ਸਰਬਸੰਮਤੀ ਨਾਲ ਹੋਈ ਚੋਣ ਵਿੱਚ ਬਾਲਪੁਰੀ ਬਣੇ ਜਨਰਲ ਸਕੱਤਰ ਚੁਣੇ
ਹਰਪ੍ਰੀਤ ਕੌਰ ਸੰਗਰੂਰ 16ਨਵੰਬਰ 2020
ਜ਼ਿਲਾ ਸੰਗਰੂਰ ਰਿਟਾਇਰਮੈਂਟ ਪੁਲਿਸ ਮੁਲਾਜ਼ਮ ਜਥੇਬੰਦੀ ਦੀ ਚੋਣ ਦੇ ਕਾਗਜ਼ ਭਰਨ ਦੇ ਦਿਨ ਪ੍ਰਧਾਨ ਤੇ ਸਕੱਤਰ ਸਰਬਸੰਮਤੀ ਨਾਲ ਚੁਣੇ ਗਏ । ਇਸ ਮੌਕੇ ਬਾਹਰੋਂ ਆਏ ਆਬਜਰਬਰ ਦਰਸ਼ਨ ਸਿੰਘ ਰਿਟਾਇਰ ਡੀ ਐਸ਼ ਪੀ ਮੁਕਤਸਰ, ਇੰਸਪੈਕਟਰ ਮਹਿੰਦਰ ਕੁਮਾਰ ਘਈ ਬਠਿੰਡਾ ਤੇ ਐਸ. ਆਈ ਸੰਤੋਖ ਸਿੰਘ ਚੰਡੀਗੜ੍ਹ ਦੀ ਹਾਜ਼ਰੀ ਵਿੱਚ ਡੀ ਐਸ਼ ਪੀ ਅਸ਼ੋਕ ਮੋਹਨ ਨੂੰ ਪ੍ਰਧਾਨ ਅਤੇ ਇੰਸਪੈਕਟਰ ਬਾਲਪੁਰੀ ਨੂੰ ਜਨਰਲ ਸਕੱਤਰ ਸਰਬਸੰਮਤੀ ਨਾਲ ਚੁਣਿਆ ਗਿਆ। ਸਾਬਕਾ ਪ੍ਰਧਾਨ ਰਿਟਾਇਰ ਐਸ ਪੀ ਦਲਜੀਤ ਸਿੰਘ ਨੇ ਨਵੇਂ ਚੁਣੇ ਗਏ ਪ੍ਰਧਾਨ ਤੇ ਸਕੱਤਰ ਨੂੰ ਹਾਰ ਪਾਕੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਸਟੇਜ ਦੀ ਭੂਮਿਕਾ ਰਿਟਾਇਰ ਏ ਐਸ ਆਈ ਗੁਰਇੰਦਰ ਪਾਲ ਸਿੰਘ ਨੇ ਬਾਖੂਬੀ ਨਿਭਾਈ । ਨਵੇਂ ਚੁਣੇ ਪ੍ਰਧਾਨ ਤੇ ਸਕੱਤਰ ਨੇ ਸਾਥੀਆਂ ਦੀ ਹਰ ਮੁਸਕਿਲ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਜ਼ੋ ਜ਼ੁਮੇਵਾਰੀ ਉਨ੍ਹਾਂ ਨੂੰ ਸੌਪੀ ਗਈ ਹੈ ,ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
Advertisement