ਰਵੀ ਸੈਣ , ਬਰਨਾਲਾ, 11 ਮਾਰਚ 2021
ਨਹਿਰੂ ਯੁਵਾ ਕੇਂਦਰ ਵੱਲੋਂ ਵੱਖ ਵੱਖ ਵਿਸ਼ਿਆਂ ’ਤੇ ਵੈਬੀਨਾਰ ਕਰਾਏ ਜਾ ਰਹੇ ਹਨ। ਜ਼ਿਲਾ ਯੂਥ ਅਫਸਰ ਓਮਕਾਰ ਸਵਾਮੀ ਨੇ ਦੱਸਿਆ ਕਿ ਇਸ ਤਹਿਤ ਪੰਜਾਬ, ਰਾਜਧਾਨੀ ਚੰਡੀਗੜ ਤੇ ਦਾਦਰਾ ਹਵੇਲੀ ਦੇ ਨੌਜਵਾਨਾਂ ਦਾ ਵਿਰਸੇ, ਭਾਸ਼ਾ ਤੇ ਹੋਰ ਪੱਖਾਂ ਬਾਰੇ ਵੈਬੀਨਾਰ ਕਰਾਇਆ ਗਿਆ, ਜਿਸ ਵਿੱਚ ਨੌਜਵਾਨਾਂ ਨੇ ਉਸਾਰੂ ਵਿਚਾਰ ਵਟਾਂਦਰਾ ਕੀਤਾ। ਉਨਾਂ ਆਖਿਆ ਕਿ ਇਹ ਵੈਬੀਨਾਰ ਵੱਖ ਵੱਖ ਰਾਜਾਂ ਬਾਰੇ ਜਾਣਕਾਰੀ ਦੇਣ ਅਤੇ ਉਥੋਂ ਦੇ ਨੌਜਵਾਨਾਂ ਦੇ ਆਪਸੀ ਤਜਰਬੇ ਅਤੇ ਵਿਚਾਰ ਸਾਂਝੇ ਕਰਨ ਲਈ ਕਰਾਏ ਜਾ ਰਹੇ ਹਨ।