ਰਘਬੀਰ ਹੈਪੀ ਬਰਨਾਲਾ 3 ਦਸੰਬਰ 2020
ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਯੂਥ ਕਲੱਬਾਂ ਨੂੰ ਹੋਰ ਵਧੇਰੇ ਕਾਰਜਸ਼ੀਲ ਕਰਨ ਦੇ ਨਾਲ ਨਾਲ ਸਵੱਛਤਾ ਅਤੇ ਫਿੱਟ ਇੰਡੀਆ ਮੁਹਿੰਮ ਅਧੀਨ ਵਿਸ਼ੇਸ ਗਤੀਵਿਧੀਆਂ ਕੀਤੀਆਂ ਜਾ ਰਹੀਆ ਹਨ।ਇਸ ਬਾਰੇ ਇੱਕ ਸਮੂਹ ਵਲੰਟੀਅਰਜ ਦੀ ਆਨਲਾਈਨ ਮੀਟਿੰਗ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋ ਵੱਧ ਤੋ ਵੱਧ ਨੋਜਵਾਨਾਂ ਨੂੰ ਕਲੱਬਾਂ ਵਿੱਚ ਸ਼ਮੂਲੀਅਤ ਕਰਨ ਹਿੱਤ ਜਿਥੇ ਯੂਥ ਕਲੱਬਾਂ ਨੂੰ ਅਪਡੈਟ ਕੀਤਾ ਜਾ ਰਿਹਾ ਹੈ ਜਿਸ ਵਿੱਚ ਪਿੰਡਾਂ ਵਿੱਚ ਨਾ ਚਲ ਰਹੇ ਕਲੱਬਾਂ ਨੂੰ ਖਤਮ ਕਰਕੇ ਉਹਨਾਂ ਦੀ ਥਾਂ ਨਵੇ ਕਲੱਬ ਬਣਾਏ ਜਾ ਰਹੇ ਹਨ ਅਤੇ ਕਲੱਬਾਂ ਦੀ ਮੈਬਰਸ਼ਿਪ ਵਿੱਚ ਵੀ ਵਾਧਾ ਕੀਤਾ ਜਾ ਰਹਾ ਹੈ ਤਾਂ ਜੋ ਵੱਧ ਤੋ ਵੱਧ ਨੋਜਵਾਨ ਯੁਵਾ ਗਤੀਵਿਧੀਆਂ ਨਾਲ ਜੁੱੜ ਕੇ ਸਮਾਜ ਦੇ ਵਿਕਾਸ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਣ। ਜਿਲ੍ਹਾ ਯੂਥ ਕੋਆਰਡੀਨੇਟਰ ਨੇ ਇਹ ਵੀ ਦੱਸਿਆ ਕਿ ਏਕ ਭਾਰਤ ਸਰੇਸ਼ਟ ਭਾਰਤ ਹੇਠ ਵੀ ਦੋ ਦੋ ਰਾਜਾਂ ਨੂੰ ਇੱਕਠੇ ਕਰਕੇ ਆਨਲਾਈਨ ਪ੍ਰਰੋਗ੍ਰਾਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਦੋਹਾਂ ਰਾਜਾਂ ਨੂੰ ਇੱਕ ਦੂਸਰੇ ਦਾ ਸਭਿਆਚਾਰ,ਭਾਸ਼ਾ ਰਹਿਣ ਸਹਿਣ,ਖੇਤੀਬਾੜੀ ਆਦਿ ਬਾਰੇ ਜਾਣਕਾਰੀ ਮਿਲਦੀ ਹੈ ਇਸ ਪ੍ਰਰੋਗ੍ਰਾਮ ਵਿੱਚ ਬਰਨਾਲਾ ਜਿਲ੍ਹੇ ਦੇ 30 ਨੋਜਵਾਨ ਭਾਗ ਲੇ ਰਹੇ ਹਨ ਅਤੇ ਇਸ ਵੈਬਨਾਰ ਦਾ ਦੂਸ਼ਰਾ ਪੜਾਅ ਮਿੱਤੀ ੪ ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਨਾਲ ਆਧਰਾਂ ਪ੍ਰਦੇਸ਼ ਰਾਜ ਸ਼ਾਮਲ ਹੋ ਰਿਹਾ ਹੈ।
ਮੀਟੰਗ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਨਹਿਰੂ ਯੁਵਾ ਕਂੇਦਰ ਬਰਨਾਲਾ ਦੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਸਵੱਛਤਾ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਹਿੱਤ ਸਕੂਲਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ ਦੇ ਪੇਟਿੰਗ,ਭਾਸ਼ਣ,ਗੀਤ ਮੁਕਾਬਲੇ ਤੋ ਇਲਾਵਾ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ।ਇਸ ਤੋ ਇਲਾਵਾ ਕੇਂਦਰ ਸਰਕਾਰ ਵੱਲੋ ਚਲ ਰਹੀ ਫਿੱਟ ਇੰਡੀਆਂ ਮੁਹਿੰਮ ਵਿੱਚ ਵੀ ਨੌਜਵਾਨਾਂ ਵੱਲੋ ਇੰਨਡੋਰ ਅਤੇ ਆਊਟਡੋਰ ਖੇਡਾਂ ਕਰਵਾਕੇ ਨੋਜਵਾਨਾਂ ਨੂੰ ਮਾਨਿਸਕ ਅਤੇ ਸਰੀਰਕ ਤੋਰ ਤੇ ਤੰਦਰੁਸਤ ਰਹਿਣ ਲਈ ਪ੍ਰਰੇਤਿ ਕੀਤਾ ਜਾ ਰਿਹਾ ਹੈ ਉਹਨਾਂ ਯੂਥ ਕਲੱਬਾਂ ਦੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਲੱਬਾਂ ਨੂੰ ਅਪਡੈਟ ਕਰਨ ਹਿੱਤ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ ਨੂੰ ਪੂਰਨ ਸਹਿਯੋਗ ਦੇਣ।
ਸ਼੍ਰੀ ਸੰਦੀਪ ਸਿੰਘ ਘੰਡ ਨੇ ਇਹ ਵੀ ਕਿਹਾ ਕਿ ਇਸ ਸਾਲ ਫਿੱਟ ਇੰਡੀਆਂ ਮੁਹਿੰਮ ਵਿੱਚ 2 ਬਲਾਕ ਪੱਧਰ ਅਤੇ ਇੱਕ ਜਿਲ੍ਹਾ ਪੱਧਰ ਦਾ ਟੂਰਨਾਮੈਟ ਵੀ ਕਰਵਾਇਆ ਜਾ ਰਹਾ ਹੈ ਅਤੇ ਲੜਕੀਆਂ ਨੂੰ ਸਵੈ ਰੋਜਗਾਰ ਨਾਲ ਜੌਵਨ ਹਿੱਤ ਸਿਲਾਈ ਸੈਟਰ ਚਲਾਏ ਜਾ ਰਹੇ ਹਨ।ਮੀਟਿੰਗ ਵਿੱਚ ਸਮੂਹ ਵਲੰਟੀਅਰਜ ਬਲਾਕ ਮਹਿਲ ਕਲਾਂ ਦੇ ਮਿਸ ਨਵਨੀਤ ਕੌਰ,ਸਤਨਾਮ ਸਿੰਘ, ਸਹਿਣਾ ਬਲਾਕ ਦੇ ਸੰਦੀਪ ਸਿੰਘ ਭਦੋੜ ਬਲਵੀਰ ਸਿੰਘ ਤਾਜੋਕੇ ਬਰਨਾਲਾ ਬਲਾਕ ਦੇ ਸੁਸ਼ਮਾ ਵੰਤੀ ਅਤੇ ਦੇਪਿੰਦਰ ਕੁਮਾਰ,ਗੁਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਅਤੇ ਇਕਬਾਲ ਸਿੰਘ ਸ਼ਾਮਲ ਹੋਏ।