ਹਰਿੰਦਰ ਨਿੱਕਾ/ ਮਨੀ ਗਰਗ , ਬਰਨਾਲਾ 5 ਮਾਰਚ 2021
ਥਾਣਾ ਸਿਟੀ 1 ਤੋਂ ਕਰੀਬ 100 ਕੁ ਗਜ ਦੀ ਦੂਰੀ ਤੋਂ ਡਾਕਟਰ ਹੇਮ ਰਾਜ ਜੈਨ ਹਸਪਤਾਲ ਦੇ ਨੇੜਿਉਂ ਬੰਦ ਗਲੀ ਵਿੱਚੋਂ ਲੰਘੀ ਅੱਧੀ ਰਾਤ ਨੂੰ ਇੱਕ ਫਾਰਚੂਨਰ ਗੱਡੀ ਚੋਰੀ ਹੋ ਗਈ। ਚੋਰੀ ਦੀ ਘਟਨਾ ਦਾ ਪਰਿਵਾਰ ਨੂੰ ਸਵੇਰੇ ਪਤਾ ਲੱਗਿਆ। ਘਟਨਾ ਦੀ ਸੂਚਨਾ ਤੁਰੰਤ ਹੀ ਪੁਲਿਸ ਨੂੰ ਦਿੱਤੀ ਗਈ। ਥਾਣਾ ਸਿਟੀ 1 ਦੇ ਐਸ.ਐਚ.ਉ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਸਿਟੀ ਪੁਲਿਸ ਅਤੇ ਸੀ.ਆਈ.ਏ ਬਰਨਾਲਾ ਦੀ ਪੁਲਿਸ ਪਾਰਟੀ ਵੀ ਮੌਕਾ ਵਾਰਦਾਤ ਵਾਲੀ ਥਾਂ ਤੇ ਮੌਕਾ ਮੁਆਇਨਾ ਕਰਨ ਲਈ ਪਹੁੰਚ ਗਈ।
ਇਸ ਮੌਕੇ ਵਿਕਰਮ ਜੈਨ ਨੇ ਦੱਸਿਆ ਕਿ ਉਸ ਦਾ ਦੋਸਤ ਕੁਝ ਦਿਨ ਪਹਿਲਾਂ, ਫਾਰਚੂਨਰ ਗੱਡੀ ਨੰਬਰ-CH 01 CC 9683 ਉਨਾਂ ਕੋਲ ਖੜ੍ਹੀ ਕਰਕੇ ਗਿਆ ਸੀੇ। ਉਨਾਂ ਦੱਸਿਆ ਕਿ ਗੱਡੀ 36 ਲੱਖ ਰੁਪਏ ਕੀਮਤ ਦੇ ਮਾਡਲ ਵਾਲੀ ਹੈ। ਉਲਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਗੱਡੀ ਨੂੰ ਚੋਰ ਅੱਧੀ ਰਾਤ ਕਰੀਬ 1 ਵੱਜ ਕੇ 11 ਮਿੰਟ ਤੇ ਚੋਰੀ ਕਰਕੇ ਸਦਰ ਬਜਾਰ ਵਾਲੇ ਪਾਸੇ ਲੈ ਗਏ। ਥਾਣਾ ਸਿਟੀ ਦੇ ਐਸਐਚਉ ਲਖਵਿੰਦਰ ਸਿੰਘ ਮੌਕੇ ਤੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜੇ ਵਿੱਚ ਲੈ ਕੇ ਚਲੇ ਗਏ। ਵਿਕਰਮ ਨੇ ਦੱਸਿਆ ਕਿ ਗੱਡੀ ਵਿੱਚ ਜੀਪੀਐਸ ਸਿਸਟਮ ਵੀ ਚਾਲੂ ਹੈ। ਐਸਐਚਉ ਲਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਸ਼ਕਾਇਤ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਗੱਡੀ ਬਰਾਮਦ ਕਰਕੇ ਚੋਰਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।