ਰਘਵੀਰ ਹੈਪੀ , ਬਰਨਾਲਾ 10 ਜਨਵਰੀ 2021
ਜਿਲ੍ਹੇ ਅੰਦਰ ਪਾਬੰਦੀਸ਼ੁਦਾ ਚਾਇਨਾ ਡੋਰ ਦੀ ਵਿਕਰੀ ਨਾ ਹੋਣ ਦੇਣ ਲਈ ਪੁਲਿਸ ਵੱਲੋਂ ਚਾਇਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਤੇ ਹਰ ਦਿਨ ਪਹਿਲਾਂ ਤੋਂ ਵੱਧ ਸ਼ਿਕੰਜਾ ਕਸਿਆ ਜਾ ਰਿਹਾ ਹੈ। ਪੁਲਿਸ ਦੇ ਸਖਤ ਰੁੱਖ ਕਾਰਣ ਚਾਇਨਾ ਡੋਰ ਵੇਚਣ ਵਾਲਿਆਂ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਕੜੀ ਦੇ ਤਹਿਤ ਅੱਜ ਫਿਰ ਥਾਣਾ ਸਿਟੀ 2 ਦੇ ਐਸ.ਐਚ.ਉ ਗੁਰਮੇਲ ਸਿੰਘ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਚਾਇਨਾ ਡੋਰ ਦੀ ਵਿਕਰੀ ਵਿੱਚ ਰੁੱਟੇ ਦੋ ਦੁਕਾਨਦਾਰਾਂ ਨੂੰ ਕਾਬੂ ਕਰਕੇ ਉਨਾਂ ਖਿਲਾਫ ਕੇਸ ਦਰਜ਼ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਐਸ.ਐਚ.ਉ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮੁਖਬਰ ਤੋਂ ਮਿਲੀ ਸੂਚਨਾ ਦੇ ਅਧਾਰ ਤੇ ਰਾਮਗੜੀਆ ਰੋਡ ਤੇ ਪੈਂਦੇ ਰੋਡੇ ਫਾਟਕਾਂ ਨੇੜੇ ਦੁਕਾਨ ਕਰਕੇ ਰਿੰਕੂ ਤੋਂ 15 ਗੱਟੂ ਬਰਾਮਦ ਕੀਤੇ ਹਨ।,ਇਸੇੇ ਤਰਾਂ ਸੇਖਾ ਫਾਟਕ ਦੇ ਨੇੜਿਉਂ ਛੋਟੂ ਸਿੰਘ ਦੇ ਕਬਜੇ ਵਿੱਚੋਂ ਵੀ 11 ਗੱਟੂ ਚਾਇਨਾ ਡੋਰ ਦੇ ਬਰਾਮਦ ਕਰਕੇ, ਦੋਵਾਂ ਨਾਮਜਦ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨਾਂ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਐਸਐਸਪੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੁਲਿਸ ਦੀਆਂ ਟੀਮਾਂ ਸਾਦਾ ਵਰਦੀ ਵਿੱਚ ਖੁਫੀਆ ਜਾਣਕਾਰੀ ਇਕੱਠੀ ਕਰ ਰਹੀਆਂ ਹਨ। ਸ਼ਹਿਰ ਅੰਦਰ ਚਾਇਨਾ ਡੋਰ ਵੇਚਣ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ।