ਗਰੀਬ ਸੇਵਾ ਸੁਸਾਇਟੀ ਨੇ ਕੁਸ਼ਟ ਰੋਗੀ ਮਹਿਲਾਵਾ ਨੂੰ ਵੰਡਿਆ ਰਾਸ਼ਨ

Advertisement
Spread information

ਬਲਵਿੰਦਰ ਪਾਲ , ਪਟਿਆਲਾ 3 ਮਾਰਚ 2021

           ਗਰੀਬ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਜਸਵਿੰਦਰ ਜੁਲਕਾ, ਡਾ ਮੰਜੂ ਅਰੋੜਾ ਅਤੇ ਚੇਅਰਮੈਨ ਪੰਮੀ ਬੇਦੀ ਵਲੋਂ ਕੁਸ਼ਟ ਰੋਗੀ ਮਹਿਲਾਵਾ ਨੂੰ 18 ਵਾਂ ਮਹੀਨਾਵਾਰ ਰਾਸ਼ਨ ਵੰਡਿਆ ਗਿਆ। ਜਿਸ ਵਿਚ ਮੱਖ ਮਹਿਮਾਨ ਦੇ ਤੌਰ ਤੇ ਸੰਗੀਤ ਜਗਤ ਦੀ ਨਾਮਵਰ ਸਖਸ਼ੀਅਤ ਪ੍ਰੋ. ਡਾ.ਦਵਿੰਦਰ ਕੌਰ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਡਾ. ਜੇ.ਪੀ.ਐਸ ਵਾਲੀਆ ਤੇ ਐਨ.ਆਈ.ਐਸ ਦੀ ਡਾਇਰੈਕਟਰ ਪਰਮਜੀਤ ਕੌਰ ਪੁਹੰਚੇ ਅਤੇ ਕਿਹਾ ਕਿ ਸੁਸਾਇਟੀ ਵਲੋਂ ਹਰ ਮਹੀਨੇ ਕੁਸ਼ਟ ਰੋਗੀ ਮਹਿਲਾਵਾ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਤਾਂ ਜੋ ਇਹ ਔਰਤਾਂ ਆਪਣਾ ਪਰਿਵਾਰਕ ਗੁਜ਼ਾਰਾ ਸਹੀ ਤਰੀਕੇ ਨਾਲ ਕਰ ਸਕਣ।ਇਸ ਮੌਕੇ ਯੋਗਦਾਨ ਪਾਉਣ ਵਾਲਿਆ ਵਿਚ ਪਰਮੀਤ ਕੌਰ ਅਤੇ ਅਮਰਜੋਤ ਸਿੰਘ ਚੱਡਾ, ਆਰ.ਕੇ ਖੰਨਾ, ਡਾ.ਬਲਵਿੰਦਰ ਸਿੰਘ, ਡਾ.ਇਸ਼ਾ ਅਰੋੜਾ, ਗੁਰਵਿੰਦਰ ਕੋਰ, ਗਗਨਦੀਪ ਕੌਰ, ਹਰਕਿਰਤ ਸਿੰਘ, ਮਧੂ ਬੇਦੀ, ਜਗਜੀਤ ਸਿੰਘ, ਅਵਦੇਸ਼ ਸ਼ਰਮਾ, ਸਰਬਜੀਤ ਕੌਰ, ਸੁਨੀਲ ਗੁਪਤਾ, ਕਿਰਨ ਗੁਪਤਾ, ਅਮਰਜੀਤ ਸਿੰਘ ਬਿੱਟੂ, ਸੀਮਾ ਸੰਨਦੀਪ, ਕਿਰਨ ਠਾਕੁਰ, ਸ਼ਵਿੰਦਰ ਜੁਲਕਾ ਹਾਜ਼ਰ ਸਨ ।

Advertisement
Advertisement
Advertisement
Advertisement
Advertisement
Advertisement
error: Content is protected !!