ਪ੍ਰਧਾਨ ਮੰਤਰੀ ਮੁਦਰਾ ਯੋਜਨਾ- ਡੇਅਰੀ ਫਾਰਮਿੰਗ ਦੇ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ

Advertisement
Spread information

ਰਘਬੀਰ ਹੈਪੀ ,ਬਰਨਾਲਾ, 11 ਮਾਰਚ 2021
     ਐਸਬੀਆਈ ਆਰਸੇਟੀ ਬਰਨਾਲਾ ਵੱਲੋਂ ਜ਼ਿਲਾ ਬਰਨਾਲਾ ਵਿਚ ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਪੈਰਾਂ ’ਤੇ ਖੜੇ ਹੋਣ ਲਈ ਸਵੈ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਵੱਖ-ਵੱਖ ਤਰਾਂ ਦੇ ਕੋਰਸ ਕਰਵਾਏ ਜਾਂਦੇ ਹਨ।
  ਇਸ ਸੰਸਥਾ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ 10 ਦਿਨਾਂ ਦਾ ਡੇਅਰੀ ਫਾਰਮਿੰਗ ਦਾ  ਕੋਰਸ ਪੂਰਾ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਧਰਮਪਾਲ ਬਾਂਸਲ ਅਤੇ ਸਮੂਹ ਸਟਾਫ ਆਰਸੇਟੀ ਬਰਨਾਲਾ ਨੇ ਸਿਖਿਆਰਥੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਵੈ ਰੋਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਦੇ ਚਾਹਵਾਨ ਸਿਖਿਆਰਥੀਆਂ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡੇਅਰੀ ਫਾਰਮਿੰਗ ਵਾਲੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ।

Advertisement
Advertisement
Advertisement
Advertisement
Advertisement
error: Content is protected !!