ਦੁੱਲੇ ਭੱਟੀ ਦੇ ਵਾਰਿਸ 13 ਜਨਵਰੀ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਬਾਲਣਗੇ ਲੋਹੜੀ

Advertisement
Spread information

ਸਾਂਝੇ ਕਿਸਾਨੀ ਸੰਘਰਸ਼ ਦੇ 102 ਦਿਨ


ਹਰਿੰਦਰ ਨਿੱਕਾ , ਬਰਨਾਲਾ 10 ਜਨਵਰੀ 2021

        ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਨੇ ਕਈ ਪੜਾਅ ਤਹਿ ਕਰਦਿਆਂ ਰੋਹਲੀ ਗਰਜ ਦੇ ਇਤਿਹਾਸਕ ਸੰਘਰਸ਼ ਦਾ 102 ਵਾਂ ਦਿਨ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ , ਅਮਰਜੀਤ ਕੌਰ, ਜਰਨੈਲ ਸਿੰਘ, ਉਜਾਗਰ ਸਿੰਘ ਬੀਹਲਾ, ਸਾਹਿਬ ਸਿੰਘ ਬਡਬਰ, ਮਾਂ ਨਿਰੰਜਣ ਸਿੰਘ,ਬਾਰਾ ਸਿੰਘ ਬਦਰਾ,ਬਾਬੂ ਸਿੰਘ ਖੁੱਡੀਕਲਾਂ, ਗੁਰਨਾਮ ਸਿੰਘ,ਬਿੱਕਰ ਸਿੰਘ ਔਲਖ ਆਦਿ ਬੁਲਾਰਿਆਂ ਨੇ ਕਿਹਾ ਟਿਕਰੀ ਅਤੇ ਸਿੰਘੂ ਬਾਰਡਰ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ 26 ਨਵੰਬਰ ਤੋਂ ਪੱਕਾ ਮੋਰਚਾ ਜਮਾਈ ਬੈਠੇ ਹਨ, ਉਹ ਧਰਤੀ ਸਾਂਝੇ ਪੰਜਾਬ ਦੀ ਵਿਰਾਸਤ ਹੈ।

Advertisement

        ਜੇਕਰ ਪੰਜਾਬ ਦੀ ਧਰਤੀ ਨੂੰ ਬਾਬਾ ਬੰਦਾ ਸਿੰਘ ਬਹਾਦਰ, ਦੁੱਲਾ ਭੱਟੀ, ਚਾਚਾ ਅਜੀਤ ਸਿੰਘ ਸਮੇਤ ਪੈਪਸੂ ਮੁਜਾਰਾ ਲਹਿਰ ਦੀ ਅਗਵਾਈ ਕਰਨ ਵਾਲੇ ਉੱਪਰ ਮਾਣ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਸੰਯੁਕਤ ਮੋਰਚੇ ਦੀ ਅਗਵਾਈ ਵਿੱਚ ਚੱਲ ਰਹੇ ਸੰਘਰਸ਼ ਉੱਪਰ ਮਾਣ ਕਰਨਗੇ। ਇਸੇ ਕਰਕੇ ਅੱਜ ਸੰਯੁਕਤ ਮੋਰਚੇ ਵੱਲੋਂ ਸਮੁੱਚੇ ਭਾਰਤ ਅੰਦਰ ਦਿੱਲੀ ਨੂੰ ਚਹੁੰ ਪਾਸੇ ਤੋਂ ਘੇਰੀ ਬੈਠੇ ਮੋਰਚਿਆਂ ਅਤੇ 102 ਦਿਨਾਂ ਤੋਂ ਮੁਲਕ ਤੇ ਵੱਖੋ-ਵੱਖ ਹਿੱਸਿਆਂ ਵਿੱਚ ਸੈਂਕੜੇ ਥਾਵਾਂ ਉੱਪਰ ਚੱਲ ਰਹੇ ਮੋਰਚੇ ਹੱਡ ਚੀਰਵੀਂ ਠੰਡ ਦੇ ਬਾਵਜੂਦ ਰੋਹਲੇ ਅੰਗਿਆਰਾਂ ਨਾਲ ਲਗਦੇ ਮਘਦੇ ਰਹੇ। ਬੁਲਾਰਿਆਂ ਨੇ ਕਿਹਾ ਕਿ ਜਦੋਂ ਅੰਗਰੇਜ਼ੀ ਰਾਜ ਸਮੇਂ ਜਦੋਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ, ਉਸ ਸਮੇਂ ਰਾਜੇ ਰਜਵਾੜਿਆਂ ਖਿਲਾਫ ਜ਼ਮੀਨਾਂ ਦੀ ਰਾਖੀ ਲਈ ਜੰਗ ਚਲਦੀ ਰਹੀ ਹੈ। ਅੱਜ ਦੇ ਅਡਾਨੀਆਂ-ਅੰਬਾਨੀਆਂ ਦੀ ਸਾਡੀਆਂ ਜਮੀਨਾਂ ਉੱਪਰ ਡਾਕਾ ਮਾਰਨ ਖ਼ਿਲਾਫ਼ ਜੂਝਣਾ ਸਾਡੇ ਹਿੱਸੇ ਆਇਆ ਹੈ।
              ਉਹ ਖੇਤੀ-ਕਿਸਾਨੀ ਵਿਰੋਧੀ ਕਾਨੂੰਨਾਂ ਅਤੇ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਤੱਕ ਲਗਾਤਾਰ ਸੰਘਰਸ਼ ਕਰਦੇ ਰਹਿਣਗੇ। ਉਸ ਸਮੇਂ ਕਿਸਾਨਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਮੁਲਾਜਮ ਵਿਰੋਧੀ ਨੀਤੀਆਂ ਖਿਲ਼ਾਫ ਗੁੱਸਾ ਹੋਰ ਵਧੇਰੇ ਤੀਬਰਤਾ ਨਾਲ ਸੜਕਾਂ ਤੇ ਨਿੱਕਲ ਰਿਹਾ ਹੈ। ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਆਵਾਜ ਘਰ-ਘਰ ਦੀ ਅਵਾਜ ਬਣਕੇ ਮੋਦੀ ਸਰਕਾਰ ਨੂੰ ਲਲਕਾਰਨ ਲੱਗੀ ਹੈ। ਕੱਲ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬਾਰੇ ਬੁਲਾਰਿਆਂ ਗੱਲ ਕਰਦਿਆਂ ਕਿਹਾ ਕਿ ਕੇਂਦਰ ਦੋਹਰੀ ਨੀਤੀ ਉੱਪਰ ਚੱਲ ਰਿਹਾ ਹੈ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਖੇਤੀ ਵਿਰੋਧੀ ਕਾਨੂੰਨਾਂ ਦੀ ਮੰਗ ਛੱਡਣ ਦੀਆਂ ਗੱਲਾਂ ਕਰ ਰਿਹਾ ਹੈ। ਮੋਦੀ ਹਕੂਮਤ ਦਾ ਅਜਿਹਾ ਕਿਸਨ ਵਿਰੋਧੀ ਵਤੀਰਾ ਸਮੁੱਚੇ ਮੁਲਕ ਅੰਦਰ ਹਰ ਘਰ ਵਿੱਚੋਂ ਮੋਦੀ ਹਕੂਮਤ ਖਿਲਾਫ ਰੋਹਲੀ ਲਲਕਾਰ ਗੂੰਜੇਗੀ। 13 ਜਨਵਰੀ ਨੂੰ ਦੁੱਲੇ ਭੱਟੀ ਦੇ ਕਰੋੜਾਂ ਵਾਰਸ ਪਿੰਡਾਂ ਵਿੱਚ ਲੋਹੜੀ ਮੌਕੇ ਸਾਂਝੀ ਦੁੱਲੇ ਭੱਟੀ ਦੇ ਵਾਰਸ ਕਾਲੇ ਕਾਨੂੰਨਾਂ ਦੀ ਲੋਹੜੀ ਬਾਲਕੇ ਸੰਘਰਸ਼ ਤੇਜ ਕਰਨ ਦਾ ਅਹਿਦ ਕਰਨਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਭੁੱਖ ਹੜਤਾਲ ਦੇ ਸੱਦੇ ਨੂੰ ਕਿਸਾਨਾਂ ਤੋਂ ਇਲਾਵਾ ਹੋਰ ਹਿੱਸੇ ਵੀ ਲਗਾਤਾਰ ਹਮਾਇਤ ਦੇ ਰਹੇ ਹਨ।

              ਅੱਜ ਪੈਸਟੀਸਾਈਡ ਫਰਟੀਲਾਈਜਰ ਸੀਡ ਫੀਲਡ ਵਰਕਰਜ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਦਾ ਜਥਾ ਪਰਗਟ ਸਿੰਘ ਰਾਮਗੜ ਦੀ ਅਗਵਾਈ ਵਿੱਚ ਭੁੱਖ ਹੜਤਾਲ ਉੱਪਰ ਬੈਠਿਆ। ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਪਰਮਜੀਤ ਕੌਰ ਠੀਕਰੀਵਾਲ ਦੀ ਅਗਵਾਈ ਵਿੱਚ ਸਿਰਫ ਕਿਸਾਨ ਔਰਤਾਂ ਦਾ ਕਾਫ਼ਲਾ ਸ਼ਾਮਿਲ ਹੋਇਆ। ਜਥੇ ਵਿੱਚ ਸੁਰਜੀਤ ਕੌਰ, ਬਲਵੀਰ ਕੌਰ,ਨਸੀਬ ਕੌਰ, ਅਮਰਜੀਤ ਕੌਰ, ਕੁਲਵਿੰਦਰ ਕੌਰ,ਸਿੰਦਰ ਕੌਰ, ਗੁਰਜੀਤ ਕੌਰ, ਮਨਜੀਤ ਕੌਰ, ਸੁਰਜੀਤ ਕੌਰ, ਮਹਿੰਦਰ ਕੌਰ ਆਦਿ ਸ਼ਾਮਿਲ ਹੋਈਆਂ। ਵੱਖ-ਵੱਖ ਪਿੰਡਾਂ/ਸ਼ਹਿਰੀ ਸੰਸਥਾਵਾਂ ਵੱਲੋਂ ਲੰਗਰ ਦੀ ਸੇਵਾ ਨਿਰਵਿਘਨ ਜਾਰੀ ਰਹੀ। ਨਰਿੰਦਪਾਲ ਸਿੰਗਲਾ, ਲੱਧਾ ਸਿੰਘ, ਸੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੋਦੀ ਹਕੂਮਤ ਲੱਖ ਸਾਜਿਸ਼ਾਂ ਰਚ ਲਵੇ,ਦਿਨੋ ਦਿਨ ਵਿਸ਼ਾਲ ਅਤੇ ਤਿੱਖਾ ਹੁੰਦਾ ਜਾ ਰਿਹਾ ਇਹ ਸਾਂਝਾ ਕਿਸਾਨ/ਲੋਕ ਸੰਘਰਸ਼ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਲਈ ਮੁਲਕ ਪੱਧਰ’ਤੇ ਐਮਐਸਪੀ ਦਾ ਕਾਨੂੰਨ ਬਨਾਉਣ/ਲਾਗੂ ਕਰਨ ਲਈ ਮਜਬੂਰ ਕਰੇਗਾ।

Advertisement
Advertisement
Advertisement
Advertisement
Advertisement
error: Content is protected !!