ਹਰਿੰਦਰ ਨਿੱਕਾ , ਬਰਨਾਲਾ 4 ਦਸੰਬਰ 2020
ਘਰੇਲੂ ਕਲੇਸ਼ ਤੋਂ ਅੱਕੇ ਧਨੌਲਾ ਕਸਬੇ ਦੇ ਸਾਬਕਾ ਫੌਜੀ ਹਰਪ੍ਰੀਤ ਸਿੰਘ ਨੇ ਖੁਦ ਨੂੰ ਅੱਗ ਲਾ ਲਈ। ਗੰਭੀਰ ਹਾਲਤ ਵਿੱਚ ਉਸ ਨੂੰ ਪਹਿਲਾਂ ਸਥਾਨਕ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ ਗਿਆ। ਜਿਆਦਾ ਨਾਜੁਕ ਹਾਲਤ ਦੇ ਮੱਦੇਨਜ਼ਰ ਡਾਕਟਰਾਂ ਨੇ ਉਸਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਹਰਪ੍ਰੀਤ ਸਿੰਘ 60 ਪ੍ਰਤੀਸ਼ਤ ਝੁਲਸ ਚੁੱਕਾ ਹੈ । ਹਰਪ੍ਰੀਤ ਸਿੰਘ (38) ਪੁੱਤਰ ਬੰਤ ਸਿੰਘ ਵਾਸੀ ਧਨੌਲਾ ਨੇ ਕਿਹਾ ਹੈ ਕਿ ਮੈਂ ਆਪਣੀ ਪਤਨੀ ਪਰਮਜੀਤ ਕੌੌੌਰ ਅਤੇ ਵੱਡੇ ਬੇਟੇੇ ਦੇ ਨਿੱਤ ਦੇ ਕਜੀਏ ਕਲੇਸ਼ ਤੋਂ ਅੱੱਕ ਕੇ ਆਤਮ ਹੱਤਿਆ ਕਰਨ ਨੂੰ ਮਜਬੂਰ ਹੋਇਆ ਹਾਂ, ਜੇੇੇਕਰ ਮੇਰੀ ਮੌੌੌਤ ਹੁੁੰਦੀ ਹੈ ਤਾਂਂ ਇਸ ਲਈ ਮੇਰੀ ਪਤਨੀ ਪਰਮਜੀਤ ਕੌਰ ਅਤੇ ਵੱੱਡਾ ਬੇਟਾ ਜਿੰੰਮੇਵਾਰ ਹੋਵੇਗਾ। ਉੱਧਰ ਸਾਬਕਾ ਫੌਜੀ ਦੀ ਪਤਨੀ ਪਰਮਜੀਤ ਕੌਰ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਹਰਪ੍ਰੀਤ ਸਿੰਘ ਦੇ ਕੰਮ ਨਾ ਕਰਨ ਕਾਰਣ ਸਾਡਾ ਘਰੇਲੂ ਝੱਗੜਾ ਚੱਲਦਾ ਸੀ। ਜਿਸ ਦੇੇ ਚਲਦਿਆਂ ਅੱਜ ਉਸ ਦੇ ਪਤੀ ਵਲੋਂ ਆਤਮਹੱਤਿਆ ਕਰਨ ਦੀ ਕੋਸਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਇਸ ਸੰਬੰਧ ਵਿੱਚ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਧਨੌਲਾ ਦੇ ਐਸ ਐਚ ਉ ਕੁਲਦੀਪ ਸਿੰਘ ਨਾਲ ਗੱਲ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਊਪਰੰਤ ਬਣਦੀ ਕਾਰਵਾਈ ਕਰ ਦਿੱਤੀ ਜਾਏਗੀ।