ਸ਼ਹੀਦ ਸਾਡੇ ਲਈ ਅੱਜ ਵੀ ਪ੍ਰੇਰਨਾ ਸ੍ਰੋਤ-ਹਰਮੰਡਲ ਜੋਧਪੁਰ
ਹਰਿੰਦਰ ਨਿੱਕਾ ,ਬਰਨਾਲਾ 16 ਨਵੰਬਰ 2020
ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਹੋਏ ਸੰਘਰਸ਼ ਦਾ 47 ਵਾਂ ਦਿਨ ਬਰਨਾਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੇ ਭਾਰਤੀ ਇਤਿਹਾਸ ਦੀ ਸੂਹੀ ਕਿਰਨ ਗਦਰ ਲਹਿਰ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਪਹਿਲੇ ਲਹੌਰ ਸਾਜਿਸ਼ ਸਾਜਿਸ਼ ਕੇਸ ਦੇ ਸ਼ਹੀਦਾਂ ਨੂੰ ਸਮਰਪਿਤ ਰਿਹਾ। ਅੱਜ ਦੀ ਸਮੁੱਚੀ ਸਟੇਜ ਕਿਸਾਨ ਨੌਜਵਾਨਾਂ ਨੇ ਸੰਭਾਲੀ। ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਸ਼ਹੀਦਾਂ ਨੂੰ 30 ਕਿਸਾਨ ਜਥੇਬੰਦੀਆਂ ਅਧਾਰਤ ਸਾਂਝਾ ਕਿਸਾਨ ਸੰਘਰਸ਼ ਦੀ ਨੌਜਵਾਨ ਆਗੂ ਟੀਮ ਅਤੇ ਵੱਖ-ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਵੱਲੋਂ ਫੁੱਲ ਪੱਤੀਆਂ ਭੇਂਟ ਕਰਨ ਨਾਲ ਸ਼ੁਰੂੂ ਹੋਈ। ਸਭ ਤੋਂ ਪਹਿਲਾਂ ਸ਼ਰਧਾਂਜਲੀ ਗੀਤ ‘‘ ਚੜ੍ਹਨ ਵਾਲਿਆਂ ਹੱਕਾਂ ਦੀ ਭੇਂਟ ਉੱਤੇ- ਥੋਨੂੰ ਸ਼ਰਧਾਂ ਦੇ ਫੁੱਲ ਚੜਾਉਣ ਲੱਗਿਆਂ’’ ਪੇਸ਼ ਕੀਤਾ ਗਿਆ। ਅਕਾਸ਼ ਗੁੰਜਾਊ ਨਾਹਰਿਆਂ ‘‘ਗਦਰ ਲਹਿਰ ਦੇ ਸ਼ਹੀਦਾਂ ਨੂੰ ਲਾਲ ਸਲਾਮ, ਸ਼ਹੀਦ ਕਰਤਾਰ ਸਿੰਘ ਸਰਾਭਾ ਅਮਰ ਰਹੇ, ਸਾਮਰਾਜਵਾਦ-ਮੁਰਦਾਬਾਦ, ਇਨਕਲਾਬ-ਜਿੰਦਾਬਾਦ’’ਆਦਿ ਨਾਹਰਿਆਂ ਨਾਲ ਪੰਡਾਲ ਗੂੰਜ ਉੱÇੋਠਆ। ਹਜਾਰਾਂ ਦੀ ਤਾਦਾਦ ਵਿੱਚ ਹਾਜਰ ਕਾਫਲਿਆਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਲਿਆ। ਨੌਜਵਾਨ ਕਿਸਾਨ ਆਗੂਆਂ ਨੇੁ ਸਟੇਜ ਦੀ ਕਾਰਵਾਈ ਸੰਭਾਲਦਿਆਂ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਨੌਜਵਾਨ ਕਿਸਾਨ ਆਗੂ ਹਰਮੰਡਲ ਸਿੰਘ ਜੋਧਪੁਰ ਨੇ ਗਦਰ ਦਾ ਇਤਿਹਾਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਚਾਨਣਾ ਪਾਇਆ।
ਨੌਜਵਾਨ ਕਿਸਾਨ ਆਗੂਆਂ ਵਰਿੰਦਰ ਆਜਾਦ, ਗੁਰਜੋਤ ਸਿੰਘ, ਜਗਰੂਪ ਸਿੰਘ, ਮਨਪ੍ਰੀਤ ਸਿੰਘ ਚੀਮਾ,ਗਗਨਦੀਪ ਕੌਰ, ਸਵਨਪਪ੍ਰੀਤ ਕੌਰ, ਕਾਲਾ ਜੈਦ ਆਦਿ ਨੌਜਵਾਨ ਕਿਸਾਨ ਆਗੂਆਂ ਕਿਹਾ ਕਿ ਸਰਾਭੇ ਹਜਾਰਾਂ ਨੌਜਵਾਨ ਰੋਜੀ, ਰੋਟੀ ਦੀ ਭਾਲ ਅਤੇ ਚੰਗੀ ਜਿੰਦਗੀ ਜਿਉਣ ਦੇ ਸੁਪਨੇ ਲ਼ੈਕੇ ਵਿਦੇਸ਼ੀਂ ਗਏ ਸਨ। ਜਦ ਸਰਾਭੇ ਵਰਗੇ ਨੌਜਵਾਨਾਂ ਨੂੰ ਗੁਲਾਮ ਭਾਰਤੀਆਂ ਨਾਲ ਬਾਹਰਲੇ ਮੁਲਕਾਂ ਵਿੱਚ ਕੀਤੇ ਜਾਂਦੇ ਵਿਤਕਰੇ ਅਤੇ ਆਪਣੇ ਮੁਲਕ ਅੰਦਰ ਬਰਤਾਨਵੀ ਸਮਾਮਰਾਜੀਆਂ ਵੱਲੋਂਂ ਕੀਤੇ ਅਤਿ ਘਿਨਾਉਣੇ ਜਬਰ ਸਬੰਧੀ ਪਤਾ ਲੱਗਿਆਂ ਤਾਂ ਉਹ ਚੰਗੀ ਜਿੰਦਗੀ ਜਿਉਣ ਦੀ ਝਾਕ ਛੱਡ ਮੁਲਕ ਦੀ ਅਜਾਦੀ ਲਈ ਗਦਰ ਪਾਰਟੀ ਦੀ ਅਗਵਾਈ ਹੇਠ ਹਜਾਰਾਂ ਭਾਰਤੀਆਂ ਨੇ ਆਪਣੇ ਪਿਆਰੇ ਮੁਲਕ ਦੀ ਹਕੀਕੀ ਅਜਾਦੀ ਦੀ ਤਾਂਘ ਲੈਕੇ ਵਤਨਾਂ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ਕਰਤਾਰ ਸਿੰਘ ਸਰਾਭਾ ਚਿੰਤਨਸ਼ੀਲ ਨੌਜਵਾਨ ਸੀ ਜਿਸ ਦੀ ਫੋਟੋ ਸ਼ਹੀਦ ਭਗਤ ਸਿੰਘ ਹਮੇਸ਼ਾ ਆਪਣੇ ਕੋਲ ਰੱਖਦਾ ਸੀ, ਉਹ ਤਾਂ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦਾ ਸੀ। ਗਦਰ ਲਹਿਰ ਦੇ ਸ਼ਹੀਦ ਜਿਸ ਆਜਾਦੀ ਲਈ ਜੂਝੇ ਸਨ, ੳੇਹ ਆਜਾਦੀ ਭਲ਼ੇ ਹੀ ਨਹੀਂ ਆਈ ਪਰ ਜੋ ਇਤਿਹਾਸ ਦਾ ਸੁਨਿਹਰੀ ਪੰਨਾ ਬਾਬਾ ਸੋਹਣ ਸਿੰਘ ਭਕਨਾ ਵਿੱਚ ਚੱਲੀ ਗਦਰ ਲਹਿਰ ਦੇ ਹਿੱਸੇ ਆਇਆਂ ਉਹ ਸਦੀਆਂ ਤੱਕ ਨੌਜਵਾਨਾਂ ਸਮੇਤ ਕਿਰਤੀ ਕਿਸਾਨਾਂ ਸਮੇਤ ਹੋਰਨਾਂ ਮਿਹਨਤਕਸ਼ ਲੋਕਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਰਹੇਗਾ। ਨੌਜਵਾਨ ਕਿਸਾਨ ਆਗੂਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਸਾਂਝੇ ਸੰਘਰਸ਼ ਵਿੱਚ ਔਰਤਾਂ, ਮਰਦਾਂ ਤੇ ਨੌਜਵਾਨਾਂ ਦੀ ਗਿਣਤੀ ਨਵਾਂ ਇਤਿਹਾਸ ਸਿਰਜ ਰਹੀ ਹੈ। ਨੌਜਵਾਨ ਕਿਸਾਨਾਂ ਅਤੇ ਔਰਤਾਂ ਦੀ ਜਥੇਬੰਦ ਤਾਕਤ ਮੋਦੀ ਹਕੂਮਤ ਦੇ ਸਾਰੇ ਭਰਮ ਭੁਲੇਖੇ ਕੱਢ ਦੇਵੇਗੀ। 26-27 ਨਵੰਬਰ ਦੇ ਇਤਿਹਾਸਕ ਦਿੱਲੀ ਕਿਸਾਨ ਮਾਰਚ ਵਿੱਚ ਹਜਾਰਾਂ ਨੌਜਵਾਨਾਂ ਕਿਸਾਨ ਔਰਤਾਂ ਦੇ ਕਾਫਲੇ ਸ਼ਾਮਿਲ ਹੋਕੇ ਨਵਾਂ ਇਤਿਹਾਸ ਸਿਰਜਣਗੇ। ਨੌਜਵਾਨ ਕਿਸਾਨ ਆਗੂਆਂ ਨੇ ਕਿਹਾ ਕਿ ਨੌਜਵਾਨ ਕਿਸਾਨ ਸ਼ਹੀਦ ਸਰਾਭੇ ਹੋਰਾਂ ਦੇ ਅਧੂਰੇ ਕਾਰਜ ਲੁੱਟ ਰਹਿਤ ਸਮਾਜ ਦੀ ਸਿਰਜਣਾ ਦੇ ਸੰਕਲਪ ਦੀ ਸਿਰਜਣਾ (ਅਜਾਦੀ, ਬਰਾਬਰੀ, ਸਾਂਝੀਵਾਲਤਾ, ਭਾਈਚਾਰਕ ਸਾਂਝ) ਨੂੰ ਪੂਰਾ ਕਰਨ ਲਈ ਅੱਗੇ ਆਉਣ।
ਬੁਲਾਰਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਕਾਦੀਆਂ ਸ਼ਿੰਗਾਰਾ ਸਿੰਘ , ਜੱਗਾ ਸਿੰਘ ਬਦਰਾ, ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਅਮਰਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ, ਨਿਰਭੈ ਸਿੰਘ, ਕੁਲਵਿੰਦਰ ਸਿੰਘ ਉੱਪਲੀ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਮੁਲਕ ਪੱਧਰ ਦੀਆਂ 500 ਕਿਸਾਨ ਅਤੇ ਸਹਾਇਕ ਕਿੱਤਿਆਂ ਦੀਆਂ ਜਥੇਬੰਦੀਆਂ ਦੇ ਸਾਂਝੇ ਸੱਦੇ 26-27 ਨਵੰਬਰ ਦਿੱਲੀ ਵੱਲ ਕੀਤੇ ਜਾ ਰਹੇ ਸਾਂਝੇ ਇਤਿਹਾਸਕ ਕਿਸਾਨ ਮਾਰਚ ਦੀਆਂ ਤਿਆਰੀਆਂ ਵਿੱਚ ਪੂਰੀ ਤਨਦੇਹੀ ਨਾਲ ਜੁਟ ਜਾਣ ਦਾ ਸੱਦਾ ਦਿੱਤਾ। ਟੌਲ ਪਲਾਜਾ ਮਹਿਲਕਲਾਂ, ਰਿਲਾਇੰਸ ਮਾਲ/ਪਟਰੋਲ ਪੰਪ, ਡੀਮਾਰਟ, ਐਸਾਰ ਪਟਰੋਲ ਪੰਪਾਂ ਅੱਗੇ ਚੱਲ ਰਹੇ ਧਰਨੇ ਉਸੇ ਤਰ੍ਹਾਂ ਜਾਰੀ ਰਹੇ। ਵੱਖ ਵੱਖ ਥਾਵਾਂ ਤੇ ਚੱਲ ਰਾਹੀਆਂ ਸੰਘਰਸ਼ੀ ਥਾਵਾਂ ਉੱਪਰ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਮਹਿਲਖੁਰਦ,ਪਰਮਿੰਦਰ ਸਿੰਘ ਹੰਢਿਆਇਆ, ਕੁਲਵੰਤ ਸਿੰਘ ਭਦੌੜ, ਮੇਲਾ ਸਿੰਘ ਕੱਟੂ, ਜਸਪਾਲ ਕੌਰ, ਮੇਜਰ ਸਿੰਘ ਸੰਘੇੜਾ, ਪਰਮਜੀਤ ਕੌਰ, ਅਮਰਜੀਤ ਸਿੰਘ ਕੁੱਕੂ, ਗੁਰਮੇਲ ਰਾਮ ਸ਼ਰਮਾ ਆਦਿ ਆਗੂਆਂ ਨੇ ਸੰਬੋਧਨ ਕੀਤਾ।