ਸਰਹਿੰਦ ਰੋਡ ਤੋਂ ਭਾਦਸੋਂ ਰੋਡ ਤੇ ਅੱਗੇ ਨਾਭਾ ਰੋਡ ਤੱਕ ਬਾਈਪਾਸ ਦੀ ਤਰ੍ਹਾਂ ਵਿਕਸਤ ਹੋਵੇਗੀ ਡਰੇਨ ਪਟਿਆਲਾ, 23 ਅਗਸਤ (ਬੀ.ਪੀ. ਸੂਲਰ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਲਈ ਕਰੀਬ 32.3 ਕਰੋੜ ਰੁਪਏ ਦੇ ਤਜਵੀਜ਼ਸ਼ੁਦਾ ਪ੍ਰਾਜੈਕਟ ਦੀ ਜਮੀਨੀ ਹਕੀਕਤ ਜਾਣਨ ਲਈ ਅੱਜ ਭਾਦਸੋਂ ਰੋਡ ਵਿਖੇ ਟਿਵਾਣਾ ਚੌਂਕ ਅਤੇ ਸੋਮਵਾਰ ਦੀ ਮੰਡੀ ਚੌਂਕ ਵਿਖੇ ਡਰੇਨ ਦਾ ਦੌਰਾ ਕੀਤਾ। ਮਾਡਲ ਟਾਊਨ ਡਰੇਨ ਸਰਹਿੰਦ ਰੋਡ ‘ਤੇ ਪਿੰਡ ਹਸਨਪੁਰ ਦੇ ਨੇੜੇ ਤੋਂ ਸੁਰੂ ਹੋ ਕੇ ਪਟਿਆਲਾ ਸ਼ਹਿਰ ‘ਚੋ ਗੁਜਰਦੇ ਹੋਏ ਪਿੰਡ ਮੈਣ ਨੇੜੇ ਜੈਕਬ ਡਰੇਨ ਵਿੱਚ ਪੈਂਦੀ ਹੈ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਮੌਕੇ ‘ਤੇ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਥਾਨਕ ਵਾਸੀਆਂ ਦੇ ਵੀ ਵਿਚਾਰ ਵੀ ਜਾਣੇ। ਉਨ੍ਹਾਂ ਨੇ ਮਾਡਲ ਟਾਊਨ ਡਰੇਨ ਦੇ ਪ੍ਰਾਜੈਕਟ ਨੂੰ ਜਲਦ ਨੇਪਰੇ ਚਾੜ੍ਹਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਹੇਠ ਇੱਕ ਸਟੀਅਰਿੰਗ ਕਮੇਟੀ ਗਠਿਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੀ ਤਰਜੀਹ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਕਾਸ ਕਾਰਜ ਮਿਥੇ ਸਮੇਂ ‘ਚ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਮੀਟਿੰਗ ‘ਚ ਡੀ.ਐਫ.ਓ. ਵਿੱਦਿਆ ਸਾਗਰੀ ਸਮੇਤ ਸੀਵਰੇਜ਼ ਬੋਰਡ, ਪੀ.ਐਸ.ਪੀ.ਸੀ.ਐਲ., ਨਗਰ ਨਿਗਮ, ਪੰਚਾਇਤੀ ਰਾਜ ਤੇ ਪੀ.ਡੀ.ਏ. ਦੇ ਅਧਿਕਾਰੀ ਵੀ ਸ਼ਾਮਲ ਹੋਏ। ਇਹ ਡਰੇਨ ਇਹਨਾਂ ਕਾਲੌਨੀਆਂ ਦੇ ਏਰੀਏ ਦਾ ਬਰਸਾਤੀ ਪਾਣੀ ਲੈਂਦੀ ਹੈ ਪਰੰਤੂ ਇਥੇ ਹੁਣ ਸੰਘਣੀ ਅਬਾਦੀ ਹੋਣ ਕਾਰਨ ਅਤੇ ਡਰੇਨ ਉਪਰੋਂ ਖੁੱਲੀ ਹੋਣ ਕਰਕੇ ਇਸ ਵਿੱਚ ਕੂੜਾ ਕਰਕਟ, ਡੰਗਰਾਂ ਦਾ ਗੋਹਾ ਅਤੇ ਹੋਰ ਗੰਦਗੀ ਇਸ ਡਰੇਨ ਵਿੱਚ ਸੁੱਟੇ ਜਾਣ ਨਾਲ ਬਰਸਾਤੀ ਸੀਜਨ ਦੌਰਾਨ ਪਾਣੀ ਦੇ ਵਹਾਅ ਵਿੱਚ ਰੁਕਾਵਟ ਦੇ ਨਾਲ-ਨਾਲ ਨੇੜੇ ਦੀਆਂ ਕਾਲੌਨੀਆਂ ਦੇ ਵਾਤਾਵਰਣ ਵਿੱਚ ਬਦਬੂ ਫੈਲ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਡਰੇਨ ਦੇ ਨਾਲ ਲੱਗਦੀਆਂ ਕਾਲੌਨੀਆਂ ਦੇ ਵਸਨੀਕਾਂ ਵੱਲੋ ਇਸ ਡਰੇਨ ਨੂੰ ਕਵਰ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਜਵੀਜ਼ਸ਼ੁਦਾ ਪ੍ਰਾਜੈਕਟ ਮੁਤਾਬਕ ਮਾਡਲ ਟਾਊਨ ਡਰੇਨ ਦੀ ਬੁਰਜੀ 35500 ਤੋ 44200 ਤੱਕ 1600 ਐਮ.ਐਮ. (2 ਪਾਈਪ ਲਾਈਨਾਂ) ਐਨ.ਪੀ.-3 ਆਰ.ਸੀ.ਸੀ. ਪਾਈਪਾਂ ਅਤੇ ਬੁਰਜੀ 44200 ਤੋਂ 52156 ਤੱਕ 1200 ਐਮ. ਐਮ. (4 ਫੁੱਟ ਡਾਇਆ) ਐਨ.ਪੀ. 3 ਆਰ.ਸੀ.ਸੀ. ਪਾਈਪ ਪਾ ਕੇ ਡਰੇਨ ਨੂੰ ਉਪਰੋਂ ਮਿੱਟੀ ਨਾਲ ਭਰਕੇ ਕਵਰ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਾਈਪ ਲਾਈਨ ਵਿੱਚ ਕੇਵਲ ਬਰਸਾਤੀ ਪਾਣੀ ਦੀ ਹੀ ਨਿਕਾਸੀ ਕੀਤੀ ਜਾਵੇਗੀ। ਪਾਈਪ ਲਾਈਨ ਦੇ ਵਿਚਕਾਰ 100 -100 ਫੁੱਟ ਦੇ ਵੱਖਵੇ ਤੇ ਸਫਾਈ ਕਰਨ ਲਈ ਮੈਨਹੋਲਾਂ ਦੀ ਉਸਾਰੀ ਕੀਤੀ ਜਾਵੇਗੀ। ਇਹ ਕਾਲੌਨੀਆਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਹੌਦੀਆਂ ਬਣਾ ਕੇ ਪਾਈਪ ਲਾਈਨ ਵਿੱਚ ਬਣਾਏ ਜਾਣ ਵਾਲੇ ਮੈਨਹੋਲਾਂ ਵਿੱਚ ਕਰਨ ਦੀ ਤਜਵੀਜ ਹੈ।ਡਰੇਨ ਬੁਰਜੀ ਦੀ 35500 ਤੋ 47000 ਤੱਕ ਡਰੇਨ ਦੇ ਨਾਲ-2 ਪਹਿਲਾਂ ਹੀ ਸੜਕ ਬਣੀ ਹੋਈ ਹੈ। ਇਸ ਲਈ ਡਰੇਨ ਵਿੱਚ ਪਾਈਪ ਲਾਈਨ ਪਾ ਕੇ ਇਸ ਨੂੰ ਮਿੱਟੀ ਨਾਲ ਭਰਨ ਉਪਰੰਤ ਇੰਟਰਲਾਕਿੰਗ ਟਾਇਲਾਂ ਲਗਾ ਕੇ ਸੜਕ ਦੀ ਚੌੜਾਈ ਵਿੱਚ ਵਾਧਾ ਕੀਤਾ ਜਾਵੇਗਾ, ਤਾਂ ਜੋ ਕਾਲੋਨੀ ਵਾਸੀਆਂ ਦੇ ਆਵਾਜਾਈ ਲਈ ਚੌੜਾ ਰਸਤਾ ਤਿਆਰ ਕੀਤਾ ਜਾ ਸਕੇ।

ਸਰਹਿੰਦ ਰੋਡ ਤੋਂ ਭਾਦਸੋਂ ਰੋਡ ਤੇ ਅੱਗੇ ਨਾਭਾ ਰੋਡ ਤੱਕ ਬਾਈਪਾਸ ਦੀ ਤਰ੍ਹਾਂ ਵਿਕਸਤ ਹੋਵੇਗੀ ਡਰੇਨ ਪਟਿਆਲਾ, 23 ਅਗਸਤ (ਬੀ.ਪੀ….

Read More

ਸਰਹਿੰਦ ਰੋਡ ਤੋਂ ਭਾਦਸੋਂ ਰੋਡ ਤੇ ਅੱਗੇ ਨਾਭਾ ਰੋਡ ਤੱਕ ਬਾਈਪਾਸ ਦੀ ਤਰ੍ਹਾਂ ਵਿਕਸਤ ਹੋਵੇਗੀ ਡਰੇਨ

ਸਰਹਿੰਦ ਰੋਡ ਤੋਂ ਭਾਦਸੋਂ ਰੋਡ ਤੇ ਅੱਗੇ ਨਾਭਾ ਰੋਡ ਤੱਕ ਬਾਈਪਾਸ ਦੀ ਤਰ੍ਹਾਂ ਵਿਕਸਤ ਹੋਵੇਗੀ ਡਰੇਨ ਪਟਿਆਲਾ, 23 ਅਗਸਤ (ਬੀ.ਪੀ….

Read More

ਸਰਕਾਰੀ ਹਾਈ ਸਕੂਲ ਨਰੜੂ ਦੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ

ਸਰਕਾਰੀ ਹਾਈ ਸਕੂਲ ਨਰੜੂ ਦੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਪਟਿਆਲਾ, 23 ਅਗਸਤ (ਰਾਜੇਸ਼ ਗੋਤਮ) ਡਿਪਟੀ ਕਮਿਸ਼ਨਰ ਦਫ਼ਤਰ…

Read More

ਗੳ ਚਾਰਾ ਸੇਵਾ ਦੀ ਇਕ ਹਜਾਰਵੀਂ ਟਰਾਲੀ ਨੂੰ ਵਿਧਾਇਕ ਕੋਹਲੀ ਨੇ ਰਵਾਨਾ ਕੀਤਾ: ਦੀਪਕ ਮਲਹੋਤਰਾ

ਗੳ ਚਾਰਾ ਸੇਵਾ ਦੀ ਇਕ ਹਜਾਰਵੀਂ ਟਰਾਲੀ ਨੂੰ ਵਿਧਾਇਕ ਕੋਹਲੀ ਨੇ ਰਵਾਨਾ ਕੀਤਾ: ਦੀਪਕ ਮਲਹੋਤਰਾ ਪਟਿਆਲਾ 23 ਅਗਸਤ (ਰਾਜੇਸ਼ ਗੋਤਮ)…

Read More

ਲੋਕਾਂ ‘ਚ ਉਤਸਕਤਾ, ਵਿਜੀਲੈਂਸ ਬਿਊਰੋ ਦੀ ਟੀਮ, ਕਦੋਂ ਪਹੁੰਚੇਗੀ ਕੈਪਟਨ ਦੇ ਸਿਸਵਾਂ ਫਾਰਮ

ਅਕਾਲੀਆਂ ਤੇ ਕਾਂਗਰਸੀਆਂ ਦੇ ਵਰ੍ਹੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ , ਭਗਵੰਤ ਮਾਨ ਨੂੰ ਦਾਗਿਆ ਸੁਆਲ ! ਰਿਚਾ ਨਾਗਪਾਲ,…

Read More

ਅਫਰੀਕਨ ਸਵਾਈਨ ਫੀਵਰ ਦੇ ਮੱਦੇਨਜ਼ਰ ਜ਼ਿਲਾ ਮੈਜਿਸਟ੍ਰੇਟ ਵੱਲੋਂ ਪਾਬੰਦੀ ਦੇ ਹੁਕਮ ਜਾਰੀ

ਅਫਰੀਕਨ ਸਵਾਈਨ ਫੀਵਰ ਦੇ ਮੱਦੇਨਜ਼ਰ ਜ਼ਿਲਾ ਮੈਜਿਸਟ੍ਰੇਟ ਵੱਲੋਂ ਪਾਬੰਦੀ ਦੇ ਹੁਕਮ ਜਾਰੀ ਬਰਨਾਲਾ, 23 ਅਗਸਤ (ਰਘਬੀਰ ਹੈਪੀ) ਡਾਇਰੈਕਟਰ, ਪਸ਼ੂ ਪਾਲਣ…

Read More

ਗੈਸਟ ਫੈਕਲਟੀ ਇੰਸਟਰੱਕਟਰਜ਼ ਦੇ ਸੰਘਰਸ਼ ਨੂੰ ਪਿਆ ਬੂਰ ਪੰਜ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਹੋਈਆਂ ਜਾਰੀ

ਗੈਸਟ ਫੈਕਲਟੀ ਇੰਸਟਰੱਕਟਰਜ਼ ਦੇ ਸੰਘਰਸ਼ ਨੂੰ ਪਿਆ ਬੂਰ ਪੰਜ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਹੋਈਆਂ ਜਾਰੀ ਬਰਨਾਲਾ,23 ਅਗਸਤ ( ਸੋਨੀ ਪਨੇਸਰ…

Read More

 ਕੇਂਦਰੀ ਯੂਨੀਵਰਸਿਟੀ ਵਿਖੇ ਐਜੂਕੇਸ਼ਨ ਸਟੂਡੀਓ ਦਾ ਉਦਘਾਟਨ

 ਕੇਂਦਰੀ ਯੂਨੀਵਰਸਿਟੀ ਵਿਖੇ ਐਜੂਕੇਸ਼ਨ ਸਟੂਡੀਓ ਦਾ ਉਦਘਾਟਨ ਬਠਿੰਡਾ, 23 ਜੁਲਾਈ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਸਿੱਖਿਆ ਵਿਭਾਗ ਵੱਲੋਂ ਯੂਨੀਵਰਸਿਟੀ…

Read More

ਸਿਹਤਕਾਮਿਆ ਵੱਲੋਂ ਐਸ.ਐਮ.ਓ. ਨਾਲ ਮੀਟਿੰਗ

ਸਿਹਤਕਾਮਿਆ ਵੱਲੋਂ ਐਸ.ਐਮ.ਓ. ਨਾਲ ਮੀਟਿੰਗ ਫਤਿਹਗੜ੍ਹ ਸਾਹਿਬ, 23 ਅਗਸਤ (ਪੀ.ਟੀ.ਨੈਟਵਰਕ) ਮਲਟੀਪਰਪਜ਼ ਹੈਲਥ ਇੰਮਪਲਾਈਜ਼ ਯੂਨੀਅਨ ਬਲਾਕ ਪੀ.ਐਚ.ਸੀ. ਚਨਾਰਥਲ ਕਲਾਂ ਦੀ ਮੀਟਿੰਗ…

Read More

ਯੂਨੀਵਰਸਿਟੀ ਕਾਲਜ, ਬੇਨੜਾ ਵਿਖੇ ਨਵੇਂ ਸੈਸ਼ਨ ਦੀਆਂ ਕਲਾਸਾਂ ਦੀ ਰਸਮੀ ਸ਼ੁਰੂਆਤ

ਯੂਨੀਵਰਸਿਟੀ ਕਾਲਜ, ਬੇਨੜਾ ਵਿਖੇ ਨਵੇਂ ਸੈਸ਼ਨ ਦੀਆਂ ਕਲਾਸਾਂ ਦੀ ਰਸਮੀ ਸ਼ੁਰੂਆਤ ਧੂਰੀ 23 ਅਗਸਤ (ਹਰਪ੍ਰੀਤ ਕੌਰ ਬਬਲੀ ) ਯੂਨੀਵਰਸਿਟੀ ਕਾਲਜ,…

Read More
error: Content is protected !!