ਸਿਵਲ ਡਿਫੈਂਸ ਬਰਨਾਲਾ ਵੱਲੋਂ ਥ੍ਰੀ ਡੀ ਰਿਫਲੈਕਟਰ ਲਗਾਏ ਗਏ
ਰਘਵੀਰ ਹੈਪੀ , ਬਰਨਾਲਾ, 16 ਫਰਵਰੀ 2021 ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਸੰਗਰੂਰ ਸ਼੍ਰੀ ਰਛਪਾਲ ਸਿੰਘ ਧੂਰੀ ਦੇ ਦਿਸਾ–ਨਿਰਦੇਸ਼ਾਂ ਤਹਿਤ ਸਿਵਲ ਡਿਫੈਂਸ ਬਰਨਾਲਾ ਵੱਲੋਂ ਵਾਤਾਵਰਣ ਪ੍ਰੇਮੀ ਸ਼੍ਰੀ ਰਾਣਾ ਰਣਦੀਪ ਸਿੰਘ ਦੇ ਸਹਿਯੋਗ ਨਾਲ ਲਗਭਗ 100 ਟਰਾਲੀਆਂ ਦੇ ਪਿੱਛੇ ਥ੍ਰੀ ਡੀ ਰਿਫਲੈਕਟਰ ਲਗਾਏ ਗਏ ਤਾਂ ਜੋ ਰਾਤ ਦੇ ਸਮੇਂ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।ਇਸ ਮੌਕੇ ਤੇ ਸਿਵਲ ਡਿਫੈਂਸ ਬਰਨਾਲਾ ਦੇ ਇੰਚਾਰਜ ਸ਼੍ਰੀ ਕੁਲਦੀਪ ਸਿੰਘ ਵੱਲੋਂ ਟਰੈਕਟਰ–ਟਰਾਲੀਆਂ ਦੇ ਡਰਾਇਵਰਾਂ ਨੂੰ ਰਾਤ ਸਮੇਂ ਅਤੇ ਧੁੰਦ ਦੇ ਮੌਸਮ ਦੌਰਾਨ ਸਾਵਧਾਨੀਆਂ ਵਰਤਦੇ ਹੋਏ ਅਤੇ ਨਾਲ ਹੀ ਕਿਹਾ ਕਿ ਡਰਾਈਵਿੰਗ ਕਰਦੇ ਸਮੇਂ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵਰਤੋਂ ਨਾ ਕਰਨ ਲਈ ਵੀ ਜਾਗਰੂਕ ਕੀਤਾ ਗਿਆ।ਇਸ ਸਮੇਂ ਸ਼੍ਰੀ ਰਾਣਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਥ੍ਰੀ ਡੀ ਰਿਫਲੈਕਟਰਾਂ ਦੀ ਮੱਦਦ ਨਾਲ ਪਿੱਛੇ ਤੋਂ ਆਉਣ ਵਾਲੇ ਵਾਹਨਾਂ ਨੂੰ ਟਰਾਲੀਆਂ ਨਾ ਦਿਖਣ ਦੀ ਸੂਰਤ ਵਿੱਚ ਹੋਣ ਵਾਲੀ ਦੁਰਘਟਨਾ ਨੂੰ ਰੋਕਿਆ ਜਾ ਸਕਦਾ ਹੈ।ਇਸ ਮੌਕੇ ਡਿਪਟੀ ਚੀਫ਼ ਵਾਰਡਨ ਸ਼੍ਰੀ ਮਹਿੰਦਰ ਕਪਿਲ, ਸਿਵਲ ਡਿਫੈਂਸ ਬਰਨਾਲਾ ਦੇ ਹਵਲਦਾਰ ਪਰਮਜੀਤ ਸਿੰਘ, ਸੁਖਦੀਪ ਸਿੰਘ ਤੋਂ ਇਲਾਵਾ ਸਟਾਫ਼ ਵੀ ਹਾਜ਼ਰ ਸੀ।