ਭਾਰਤੀ ਕਿਸਾਨ ਯੂੁਨੀਅਨ (ਸਿੱਧੂਪੁਰ) ਵੀ ਦਿੱਲੀ ਮੋਰਚੇ ਵਿੱਚ ਸ਼ਾਮਿਲ

Advertisement
Spread information

ਅਸ਼ੋਕ ਵਰਮਾ ਬਠਿੰਡਾ,2ਦਸੰਬਰ2020

ਪੰਜਾਬ ਦੀਆਂ 30 ਕਿਸਾਨ ਜੱਥੇਬੰਦੀਆਂ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ  ਵੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ’ਚ ਦਿੱਲੀ ਬਾਰਡਰ ਤੇ ਡਟੀ ਹੋਈ ਹੈ। ਜਿਸ ਦਿਨ ਤੋਂ ਕਿਸਾਨ ਧਿਰਾਂ ਨੇ ਸਾਂਝਾ ਮੋਰਚਾ ਬਣਾਕੇ ਲੜਾਈ ਛੇੜੀ ਤਾਂ ਜੱਥੇਬੰਦੀ ਦੇ ਕਾਰਕੁੰਨ ਆਪ ਮੁਹਾਰੇ ਤੁਰੇ ਹੋਏ ਹਨ। ਦਰਅਸਲ 35 ਵਰੇ ਪਹਿਲਾਂ ਜਦੋਂ ਮੁੱਖ ਕਿਸਾਨ ਧਿਰ ਭਾਰਤੀ ਕਿਸਾਨ ਯੂਨੀਅਨ ’ਚ ਤਰੇੜਾਂ ਆਈਆਂ ਤਾਂ ਇਸ ਯੂਨੀਅਨ ਦੇ ਬਾਨੀ ਪਿਸ਼ੌਰਾ ਸਿੰਘ ਸਿੱਧੂਪੁਰ ਨੇ ਵੱਖਰਾ ਰਾਹ ਅਖਤਿਆਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਗਠਨ ਕੀਤਾ ਸੀ। ਸੁਭਾਅ ਦੇ ਪੱਖ ਤੋਂ ਸੰਜੀਦਾ ਮੰਨੇ ਜਾਂਦੇ ਪਿਸ਼ੌਰਾ ਸਿੰਘ ਨੇ ਹਮੇਸ਼ਾ ਤਰਕ ਦੇ ਅਧਾਰ ਤੇ ਲੜਾਈ ਲੜੀ। ਭਾਵੇਂ ਮਾਰਚ 2017 ’ਚ ਪਿਸ਼ੌਰਾ ਸਿੰਘ ਕਿਸਾਨ ਜੱਥੇਬੰਦੀ ਨੂੰ ਸਦੀਵੀ ਵਿਛੋੜਾ ਦੇ ਗਿਆ ਪਰ ਯੂਨੀਅਨ ਦੇ ਕਾਰ ਵਿਹਾਰ ਤੇ ਹੁਣ ਵੀ ਇਸ ਮਰਹੂਮ ਕਿਸਾਨ ਆਗੂ ਦੀ ਛਾਪ ਦੇਖੀ ਜਾ ਸਕਦੀ ਹੈ।
                         ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਿਸ਼ੌਰਾ ਸਿੰਘ ਨੇ ਆਪਣੀ ਸਿਹਤ ਨੂੰ ਦੇਖਦਿਆਂ ਕਾਰਜਕਾਰੀ ਪ੍ਰਧਾਨ ਬਣਾਇਆ ਸੀ ਜੋ ਹੁਣ ਜੱਥੇਬੰਦੀ ਦੇ ਸੂਬਾ ਪ੍ਰਧਾਨ ਹਨ। ਇਸ ਯੂਨੀਅਨ ਨੇ ਕਈ  ਸੰਘਰਸ਼ ਕਰਕੇ ਆਪਣਾ ਨਾਮ ਪੰਜਾਬ ਦੀਆਂ ਅਗਲੀ ਕਤਾਰ ਦੀਆਂ ਜੱਥੇਬੰਦੀਆਂ ’ਚ ਲਿਖਵਾਇਆ ਹੈ। ਖੇਤੀ ਕਾਨੂੰਨਾਂ ਖਿਲਾਫ ਮੋਰਚੇ ਤੋਂ ਪਹਿਲਾਂ ਜੱਥੇਬੰਦੀ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਚਲਾਕੇ ਮੰਡੀ ਕਲਾਂ ਨਗਰ ਪੰਚਾਇਤ ਨੂੰ ਭੰਗ ਕਰਵਾਉਣ ’ਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਬਿਨਾਂ ਜੈਤੋ ਮੋਰਚੇ ’ਚ ਇੱਕ ਕਿਸਾਨ ਦੀ ਹੋਈ ਮੌਤ ਨੂੰ ਲੈਕੇ ਰੱਖੀਆਂ ਗਈਆਂ ਮੰਗਾਂ ਵੀ ਮੰਨਵਾਈਆਂ ਗਈਆਂ ਹਨ। ਇਸੇ ਤਰਾਂ ਹੀ ਰਾਮਪੁਰਾ ਲਾਗੇ ਇੱਕ ਕਿਸਾਨ ਵੱਲੋਂ ਕਥਿਤ ਪੁਲਿਸ ਜਬਰ ਦਾ ਸ਼ਿਕਾਰ ਹੋਕੇ ਖੁਦਕਸ਼ੀ ਕਰਨ ਦੇ ਮਾਮਲੇ ’ਚ ਮੁਆਵਜਾ ਲੈਣਾ ਵੀ ਜੱਥੇਬੰਦੀ ਦੀਆਂ ਸਫਲਤਾਵਾਂ ’ਚ ਸ਼ੁਮਾਰ ਹੁੰਦਾ ਹੈ। ਇਸ ਤੋਂ ਬਿਨਾਂ ਹੋ ਵੀ ਕਈ ਸੰਘਰਸ਼ ਹਨ ਜਿਹਨਾਂ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਫਲ ਰਹੀ ਹੈ।
            ਹੁਣ ਵੀ ਜੱਥੇਬੰਦੀ ਦੇ ਸੂਬਾ ਪ੍ਰਧਾਨ ਤੋਂ ਇਲਾਵਾ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ, ਪ੍ਰਚਾਰ ਸਕੱਤਰ ਰੇਸ਼ਮ ਸਿੰਘ ਯਾਤਰੀ ਅਤੇ ਤਕਰੀਬਨ ਇੱਕ ਦਰਜਨ ਲੀਡਰਸ਼ਿਪ ਕਿਸਾਨ ਆਗੂਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰੀ ਹੋਈ ਹੈ। ਇਸ ਯੂਨੀਅਨ ਦੇ ਆਗੂਆਂ ਵੱਲੋਂ ਜੋਰ ਦੇਕੇ ਮੰਗ ਕੀਤੀ ਜਾਂਦੀ ਹੈ ਕਿ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ ਕਿਉਂਕਿ ਇਸ ਨਾਲ ਕਿਸਾਨਾਂ ਦਾ ਫਾਇਦਾ ਹੋ ਸਕਦਾ ਹੈ। ਆਗੂਆਂ ਨੇ ਵੱਡੇ ਕਾਰੋਬਾਰੀ ਅਦਾਰਿਆਂ ਦੀ ਤਰਜ਼ ’ਤੇ ਕਿਸਾਨਾਂ ਦਾ ਪੂਰਾ ਕਰਜਾ ਮੁਆਫ਼ ਕਰਨ ਦੀ ਵਕਾਲਤ ਕੀਤੀ ਹੈ। ਪਰਾਲੀ ਨੂੰ ਅੱਗ ਲਗਾ ਕੇ ਸਾੜਨ ਨੂੰ ਲੈਕੇ ਇਸ ਮਸਲੇ ਦੀ ਹੱਲ ਲਈ ਜੱਥੇਬੰਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਉਣ ਦੀ ਹਾਮੀ ਹੈ। ਇਸ ਦੇ ਨਾਲ ਹੀ ਪਰਾਲੀ ਦਾ ਢੁੱਕਵਾ ਹੱਲ ਹੋਣ ਤੱਕ ਕਿਸਾਨਾਂ ਨੂੰ ਂ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਣਾ ਚਾਹੀਦਾ ਹੈ।

Advertisement
Advertisement
Advertisement
Advertisement
Advertisement
Advertisement
error: Content is protected !!