ਰਘਵੀਰ ਹੈਪੀ , ਬਰਨਾਲਾ, 3 ਮਾਰਚ 2021
ਐਸ.ਬੀ.ਆਈ ਆਰਸੈਟੀ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਵਿਖੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਆਪਣੇ ਪੈਰ੍ਹਾਂ ਤੇ ਖੜ੍ਹੇ ਹੋ ਕੋ ਆਪਣਾ ਸਵੈਂ ਰੋਜ਼ਗਾਰ ਸ਼ੁਰੂ ਕਰਨ ਲਈ ਲੜਕੇ-ਲੜਕੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ। ਇਸ ਸੰਸਥਾ ਵੱਲੋਂ ਸਟੇਟ ਬੈਂਕ ਆਫ ਇੰਡਿਆ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ 10 ਦਿਨਾਂ ਦਾ ਡੇਅਰੀ ਫਾਰਮਿੰਗ ਦਾ ਕੋਰਸ ਪੂਰਾ ਕੀਤਾ ਗਿਆ ।
ਇਸ ਸਮਾਰੋਹ ਵਿੱਚ ਸ੍ਰੀਮਤੀ ਸ਼ਾਲਿਨੀ ਜੈਨ ਏ ਜੀ ਐਮ ਆਰ ਬੀ ਆਈ ਚੰਡੀਗੜ ,ਸ਼੍ਰੀ ਆਨੰਦ ਕੁਮਾਰ ਗੁਪਤਾ ਚੀਫ ਮੈਨੇਜ਼ਰ ਡੀ ਐਸ ਐਚ ਅਤੇ ਡਾਇਰੈਕਟਰ ਧਰਮਪਾਲ ਬਾਂਸਲ ਆਰਸੈਟੀ ਬਰਨਾਲਾ ਨੇ ਸਿਖਿਆਰਥੀਆਂ ਨੂੰ ਸਵੈਂ ਰੋਜ਼ਗਾਰ ਸ਼ੁਰੂ ਕਰਨ ਲਈ ਪਰੇਰਿਤ ਕੀਤਾ ਅਤੇ ਸਵੈ ਰੋਜ਼ਗਾਰ ਚਲਾਊਨ ਲਈ ਕਰਜ਼ਾ ਲੈਣ ਦੇ ਚਾਹਵਾਨ ਸਿਖਿਆਰਥੀਆਂ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਜਾਣਕਾਰੀ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਨੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਡੇਅਰੀ ਫਾਰਮਿੰਗ ਵਾਲੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ ਅਤੇ ਸ੍ਰੀਮਤੀ ਸ਼ਾਲਿਨੀ ਜੈਨ ਏ ਜੀ ਐਮ ਆਰ ਬੀ ਆਈ ਚੰਡੀਗੜ ਅਤੇ ਐਲ ਡੀ ਐਮ ਬਰਨਾਲਾ ਨੇ ਕਲਾਲ ਮਾਜਰਾ ਵਿਖੇ ਸ਼ੁਰੂ ਹੋਏ ਬੈਚ ਵਿਖੇ ਐਫ ਐਲ ਸੀ ਸੀ ਕੈਪ ਲਗਾਇਆ।