Skip to content
- Home
- ਡੇਰਾ ਮੂੰਮ ‘ਚ ਸ਼ਰਧਾਲੂ ਔਰਤ ਨਾਲ ਅਸ਼ਲੀਲ ਹਰਕਤਾਂ !
Advertisement
ਰਾਮ ਮੁਨੀ ਸਮੇਤ 30/35 ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ਼, ਕੋਈ ਗਿਰਫਤਾਰੀ ਨਹੀਂ
ਅਸ਼ਲੀਲ ਹਰਕਤਾਂ ਕਰਨ ਤੇ ਕਾਗਜ ਚੋਰੀ ਕਰਨ ਦੇ ਦੋਸ਼ਾਂ ਦੀ ਪੜਤਾਲ ਜਾਰੀ-ਐਸ.ਐਚ.ਉ. ਜਸਵਿੰਦਰ ਕੌਰ
ਹਰਿੰਦਰ ਨਿੱਕਾ ਬਰਨਾਲਾ 22 ਨਵੰਬਰ 2020
ਜਿਲ੍ਹੇ ਦੇ ਪਿੰਡ ਮੂੰਮ ‘ਚ ਬਣੇ ਡੇਰਾ ਮੁਕਤਸਰ ਸਹਿਬ ਉੱਪਰ ਕਥਿਤ ਕਬਜਾ ਕਰਨ ਦੀ ਨੀਯਤ ਨਾਲ ਪਹੁੰਚੇ ਰਾਮ ਮੁਨੀ ਅਤੇ 30/35 ਹੋਰ ਅਣਪਛਾਤੇ ਬੰਦਿਆਂ ਉੱਪਰ ਡੇਰੇ ਦੀ ਇੱਕ ਸ਼ਰਧਾਲੂ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਦੋ ਹੋਰ ਪੁਰਸ਼ ਸੇਵਾਦਾਰਾਂ ਨਾਲ ਧੱਕਾ-ਮੁੱਕੀ ਕਰਨ ਦੀ ਗੰਭੀਰ ਵਾਰਦਾਤ ਹੋਈ ਹੈ। ਦੋਸ਼ੀ ਵਾਰਦਾਤ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ। ਪੁਲਿਸ ਨੇ ਡੇਰੇ ਦੇ ਮਹੰਤ ਦੇ ਬਿਆਨ ਤੇ ਰਾਮ ਮੁਨੀ ਅਤੇ ਉਸ ਨਾਲ ਡੇਰੇ ਅੰਦਰ ਆ ਕੇ ਹੁੱਲੜਬਾਜੀ ਕਰਨ ਵਾਲੇ 30/35 ਅਣਪਛਾਤੇ ਬੰਦਿਆਂ ਖਿਲਾਫ ਕੇਸ ਦਰਜ਼ ਕੀਤਾ ਗਿਆ ਹੈ। ਹਾਲੇ ਤੱਕ ਦੋਸ਼ੀਆਂ ਦੀ ਗਿਰਫਤਾਰੀ ਨਹੀਂ ਹੋਈ ।
ਪੁਲਿਸ ਨੂੰ ਦਿੱਤੇ ਬਿਆਨ ‘ਚ ਡੇਰਾ ਮੁਕਤਸਰ ਸਾਹਿਬ ਪਿੰਡ ਮੂੰਮ ਦੇ ਮਹੰਤ ਰਾਮੇਸ਼ਵਰ ਦਾਸ ਚੇਲਾ ਮਹੰਤ ਸਾਧੂ ਰਾਮ ਨੇ ਦੱਸਿਆ ਕਿ ਉਹ ਆਪਣੇ ਕੰਮ ਕਾਰ ਦੇ ਸਬੰਧ ਵਿੱਚ ਪਟਿਆਲਾ ਗਿਆ ਹੋਇਆ ਸੀ ਤਾਂ ਦੋਸ਼ੀ ਰਾਮ ਮੁਨੀ ਆਪਣੇ ਨਾਲ 30/35 ਹੋਰ ਅਣਪਛਾਤੇ ਬੰਦਿਆਂ ਨੂੰ ਲੈ ਕੇ ਡੇਰੇ ਤੇ ਕਬਜਾ ਕਰਨ ਦੀ ਨੀਯਤ ਨਾਲ ਪਹੁੰਚਿਆ। ਦੋਸ਼ੀ ਡੇਰੇ ਦਾ ਜਿੰਦਰਾ ਤੋੜ ਕੇ ਅੰਦਰ ਵੜ੍ਹ ਗਏ। ਮੌਕੇ ਤੇ ਮੌਜੂਦ ਡੇਰੇ ਦੀ ਸੇਵਾਦਾਰ ਸਰਬਜੀਤ ਕੌਰ ਵੱਲੋਂ ਘਟਨਾ ਸਬੰਧੀ ਸੂਚਨਾ ਦੇਣ ਲਈ ਉਸ ਨੂੰ ਯਾਨੀ ਰਾਮੇਸ਼ਵਰ ਦਾਸ ਨੂੰ ਫੋਨ ਕਰਨਾ ਚਾਹਿਆ ਤਾਂ ਦੋਸ਼ੀਆਂ ਨੇ ਸਰਬਜੀਤ ਕੌਰ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਏ। ਉਸ ਵੱਲੋਂ ਫੋਨ ਕਰਨ ਤੋਂ ਬਾਅਦ ਡੇਰੇ ਅੰਦਰ ਪਹੁੰਚੇ ਸੇਵਾਦਾਰ ਗੁਰਚਰਨ ਸਿੰਘ ਅਤੇ ਮੈਂਬਰ ਚੂਹੜ ਸਿੰਘ ਵੱਲੋਂ ਨਾਮਜਦ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਅਜਿਹਾ ਕਰਨ ਸਮੇਂ ਰਾਮ ਮੁਨੀ ਤੇ ਉਸਦੇ ਸਾਥੀਆਂ ਨੇ ਉਕਤ ਦੋਵਾਂ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਧਮਕੀਆਂ ਦਿੱਤੀਆਂ। ਰਾਮ ਮੁਨੀ ਦੇ ਉਸ ਦੇ ਸਾਥੀ ਅਣਪਛਾਤੇ ਵਿਅਕਤੀ ਡੇਰੇ ਨਾਲ ਸਬੰਧਿਤ ਜਰੂਰੀ ਕਾਗਜਾਤ ਅਤੇ ਕੋਰਟ ਕੇਸਾਂ ਦੇ ਦਸਤਾਵੇਜ ਚੁੱਕ ਕੇ ਫਰਾਰ ਹੋ ਗਏ।
ਥਾਣਾ ਮਹਿਲ ਕਲਾਂ ਦੀ ਐਸ.ਐਚ.ਉ. ਇੰਸਪੈਕਟਰ ਜਸਵਿੰਦਰ ਕੌਰ ਨੇ ਕਿਹਾ ਕਿ ਮਹੰਤ ਰਾਮੇਸ਼ਵਰ ਦਾਸ ਦੇ ਬਿਆਨਾਂ ਦੇ ਅਧਾਰ ਤੇ ਰਾਮ ਮੁਨੀ ਅਤੇ ਉਸ ਦੇ ਨਾਲ ਪਹੁੰਚੇ 30/35 ਹੋਰ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਮਾਮਲੇ ਦੀ ਤਫਤੀਸ਼ ਥਾਣੇਦਾਰ ਸਤਨਾਮ ਸਿੰਘ ਨੂੰ ਸੌਂਪ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
-ਛੇਡਛਾੜ ਤੇ ਚੋਰੀ ਦਾ ਜੁਰਮ ਆਈਦ ਕਿਉਂ ਨਹੀਂ ?
ਡੇਰੇ ਦੇ ਮਹੰਤ ਰਾਮੇਸ਼ਵਰ ਦਾਸ ਦੇ ਬਿਆਨਾਂ ‘ਚ ਸੇਵਾਦਾਰ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਡੇਰੇ ਦੇ ਜਰੂਰੀ ਦਸਤਾਵੇਜ ਚੋਰੀ ਕਰਨ ਦੇ ਦੋਸ਼ਾਂ ਦਾ ਜੁਰਮ ਐਫ.ਆਈ.ਆਰ. ਵਿੱਚ ਦਰਜ਼ ਨਹੀਂ ਕੀਤਾ ਗਿਆ। ਇਸ ਸਬੰਧੀ ਪੁੱਛੇ ਜਾਣ ਤੇ ਐਸ.ਐਚ.ਉ. ਜਸਵਿੰਦਰ ਕੌਰ ਨੇ ਕਿਹਾ ਕਿ ਅਸ਼ਲੀਲ ਹਰਕਤਾਂ ਕਰਨ ਅਤੇ ਡੇਰੇ ਦੇ ਕਾਗਜ ਚੋਰੀ ਕਰਨ ਦੇ ਦੋਸ਼ਾਂ ਦੀ ਪੜਤਾਲ ਜਾਰੀ ਹੈ। ਪੜਤਾਲ ਦੌਰਾਨ ਜੇਕਰ ਦੋਸ਼ ਸਹੀ ਸਾਬਿਤ ਹੋਇਆ ਤਾਂ ਜੁਰਮ ਵਿੱਚ ਵਾਧਾ ਕਰ ਦਿੱਤਾ ਜਾਵੇਗਾ।
Advertisement
Advertisement
Advertisement
Advertisement
Advertisement
error: Content is protected !!