਼ ਵਿੱਚ ਆਰਥਿਕ ਪੱਖੋਂ ਸਹਿਯੋਗ ਕਰਨ ਬਦਲੇ ਦੋਵਾਂ ਬੇਟੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।

Advertisement
Advertisement
Advertisement
Advertisement
Advertisement
error: Content is protected !!