Skip to content
- Home
- ਖੁੰਬਾਂ ਦੀ ਕਾਸ਼ਤ ਕਰ ਕੇ ਆਮਦਨ ਵਧਾਉਣ ਬਾਰੇ ਦਿੱਤੀ ਜਾਣਕਾਰੀ
Advertisement
ਕ੍ਰਿਸ਼ੀ ਵਿਗਿਆਨ ਕੇਂਦਰ ਨੇ ਮੁਹਾਰਤ ਕੋਰਸ ਕਰਵਾਇਆ
ਰਵੀ ਸੈਣ , ਬਰਨਾਲਾ, 11 ਮਾਰਚ 2021
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਵੱਲੋਂ ਇੱਕ ਹਫਤੇ ਦਾ ਖੁੰਬ ਉਤਪਾਦਕ ਮੁਹਾਰਤ ਕੋਰਸ ਡਾ. ਪ੍ਰਹਿਲਾਦ ਸਿੰਘ ਤੰਵਰ ਐਸੋਸੀਏਟ ਡਾਇਰੈਕਟਰ ਕੇ.ਵੀ.ਕੇ ਹੰਡਿਆਇਆ, ਬਰਨਾਲਾ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਵਿੱਚ ਉਨਾਂ ਨੇ ਪੰਜਾਬ ਅਤੇ ਉਤਰੀ ਭਾਰਤ ਵਿੱਚ ਉਗਾਈਆਂ ਜਾਣ ਵਾਲੀਆਂ ਖੁੰਬਾਂ ਦੀਆਂ ਵੱਖ-ਵੱਖ ਕਿਸਮਾਂ ਦੀ ਜਾਣਕਾਰੀ ਦਿੱਤੀ ਅਤੇ ਉਨਾਂ ਦੱਸਿਆ ਕਿ ਖੁੰਬਾਂ ਦੀ ਕਾਸ਼ਤ ਨਾਲ਼ ਸਵੈ-ਰੁਜ਼ਗਾਰ ਕਰਕੇ ਹੋਰ ਵੱਧ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਟ੍ਰੇਨਿੰਗ ਦੌਰਾਨ ਡਾ. ਹਰਜੋਤ ਸਿੰਘ ਸੋਹੀ ਅਸਿਸਟੈਂਟ ਪ੍ਰੋਫੈਸਰ (ਬਾਗਬਾਨੀ) ਨੇ ਢੀਂਗਰੀ, ਬਟਨ, ਸਿਟਾਕੇ, ਪਰਾਲੀ, ਕੀੜਾ ਜੜੀ ਅਤੇ ਮਿਲਕੀ ਖੁੰਬ ਦੀ ਕਾਸ਼ਤ ਕਰਨ ਬਾਰੇ ਅਤੇ ਉਨਾਂ ਵਿੱਚ ਪਾਏ ਜਾਣ ਵਾਲੇ ਪੋਸ਼ਣ ਅਤੇ ਚਿਕਿਤਸਕ ਪਦਾਰਥਾਂ ਜਿਵੇਂ ਕਿ ਸ਼ਟਾਕੇ ਦਾ ਕੈਂਸਰ ਰੋਗੀਆਂ ਲਈ, ਢੀਂਗਰੀ ਦਾ ਵਿਟਾਮਿਨ ਡੀ ਪੂਰਤੀ, ਕੀੜਾ ਜੜੀ ਦੀਆਂ ਕਈ ਅਨੇਕਾਂ ਦਵਾਈਆਂ ਵਿੱਚ ਵਰਤਣ ਬਾਰੇ ਦੱਸਿਆ। ਉਨਾਂ ਨੇ ਕਿਸਾਨਾਂ ਨੂੰ ਖੁੰਬ ਦਾ ਮੰਡੀਕਰਨ, ਖੁੰਬ ਦੇ ਰੱਖ-ਰਖਾਵ, ਖੁੰਬ ਉੱਤੇ ਵਾਤਾਵਰਣ ਦੇ ਪ੍ਰਭਾਵ ਅਤੇ ਖੁੰਬ ਕਿੱਤੇ ਨੂੰ ਘਰੇਲੂ ਪੱਧਰ ’ਤੇ ਅਪਣਾਉਣ ਬਾਰੇ ਦੱਸਿਆ। ਸਿਖਿਆਰਥੀਆਂ ਨੂੰ ਟ੍ਰੇਨਿੰਗ ਦੌਰਾਨ ਬਟਨ ਖੁੰਬ ਦੀ ਕੰਪੋਸਟ ਬਣਾਉਣ ਅਤੇ ਢੀਂਗਰੀ ਖੁੰਬ ਦੀ ਕਾਸ਼ਤ ਕਰਨ ਦੇ ਪ੍ਰੈਕਟੀਕਲ ਵੀ ਵਿਸਥਾਰਪੂਰਵਕ ਕਰਵਾਏ ਗਏ। ਖੁੰਬ ਕਾਸ਼ਤ ਦੇ ਨਾਲ਼-ਨਾਲ਼ ਕਿਸਾਨਾਂ ਨੂੰ ਖੁੰਬ ਆਧਾਰਤ ਫ਼ਿਲਮਾਂ ਵੀ ਵਿਖਾਈਆਂ ਗਈਆਂ। ਡਾ. ਕਮਲਦੀਪ ਸਿੰਘ ਮਠਾੜੂ ਅਸਿਸਟੈਂਟ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕਿਸਾਨਾਂ ਨੂੰ ਖੁੰਬ ਕਾਸ਼ਤ ਦੌਰਾਨ ਸਾਫ਼-ਸੁਥਰਾ ਵਾਤਾਵਰਣ, ਖੁੰਬ ਦੀਆਂ ਬਿਮਾਰੀਆਂ , ਕੀੜੇ-ਮਕੌੜੇ ਤੇ ਉਨਾਂ ਤੋਂ ਛੁਟਕਾਰੇ ਬਾਰੇ ਦੱਸਿਆ। ਬੀਰ ਸਿੰਘ ਪਿੰਡ ਸੈਦੋਕੇ, ਨਿਹਾਲ ਸਿੰਘ ਵਾਲਾ ਜ਼ਿਲਾ ਮੋਗਾ ਤੋਂ ਰੋਜ਼ਾਨਾ ਤਕਰੀਬਨ 90 ਕਿਲੋਮੀਟਰ ਸਾਈਕਲ ਚਲਾ ਕੇ ਇਸ ਟ੍ਰੇਨਿੰਗ ਵਿੱਚ ਭਾਗ ਲਿਆ ।
Advertisement
Advertisement
Advertisement
Advertisement
Advertisement
error: Content is protected !!