ਸਾਇੰਸ,ਗਣਿਤ, ਐਸ ਐਸ ਮਾਸਟਰ ਕਾਡਰ ਭਰਤੀ ਦੀ ਪ੍ਰੀਖਿਆ ਸਫਲਤਾ ਪੂਰਵਕ ਸੰਪੰਨ 

Advertisement
Spread information

ਬਠਿੰਡਾ ਦੇ ਪ੍ਰੀਖਿਆ ਕੇਂਦਰਾਂ ਵਿੱਚ ਕੋਈ ਵੀ ਨਕਲ ਕੇਸ ਨਹੀਂ ਆਇਆ ਸਾਹਮਣੇ : ਇਕਬਾਲ ਬੁੱਟਰ


ਸਿੱਖਿਆ ਪ੍ਰਤੀਨਿਧ , ਬਠਿੰਡਾ 10 ਜਨਵਰੀ2021 

           ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ . ਸਾਇੰਸ ਗਣਿਤ,ਐਸ ਐਸ ਮਾਸਟਰ ਕਾਡਰ ਦੀ ਭਰਤੀ ਪ੍ਰੀਖਿਆ ਤੋਂ ਬਾਅਦ ਵੀ ਪੂਰੇ ਅਨੁਸ਼ਾਸ਼ਨ ਵਿੱਚ ਸੰਪੰਨ ਹੋ ਗਈ ਹੈ।
ਜਦੋਂ ਕਿ ਮਿਤੀ 27 ਅਤੇ 28 ਦਸੰਬਰ 2020 ਨੂੰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਮਾਸਟਰ ਕਾਡਰ ਦੀ ਭਰਤੀ ਪ੍ਰੀਖਿਆ ਵੀ ਲਈ ਜਾ ਚੁੱਕੀ ਹੈ।ਅੱਜ ਸਾਇੰਸ ਮਾਸਟਰ ਕੇਡਰ ਦੀ ਪ੍ਰੀਖਿਆ ਵਿੱਚ ਸਕੂਲ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐਸ ਨੇ ਜਿਲ੍ਹਾ ਪਟਿਆਲਾ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਅਚਨਚੇਤ ਚੈਕਿੰਗ ਦੌਰਾਨ ਕੇਂਦਰਾਂ ਦਾ ਨਿਰੀਖਣ ਕੀਤਾ । ਉਹਨਾਂ ਕਿਹਾ ਕਿ ਇਹਨਾਂ ਭਰਤੀ ਪ੍ਰੀਖਿਆਵਾਂ ਲਈ ਜਿੱਥੇ ਭਰਤੀ ਬੋਰਡ ਵੱਲੋਂ ਪ੍ਰੀਖਿਆਵਾਂ ਦੇ ਆਯੋਜਨ ਲਈ ਪੂਰੇ ਅਨੁਸ਼ਾਸ਼ਨ ਤਹਿਤ ਕਾਰਜ ਕੀਤਾ ਗਿਆ ਹੈ । ਉਥੇ ਪ੍ਰੀਖਿਆ ਕੇਂਦਰਾਂ ‘ਚ ਨਕਲ ਨੂੰ ਰੋਕਣ ਅਤੇ ਇਮਪਰਸੋਨੇਸ਼ਨ ਜਿਹੇ ਕੇਸ ਪ੍ਰੀਖਿਆ ਕੇਂਦਰ ਵਿੱਚ ਨਿਗਰਾਨ ਅਤੇ ਹੋਰ ਸਬੰਧਿਤ ਅਮਲਾ ਬਹੁਤ ਹੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਭਰਤੀ ਬੋਰਡ ਨੇ ਜਾਣਕਾਰੀ ਦਿੱਤੀ ਕਿ ਐੱਸ.ਐੱਸ. ਮਾਸਟਰ ਕਾਡਰ ਭਰਤੀ ਲਈ 19562 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਹੈ ਜੋ ਕਿ ਅਪਲਾਈ ਕਰਨ ਵਾਲਿਆਂ ਦਾ 83.19 ਫੀਸਦੀ ਹੈ।

Advertisement

            ਮੈਥ ਮਾਸਟਰ ਕਾਡਰ ਭਰਤੀ ਲਈ 10808 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਹੈ ਜੋ ਕਿ ਅਪਲਾਈ ਕਰਨ ਵਾਲਿਆਂ ਦਾ 87.59 ਫੀਸਦੀ ਹੈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ , ਭੁਪਿੰਦਰ ਕੌਰ ਅਤੇ ਸ਼ਿਵਪਾਲ ਗੋਇਲ ਬਠਿੰਡਾ ਬਲਜੀਤ ਸਿੰਘ ਸੰਦੋਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲ੍ਹਾ ਬਠਿੰਡਾ ਵਿੱਚ ਪੰਜ ਪ੍ਰੀਖਿਆ ਕੇਂਦਰ ਜਿਵੇਂ ਕਿ ਸੀਨੀਅਰ ਸੈਕੰਡਰੀ ਗਰਲ ਸਕੂਲ ਬਠਿੰਡਾ, ਆਦਰਸ਼ ਸਕੂਲ, ਗੁਰੂ ਨਾਨਕ ਦੇਵ ਪਬਲਿਕ ਸਕੂਲ,ਐਮ ਐਚ ਆਰ ਸੀਨੀਅਰ ਸੈਕੰਡਰੀ ਸਕੂਲ, ਗੁਰੂ ਕਾਸ਼ੀ ਪਬਲਿਕ ਸਕੂਲ ਬਠਿੰਡਾ ਪੰਜ ਪ੍ਰੀਖਿਆ ਕੇਂਦਰਾਂ ਵਿੱਚ ਅੱਜ ਸਾਇੰਸ ਮਾਸਟਰ ਕਾਡਰ ਦੀ ਪ੍ਰੀਖਿਆ ਵਿੱਚ 1284 ਵਿਦਿਆਰਥੀਆਂ ਵਿੱਚੋਂ 1178 ਵਿਦਿਆਰਥੀਆਂ ਨੇ ਭਾਗ ਲਿਆ ਜਦੋਂ ਕਿ 106 ਵਿਦਿਆਰਥੀ ਸਾਇੰਸ ਮਾਸਟਰ ਦੀ ਪ੍ਰੀਖਿਆ ਵਿੱਚੋਂ ਗ਼ੈਰਹਾਜ਼ਰ ਰਹੇ । ਅੱਜ ਦੀ ਪ੍ਰੀਖਿਆ ਸਫਲਤਾ ਪੂਰਬਕ ਸੰਪੰਨ ਹੋ ਗਈ ਬਠਿੰਡਾ ਦੇ ਪ੍ਰੀਖਿਆ ਕੇਂਦਰਾਂ ਵਿੱਚ ਕੋਈ ਵੀ ਨਕਲ ਸਾਹਮਣੇ ਨਹੀਂ ਆਇਆ ਹੈ।

Advertisement
Advertisement
Advertisement
Advertisement
Advertisement
error: Content is protected !!