ਅਮਰੂਦ ਦਾ ਬੂਟਾ ਉਗਾਉ, ਫਲ ਖਾਉ ਤੇ ਤੰਦਰੁਸਤੀ ਪਾਉ

Advertisement
Spread information

ਅਮਰੂਦ ਦਾ ਫਲ ਸਿਹਤ ਲਈ ਬੇਹੱਦ ਗੁਣਕਾਰੀ : ਡਾ. ਮਾਨ


ਰਾਜੇਸ਼ ਗੋਤਮ  ਪਟਿਆਲਾ, 9 ਦਸੰਬਰ:2020
                ਡਿਪਟੀ ਡਾਇਰੈਕਟਰ ਬਾਗਬਾਨੀ  ਕਮ- ਨੋਡਲ ਅਫ਼ਸਰ ਅਮਰੂਦ ਪੰਜਾਬ ਡਾ. ਸਵਰਨ ਸਿੰਘ ਮਾਨ ਨੇ ਅਮਰੂਦ ਦੇ ਫਲ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਹ ਫਲ ਸਿਹਤ ਲਈ ਹੋਰਨਾਂ ਫਲਾਂ ਦੇ ਮੁਕਾਬਲੇ ਜ਼ਿਆਦਾ ਗੁਣਕਾਰੀ ਹੈ। ਉਨ੍ਹਾਂ ਦੱਸਿਆ ਕਿ ਸੰਤਰੇ ਦੇ ਫਲ਼ ‘ਚ 50-70 ਮਿਲੀਗਰਾਮ ਵਿਟਾਮਿਨ ਸੀ ਪ੍ਰਤੀ 100 ਗ੍ਰਾਮ ਹੁੰਦਾ ਹੈ ਪਰ ਅਮਰੂਦ ਦੇ ਫਲ ਵਿੱਚ 105-350 ਮਿਲੀਗਰਾਮ ਵਿਟਾਮਿਨ ਸੀ ਪ੍ਰਤੀ 100 ਹੁੰਦਾ ਹੈ।
             ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਇੰਡੀਅਨ ਇੰਸਟੀਚਿਊਟ ਫ਼ਾਰ ਸਬ ਟਰਾਪੀਕਲ ਹਾਰਟੀਕਲਚਰ ਰਹਿਮਾਨ ਖੇੜਾ (ਲਖਨਊ) ਨੇ ਅਮਰੂਦ ਦੇ ਸਿਹਤ ਨੂੰ ਹੋਣ ਵਾਲੇ ਫ਼ਾਇਦੇ ਸਬੰਧੀ ਦੱਸਿਆ ਹੈ ਕਿ ਇਸ ਦੇ ਫਲ ਵਿੱਚ ਫਾਈਬਰ ਬਹੁਤ ਹੁੰਦੀ ਹੈ ਜੋ ਕਬਜ਼ ਦੇ ਇਲਾਜ ਲਈ ਫ਼ਾਇਦੇਮੰਦ ਹੁੰਦਾ ਹੈ ਅਤੇ ਹਾਜ਼ਮੇ ਨੂੰ ਦਰੁਸਤ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਸਰਦੀ ਲੱਗੀ ਹੋਵੇ ਜਾਂ ਖੰਘ ਹੋਵੇ ਤਾਂ ਕੱਚਾ ਅਮਰੂਦ ਖਾਣ ਨਾਲ ਠੀਕ ਹੋ ਸਕਦੀ ਹੈ, ਇਸ ਵਿੱਚ ਮੌਜੂਦ ਆਇਰਨ ਅਤੇ ਵਿਟਾਮਿਨ ਸੀ ਸਰਦੀ ਤੋਂ ਬਚਾਉਂਦੇ ਹਨ ਅਤੇ ਵਾਇਰਲ ਇਨਫੈਕਸ਼ਨ ਨੂੰ ਦੂਰ ਕਰਦਾ ਹੈ।
              ਅਮਰੂਦ ਬਲੱਡ ਕਲੈਸਟ੍ਰੋਲ ਨੂੰ ਵੀ ਘੱਟ ਕਰਦਾ ਹੈ ਇਸ ਲਈ ਹਾਈ ਬਲੱਡ ਪ੍ਰੈਸ਼ਰ ਦੀ ਰੋਕਥਾਮ ‘ਚ ਸਹਾਈ ਹੁੰਦਾ ਹੈ ਅਤੇ ਇਸਨੂੰ ਖਾਣ ਨਾਲ ਕੋਈ ਵੀ ਵਿਅਕਤੀ ਭਾਰ ਘਟਾ ਸਕਦਾ ਹੈ। ਲਗਾਤਾਰ ਅਮਰੂਦ ਦਾ ਫਲ ਖਾਣ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਤੇ ਇਸ ‘ਚ ਮੌਜੂਦ ਲਾਈਕੋਪੀਨ ਕੈਂਸਰ ਤੋਂ ਬਚਾਅ ‘ਚ ਸਹਾਈ ਹੁੰਦਾ ਹੈ।
            ਉਨ੍ਹਾਂ ਦੱਸਿਆ ਕਿ ਅਮਰੂਦ ਦਾ ਫਲ ਸ਼ੂਗਰ ਦੇ ਮਰੀਜ਼ਾ ਲਈ ਬਹੁਤ ਲਾਹੇਵੰਦ ਹੈ, ਕਿਉਂਕਿ ਇਹ ਬਲੱਡ ਗੁਲੂਕੋਸ ਲੈਵਲ ਘੱਟ ਕਰਦਾ ਹੈ। ਇਸ ਦੇ ਫਲ ‘ਚ ਜ਼ਿਆਦਾ ਮਾਤਰਾ ‘ਚ ਆਇਓਡੀਨ ਨਹੀਂ ਹੁੰਦੀ ਪਰ ਕਾਪਰ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ ਤੇ ਕਾਪਰ ਥਾਇਰੋਇਡ ਮੈਟਾਬਾਲਜਿਮ ਵਿੱਚ ਬਹੁਤ ਜ਼ਰੂਰੀ ਰੋਲ ਨਿਭਾਉਂਦਾ ਹੈ। ਅਮਰੂਦ ‘ਚ ਵਿਟਾਮਿਨ ਬੀ-3 ਅਤੇ ਬੀ-6 ਹੋਣ ਕਰਕੇ ਦਿਮਾਗ ਦੇ ਕੰਮ ਕਰਨ ਦੀ ਸਮਰੱਥਾ ਵਧਾਉਂਦਾ ਹੈ। ਇਸ ਤੋਂ ਇਲਾਵਾ ਅਮਰੂਦ ਦੇ ਪੱਤੇ ਦੰਦਾਂ ਦੇ ਦਰਦ, ਸੁਜੇ ਹੋਏ ਮਸੂੜੇ ਅਤੇ ਮੂੰਹ ਦੀ ਛਾਲਿਆਂ ਨੂੰ ਵੀ ਠੀਕ ਕਰਦੇ ਹਨ।
          ਡਾ. ਮਾਨ ਨੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਆਪਣੀ ਬਗੀਚੀ ਵਿੱਚ ਅਮਰੂਦ ਦਾ ਬੂਟਾ ਲਗਾਉਣ ਦੀ ਸਲਾਹ ਦਿੰਦਿਆ ਕਿਹਾ ਕਿ ਬਗੈਰ ਕਿਸੇ ਸਪਰੇਅ ਦੇ ਇਸ ਦਾ ਫਲ ਪ੍ਰਾਪਤ ਕਰਕੇ ਲੋੜੀਂਦੇ ਤੱਤ ਪ੍ਰਾਪਤ ਕਰਨੇ ਚਾਹੀਦੇ ਹਨ ਅਤੇ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਆਪਣੇ ਬਲਾਕ ਦੇ ਬਾਗਬਾਨੀ ਵਿਕਾਸ ਅਫ਼ਸਰ ਜਾਂ ਸਹਾਇਕ ਡਾਇਰੈਕਟਰ ਬਾਗਬਾਨੀ/ਉਪ ਡਾਇਰੈਕਟਰ ਬਾਗਬਾਨੀ ਨਾਲ ਸੰਪਰਕ ਕਰਨਾ ਚਾਹੀਦਾ ਹੈ।

Advertisement
Advertisement
Advertisement
Advertisement
Advertisement
error: Content is protected !!