ਆਈ ਬਸੰਤ ਪਾਲਾ ਉਡੰਤ,
ਰੁੱਤਾਂ ਦੀ ਰਾਣੀ।
ਮੌਲਣ ਲੱਗੀ ਬਨਸਪਤੀ,
ਸ਼ੁਰੂ ਨਵੀਂ ਕਹਾਣੀ।
ਚਾਰ ਚੁਫੇਰਾ ਮਹਕਿਆ,
ਗੁਲਦਾਉਦੀਆਂ ਖਿੜੀਆਂ,
ਭੌਰੇ ਗੇੜੇ ਲਾਂਵਦੇ,
ਕਲੀਆਂ ਅੱਧ ਖਿੜੀਆਂ।
ਜਵਾਨ ਦਿਲਾਂ ਦੀਆਂ ਧੜਕਣਾਂ,
ਨੇ ਲਈ ਅੰਗੜਾਈ,
ਨਵੀਂ ਊਰਜਾ ਭਰ ਗਈ,
ਤਨ ਮਨ ਨਸ਼ਿਆਈ।
ਪੰਛੀ ਆਲ੍ਹਣੇ ਪਾਂਵਦੇ,
ਨਵੀਂ ਪੀੜ੍ਹੀ ਆਉਣੀ।
ਕੁਝ ਦਿਨ ਰੁੱਤ ਇਹ ਰਾਂਗਲੀ,
ਹੈ ਵਾਂਗ ਪ੍ਰਾਉਹਣੀ।
ਰੁੱਤਾਂ ਹੋਈਆਂ ਭਰ ਜਵਾਨ,
ਖੁਸ਼ਬੂ ਖਿੰਡਿਆਈ,
ਮੌਲ ਪਈ ਬਨਸਪਤੀ,
ਬਸੰਤ ਰੁੱਤ ਆਈ।
ਰਾਜਨਦੀਪ ਕੌਰ ਮਾਨ
6239326166