ਬੇਰਹਿਮ ਸ਼ਰਾਬੀ ਪਤੀ ਨੇ ਪਤਨੀ ਨੂੰ ਕੁਹਾੜੀ ਨਾਲ ਵੱਢਿਆ,

Advertisement
Spread information

ਹਰਿੰਦਰ ਨਿੱਕਾ, ਬਰਨਾਲਾ 1 ਅਪ੍ਰੈਲ 2021

            ਜਿਲ੍ਹੇ ਦੇ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਭੂਰੇ ਦੇ ਇੱਕ ਸ਼ਰਾਬੀ ਨੌਜਵਾਨ ਨੇ ਘਰ ਵਿੱਚ ਸੁੱਤੀ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਹੱਤਿਆ ਤੋਂ ਬਾਅਦ ਹਤਿਆਰਾ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਪਿੰਡ ਭੂਰੇ ਉਮਰ ਕਰੀਬ 35 ਕੁ ਸਾਲ ਦਾ ਵਿਆਹ ਹਰਪ੍ਰੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹਰਪ੍ਰੀਤ ਦੀ ਕੁੱਖੋਂ 2 ਬੱਚੇ, ਇੱਕ ਬੇਟੀ ਅਤੇ ਬੇਟਾ ਪੈਦਾ ਹੋਏ। ਦੋਵੇਂ ਪਤੀ-ਪਤਨੀ ਇੱਟਾਂ ਵਾਲੇ ਭੱਠੇ ਤੇ ਪਥੇਰ ਯਾਨੀ ਇੱਟਾਂ ਪੱਥਣ ਦਾ ਕੰਮ ਕਰਦੇ ਸਨ। ਪਰੰਤੂ ਜਗਸੀਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ।            31 ਮਾਰਚ ਦੀ ਲੰਘੀ ਰਾਤ ਜਗਸੀਰ ਸਿੰਘ ਸ਼ਰਾਬੀ ਹਾਲਤ ਵਿੱਚ ਕਿਸੇ ਗੱਲ ਤੋਂ ਤਕਰਾਰ ਕਰਨ ਲੱਗਿਆ। ਸਵੇਰੇ ਉੰਠ ਕੇ ਜਗਸੀਰ ਸਿੰਘ ਪਿੰਡ ਦੇ ਗੁਰੂ ਘਰ ਵਿੱਚ ਚਲਾ ਗਿਆ। ਕਰੀਬ 10:30 ਵਜੇ ਉਹ ਘਰ ਪਹੁੰਚਿਆਂ ਤਾਂ ਉਸ ਦੀ ਘਰਵਾਲੀ ਹਰਪ੍ਰੀਤ ਕੌਰ ਬੀਮਾ ਹੋਣ ਕਾਰਣ ਮੰਜੇ ਤੇ ਸੁੱਤੀ ਪਈ ਸੀ। ਆਉਂਦੇ ਸਾਰ ਹੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਜਗਸੀਰ ਸਿੰਘ ਨੇ ਕੁਹਾੜੀ ਨਾਲ ਆਪਣੀ ਪਤਨੀ ਨੂੰ ਵੱਢ ਸੁੱਟਿਆ ਅਤੇ ਖੁਦ ਵਾਰਦਾਤ ਲੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ, ਥਾਣਾ ਧਨੌਲਾ ਦੇ ਐਸਐਚਉ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕਾ ਵਾਰਦਾਤ ਤੇ ਪਹੁੰਚ ਗਈ। ਪੁਲਿਸ ਪਾਰਟੀ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦੀ।

Advertisement

          ਮ੍ਰਿਤਕਾ ਦੇ ਭਰਾ ਵਕੀਲ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਹਰਪ੍ਰੀਤ ਕੌਰ ਬਹੁਤ ਮੇਹਨਤੀ ਸੀ ,ਮਿਹਨਤ ਕਰਕੇ,ਉਹੀ ਪਰਿਵਾਰ ਦਾ ਗੁਜਾਰਾ ਚਲਾਉਂਦੀ ਸੀ। ਜਦੋਂ ਕਿ ਜਗਸੀਰ ਸਿੰਘ ਸ਼ਰਾਬੀ ਕਿਸਮ ਦਾ ਵਿਅਕਤੀ ਸੀ। ਹਰ ਦਿਨ ਨਸ਼ੇ ਵਿੱਚ ਧੁੱਤ ਰਹਿੰਦਾ ਸੀ। ਗੱਲ ਗੱਲ ਤੇ ਹਰਪ੍ਰੀਤ ਕੌਰ ਨਾਲ ਝਗੜਾ ਕਰਦਾ ਰਹਿੰਦਾ ਸੀ। ਵਕੀਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਭੈਣ ਵੀ ਸਾਥ ਛੱਡ ਕੇ ਤੁਰ ਗਈ। ਐਸਐਚਉ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਵਕੀਲ ਸਿੰਘ ਦੇ ਬਿਆਨ ਤੇ ਅਧਾਰ ਤੇ ਦੋਸ਼ੀ ਜਗਸੀਰ ਸਿੰਘ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ,ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਅਤੇ ਦੋਸ਼ੀ ਨੂੰ ਵੀ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।  

Advertisement
Advertisement
Advertisement
Advertisement
Advertisement
error: Content is protected !!