ਤੈਨੂੰ ਸੁਣਨਾ ਚਾਹਵੇ ਕਿਹੜਾ, ਮਨ ਕੀ ਬਾਤ ਸੁਣਾਈ ਜਾਵੇਂ

Advertisement
Spread information

ਐਵੇਂ ਸ਼ੋਰ ਮਚਾਈ ਜਾਵੇਂ 

——————-
ਭੰਬਲ ਭੂਸੇ ਪਾਈ ਜਾਵੇਂ,
ਟੱਟੂ ਧੂੜ ਭਜਾਈ ਜਾਵੇ।

Advertisement

ਥੋਥੇ ਚਨਿਆਂ ਵਾਂਗੂ ਗਜ ਵਜ,
ਐਵੇਂ ਸ਼ੋਰ ਮਚਾਈ ਜਾਵੇਂ।

ਖੋ ਖੋ ਹੱਕ ਗਰੀਬਾਂ ਕੋਲੋਂ,
ਧਨੀਆਂ ਨੂੰ ਵਰਤਾਈ ਜਾਵੇਂ।

ਹੋਰ ਕਿਸੇ ਦੀ ਸੁਣਦਾ ਨਹੀਂ ਤੂੰ,
ਆਪਣਾ ਰਾਗ ਸੁਣਾਈ ਜਾਵੇਂ।

ਲੀਡਰਾਂ ਵਾਲੇ ਚੱਜ ਨਾ ਤੇਰੇ,
ਅੰਨਾ ਰਾਜ ਚਲਾਈ ਜਾਵੇਂ।

ਅਨਪੜ੍ਹ ਹੋ ਕੇ ਬਣੇ ਗਿਆਨੀ,
ਪੜ੍ਹਿਆ ਨੂੰ ਟਰਕਾਈ ਜਾਵੇਂ।

ਹੱਥ ਮਾਰ ਕੁਝ ਅਕਲਾਂ ਤਾਈਂ,
ਕਾਹਤੋਂ ਜੱਗ ਹਸਾਈ ਜਾਵੇਂ।

ਤੈਨੂੰ ਸੁਣਨਾ ਚਾਹਵੇ ਕਿਹੜਾ,
ਮਨ ਕੀ ਬਾਤ ਸੁਣਾਈ ਜਾਵੇਂ।

ਅੰਧ ਭਗਤ ਜੁ ਕਰਲੇ ਪੈਦਾ,
ਤੇਲ ਜੜ੍ਹਾਂ ਵਿੱਚ ਪਾਈ ਜਾਵੇਂ।

ਇੱਕ ਦਿਨ ਦੇਖੀ ਪਉ ਪਛਤਾਉਣਾ,
ਕਾਲੇ ਕਨੂੰਨ ਬਣਾਈ ਜਾਵੇਂ।

ਸਮਝ ਮੋਦੀਆ ਬਣਜਾ ਸਿਆਣਾ,
ਕਿਉਂ ਥੂ ਥੂ ਕਰਵਾਈ ਜਾਵੇਂ।

ਰਾਜਨਦੀਪ ਕੌਰ ਮਾਨ 6239326166

Advertisement
Advertisement
Advertisement
Advertisement
Advertisement
error: Content is protected !!