ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਸ੍ਰੀ ਗਿਰੀਰਾਜ ਹੈਲਥ ਕੇਅਰ ਸੋਸਾਇਟੀ ਦੀ ਐਂਬੂਲੈਂਸ
ਕੇਵਲ ਸਿੰਘ ਢਿੱਲੋਂ ਨੇ ਕਿਹਾ, ਦੂਰ ਦੂਰ ਤੱਕ ਧੁੰਮਾਂ ਪੈਂਦੀਆਂ ,ਬਰਨਾਲਾ ਇਲਾਕੇ ਦੇ ਦਾਨੀ ਸੱਜਣਾ ਦੀਆਂ
ਹਰਿੰਦਰ ਨਿੱਕਾ/ ਰਘਵੀਰ ਹੈਪੀ , ਬਰਨਾਲਾ 25 ਜਨਵਰੀ 2021
ਲੌਕਡਾਉਨ ਦੌਰਾਨ ਜਰੂਰਤਮੰਦ ਲੋਕਾਂ ਦੀ ਲੋੜ ਨੂੰ ਮਹਿਸੂੁਸ ਕਰਦਿਆਂ ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੀ ਪ੍ਰੇਰਣਾ ਸਦਕਾ ਇਲਾਕੇ ਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕਾਇਮ ਕੀਤੀ ,,ਸ੍ਰੀ ਗਿਰੀਰਾਜ ਹੈਲਥ ਕੇਅਰ ਸੋਸਾਇਟੀ ਬਰਨਾਲਾ,, ਵੱਲੋਂ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਐਂਬੂਲੈਂਸ ਨੂੰ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਨੇ ਅੱਜ ਸ਼ਾਮ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਸ੍ਰੀ ਗਿਰੀਰਾਜ ਹੈਲਥ ਕੇਅਰ ਸੋਸਾਇਟੀ ਬਰਨਾਲਾ ਨਾਲ ਜੁੜੇ ਦਾਨੀ ਸੱਜਣਾ ਦੇ ਲੋਕ ਹਿੱਤ ਦੇ ਕੰਮਾਂ ਦੀ ਸਰਾਹਣਾ ਕਰਦਿਆਂ ਕਿਹਾ ਕਿ ਦਾਨੀ ਸੱਜਣਾ ਕਾਰਣ ਹੀ ਦੂਰ ਦੂਰ ਤੱਕ ਬਰਨਾਲਾ ਦੇ ਦਾਨੀ ਸੱਜਣਾ ਦੀ ਧੂੰਮ ਪੈਂਦੀ ਹੈ। ਢਿੱਲੋਂ ਨੇ ਐਂਬੂਲੇਂਸ ਬਾਰੇ ਗੱਲ ਕਰਦਿਆਂ ਕਿਹਾ ਕਿ ਐਂਬੂਲੈਂਸ ਜਰੂਰਤਮੰਦ ਮਰੀਜਾਂ ਲਈ ਅਜਿਹਾ ਸਾਧਨ ਹੈ ਕਿ ਜਿਸ ਨਾਲ ਵੱਡੇ ਹਸਪਤਾਲਾਂ ‘ਚ ਰੈਫਰ ਕੀਤੇ ਗਏ ਮਰੀਜਾਂ ਨੂੰ ਸਮੇਂ ਸਿਰ ਇਲਾਜ ਉਪਲੱਭਧ ਹੋ ਸਕਦਾ ਹੈ। ਉਨਾਂ ਕਿਹਾ ਕਿ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਬਰਨਾਲਾ ਇਲਾਕੇ ਦੀ ਇਹ ਪਹਿਲੀ ਐਂਬੂਲੈਂਸ ਜਰੂਰਤਮੰਦਾਂ ਲਈ ਵਰਦਾਨ ਸਾਬਿਤ ਹੋਵੇਗੀ।
ਢਿੱਲੋਂ ਨੇ ਕਿਹਾ ਕਿ ਗਰੀਬ ਲੋਕਾਂ ਲਈ ਇਹ ਐਂਬੂਲੈਂਸ 24 ਘੰਟੇ ਲਈ ਫਰੀ ਸੇਵਾ ਮੁਹੱਈਆ ਕਰੇਗੀ, ਜਦੋਂ ਕਿ ਆਮ ਲੋਕਾਂ ਲਈ ਪ੍ਰਬੰਧਕਾਂ ਵੱਲੋਂ ਇਸ ਦਾ ਕਿਰਾਇਆ ਆਮ ਕਿਰਾਏ ਤੋਂ ਕਾਫੀ ਘੱਟ ਤੈਅ ਕੀਤਾ ਗਿਆ ਹੈ। ਉਨਾਂ ਸ੍ਰੀ ਗਿਰੀਰਾਜ ਹੈਲਥ ਕੇਅਰ ਸੋਸਾਇਟੀ ਬਰਨਾਲਾ ਦੇ ਪ੍ਰਬੰਧਕਾਂ ਦੀ ਸੋਚ ਦੀ ਸਰਾਹਣਾ ਕਰਦੇ ਹੋਏ ਕਿਹਾ 24 ਘੰਟੇ ਸੇਵਾ ਵਿੱਚ ਹਾਜਿਰ ਰਹਿਣ ਵਾਲੀ ਇਸ ਐਂਬੂਲੈਂਸ ਲਈ 2 ਡਰਾਇਵਰ, ਦਿਨ ਰਾਤ ਲਈ ਵੱਖ ਵੱਖ ਰੱਖੇ ਗਏ ਹਨ। ਉਨਾਂ ਸ੍ਰੀ ਗਿਰੀਰਾਜ ਹੈਲਥ ਕੇਅਰ ਸੋਸਾਇਟੀ ਬਰਨਾਲਾ ਦੇ ਸੰਚਾਲਕਾਂ ਨੂੰ ਭਰੋਸਾ ਦਿੱਤਾ ਕਿ ਉਹ ਸੋਸਾਇਟੀ ਨੂੰ ਹਰ ਤਰਾਂ ਹਮੇਸ਼ਾਂ ਸਹਿਯੋਗ ਦਿੰਦੇ ਰਹਿਣਗੇ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ, ਮਾਰਕਿਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ, ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਗੁਰਦਰਸ਼ਨ ਸਿੰਘ ਬਰਾੜ, ਬਰਨਾਲਾ ਕਲੱਬ ਦੇ ਸੈਕਟਰੀ ਐਡਵੋਕੇਟ ਰਾਜੀਵ ਲੂਬੀ, ਅਸਥਾ ਕਲੋਨੀ ਦੇ ਐਮ.ਡੀ. ਦੀਪਕ ਸੋਨੀ, ਸਮਾਜ ਸੇਵੀ ਭਾਰਤ ਮੋਦੀ ,ਸਮਾਜ ਸੇਵੀ ਸ਼ਸ਼ੀ ਚੋਪੜਾ, ਗੁਲਸ਼ਨ ਵਾਲਮੀਕਿ, ਸਿਵਲ ਸਰਜਨ , ਐਸਐਮਉ ਜੋਤੀ ਕੌਸ਼ਲ, ਚੀਫ ਫਾਰਮਾਸਿਸਟ ਰਾਕੇਸ਼ ਕੁਮਾਰ ਸਮੇਤ ਹੋਰ ਅਧਿਕਾਰੀ ਤੇ ਰਾਜਸੀ ਆਗੂ ਅਤੇ ਪਤਵੰਤੇ ਸੱਜਣ ਮੌਜੂਦ ਰਹੇ।