ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 21 ਦਸੰਬਰ 2020
ਪਿੰਡ ਠੀਕਰੀਵਾਲਾ ਵਿਖੇ ਸਾਬਕਾ ਕਾਂਗਰਸੀ ਵਿਧਾਇਕ ਹਰਚੰਦ ਕੌਰ ਘਨੌਰੀ ਵੱਲੋਂ ਸਕੂਲ ਵਿੱਚ ਸਮਾਰਟ ਮੋਬਾਇਲ ਫੋਨ ਵੰਡਣ ਦਾ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਦੇ ਜਬਰਦਸਤ ਵਿਰੋਧ ਦੀ ਭੇਂਟ ਚੜ੍ਹ ਗਿਆ। ਭਾਰੀ ਵਿਰੋਧ ਦੇ ਕਾਰਨ ਬੀਬੀ ਘਨੌਰੀ ਨੂੰ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਆਪਣਾ ਦੌਰਾ ਰੱਦ ਕਰਨ ਨੂੰ ਮਜਬੂਰ ਹੋਣਾ ਪਿਆ । ਇਸ ਮੌਕੇ ਭਾਰਤੀ ਕਿਸਾਨ
ਯੂਨੀਅਨ ਕਾਦੀਆਂ ਦੇ ਬਲਾਕ ਮਹਿਲ ਕਲਾਂ ਦੇ ਵਿੱਤ ਸਕੱਤਰ ਸਿੰਗਾਰਾ ਸਿੰਘ ਛੀਨੀਵਾਲ , ਗੁਰਨਾਮ ਸਿੰਘ ਠੀਕਰੀਵਾਲ ਸਕੱਤਰ ਜਨਰਲ ( ਕਾਦੀਆਂ) ਨੇ ਸਮੂਹ ਜਥੇਬੰਦੀਆਂ ਨਾਲ ਦਲੀਲ ਦਿੱਤੀ ਕਿ ਕਾਂਗਰਸ ਸਰਕਾਰ ਇਹ ਹੋਸੀਆਂ ਹਰਕਤਾਂ ਛੱਡ ਕੇ ਇਹ ਕੰਮ ਸਿੱਖਿਆ ਮਹਿਕਮੇ ਅਤੇ ਪ੍ਰਸਾਸਨਿਕ ਅਧਿਕਾਰੀਆਂ ਤੇ ਛੱਡੇ ਤੇ ਆਪ ਕਿਸਾਨੀ ਸੰਘਰਸ਼ ਵਿੱਚ ਲੱਗੇ ਲੋਕਾਂ ਨੂੰ ਨਾਂ ਉਲਝਾਵੇ ! ਨਹੀਂ ਤਾਂ ਵਿਰੋਧ ਜਾਰੀ ਰਹਿਣਗੇ।