ਪਿੰਡ ਰਸੂਲਪੁਰ, ਫਰਵਾਹੀ ਦੇ ਰਹਿਣ ਵਾਲੇ ਹਨ ਪੁੱਠੇ ਟ੍ਰੈਕਟਰ ਪੁੱਠਾ ਤੇ ,,,,
4 ਦਿਨਾਂ ਵਿੱਚ ਪੁੰਹਚ ਜਾਵਾਗੇ ਦਿੱਲੀ,,,ਚੰਨਾ
ਬੀ.ਟੀ.ਐਨ. ਧਨੌਲਾ 28 ਦਸੰਬਰ 2020
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਮਾਰੂ ਆਰਡੀਨੈਂਸ ਨੂੰ ਲੈਕੇ ਸਰਕਾਰ ਤੇ ਕਿਸਾਨਾਂ ਦਰਮਿਆਨ ਚੱਲ ਰਿਹਾ ਗੱਲਬਾਤ ਦਾ ਰੇੜਕਾ ਕਿਸੇ ਤਣ ਪੱਤਣ ਨਾ ਲੱਗਣ ਕਾਰਨ ਸੰਘਰਸ਼ ਲੰਮਾਂ ਹੁੰਦਾ ਜਾ ਰਿਹਾ ਹੈ ਤੇ ਪੰਜਾਬ ਦੇ ਲੋਕ ਇਸ ਸੰਘਰਸ਼ ਵਿਚ ਭਾਗੀਦਾਰ ਬਨਣ ਲਈ ਦਿੱਲੀ ਵੱਲ ਆਪ ਮੁਹਾਰੇ ਵਹੀਰਾਂ ਘੱਤ ਰਹੇ ਹਨ । ਇਸੇ ਲੜੀ ਤਹਿਤ ਪਿੰਡ ਰਸੂਲਪੁਰ, ਫਰਵਾਹੀ ਦੇ ਨੋਜਵਾਨ ਗੁਰਚਰਨ ਸਿੰਘ ਚੰਨਾ ,ਹਰਬੰਸ ਸਿੰਘ ਬੰਸਾ, ਹਰਪਾਲ ਦਾਸ ਬਾਵਾ, ਬਿੱਟੂ ਵਾਲੀਆਂ ਨੇ ਹਮ ਮਸ਼ਵਰਾ ਕੀਤਾ ਕਿਉਂ ਨਾ ਆਪਾਂ ਇਸ ਚੱਲ ਰਹੇ ਸੰਘਰਸ਼ ਵਿੱਚ ਯੋਗਦਾਨ ਪਾਈਏ ਤਾਂ ਅਸੀਂ ਸੋਚਿਆ ਕਿ ਪਿੰਡ ਤੋਂ ਦਿੱਲੀ ਤੱਕ ਟਰੈਕਟਰ ਰਾਹੀ ਪੁੱਠੇ ਮੂੰਹ ਜਾਵਾਗੇ ਭਾਵੇਂ ਕਿ ਇਹ ਫੈਸਲਾ ਅਜੀਬ ਜਰੂਰ ਹੈ ਪਰ ਇਹ ਹੋਰਨਾਂ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ ਕਿ ਪੰਜਾਬੀ ਲੋਕ ਸਿੱਧੇ ਲੋਕਾਂ ਨਾਲ ਸਿੱਧੇ ਹਨ ਤੇ ਪੁੱਠੇ ਲੋਕਾਂ ਲਈ ਅਸੀਂ ਪੁੱਠੇ ਇਹ ਫੈਸਲਾ ਸਰਕਾਰ ਨੇ ਤੈਅ ਕਰਨਾ ਹੈ ਉਨ੍ਹਾਂ ਹੋਰਨਾਂ ਲੋਕਾਂ ਨੂੰ ਕਿਹਾ ਕਿ ਉਹ ਪਾਰਟੀ ਬਾਜੀ ਨੂੰ ਤਿਆਗ ਕੇ ਕਾਲੇ ਕਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਵੱਲ ਚਾਲੇ ਜਰੂਰ ਪਾਉਣ ।