ਸਫ਼ਲ ਕਿਸਾਨ ਨੇ ਹਲਕਾ ਦਿੜ੍ਹਬਾ ਵਿਖੇ 250 ਤੋਂ 300 ਏਕੜ ਰਕਬੇ ‘ਚ ਪਰਾਲੀ ਦੀਆਂ ਮੁਫ਼ਤ ਗੱਠਾ ਬਣਾਉਣ ਦਾ ਟੀਚਾ ਮਿੱਥਿਆ
ਬੇਲਰ ਦੀ ਵਰਤੋਂ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਅਤੇ ਵਾਤਾਵਰਣ
ਦੀ ਸਾਂਭ ਸੰਭਾਲ ਸੰਭਵ-ਮੁੱਖ ਖੇਤੀਬਾੜੀ ਅਫ਼ਸਰ
ਹਰਪ੍ਰੀਤ ਕੌਰ/ ਰਿੰਕੂ ਝਨੇੜੀ ਸੰਗਰੂਰ, 07 ਨਵੰਬਰ:2020
ਜਿਲ੍ਹੇ ਅਧੀਨ ਪਿੰਡ ਧੂਰੀ ਦੇ ਅਗਾਂਹਵਧੂ ਕਿਸਾਨ ਪ੍ਰਗਟ ਸਿੰਘ ਪਿਛਲੇ 12 ਸਾਲਾਂ ਤੋਂ ਬੇਲਰ ਦੀ ਵਰਤੋਂ ਕਰਕੇ ਆਪਣੇ ਨਾਲ-2 ਦੂਜੇ ਕਿਸਾਨਾਂ ਦੀ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਿਹਾ ਹੈ । ਅਗਾਂਹਵਧੂ ਕਿਸਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2008 ਦੇ ਵਿੱਚ ਬੇਲਰ ਦੀ ਵਰਤੋਂ ਕਰਕੇ ਪਰਾਲੀ ਦੀਆਂ ਗੱਠਾਂ ਬਨਾਉਣ ਦਾ ਕੰਮ ਸ਼ੁਰੂ ਕੀਤਾ ਸੀ। ਉਸਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਉਸ ਕੋਲ 5 ਬੇਲਰ ਮਸ਼ੀਨਾ ਗੱਠਾਂ ਬਨਾਉਣ ਵਾਸਤੇ ਹਨ ਜਿਸ ਨਾਲ ਉਹ ਕਿਸਾਨਾਂ ਤੋਂ ਬਿਨਾਂ ਕੋਈ ਖਰਚਾ ਲਏ ਲਗਭੱਗ 1500 ਏਕੜ ਦੀ ਪਰਾਲੀ ਦੀਆਂ ਗੱਠਾਂ ਆਪਣੇ ਖਰਚੇ ਤੇ ਬਨਾਉਂਦਾ ਹੈ।
ਅਗਾਂਹਵਧੂ ਕਿਸਾਨ ਨੇ ਦੱਸਿਅ ਕਿ ਉਹ ਪਰਾਲੀ ਦੀਆਂ ਬਨਾਈਆਂ ਗਈਆਂ ਗੱਠਾਂ ਦੀ ਸਪਲਾਈ ਵੱਖ ਵੱਖ ਫੈਕਟਰੀਆਂ ਜਿਵੇਂ ਗੱਤਾ ਫੈਕਟਰੀ ਕੜਿਆਲ, ਸਲਾਣਾ, ਗੁੱਜਰਾਂ ਆਦਿ ਨੂੰ ਸਪਲਾਈ ਕਰਦਾ ਹੈ। ਉਸ ਨੇ ਦੱਸਿਆ ਜਿਥੇ ਬੇਲਰ ਦੀ ਵਰਤੋਂ ਨਾਲ ਇੱਕ ਪਾਸੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਹੋ ਪਾ ਰਿਹਾ ਹੈ ਉਸ ਦੇ ਨਾਲ ਹੀ ਲਗਭੱਗ 50 ਲੋਕਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਹਲਕਾ ਦਿੜ੍ਹਬਾ ਵਿਖੇ 250 ਤੋਂ 300 ਏਕੜ ਰਕਬੇ ‘ਚ ਪਰਾਲੀ ਦੀਆਂ ਮੁਫ਼ਤ ਗੱਠਾ ਬਣਾ ਕੇ ਫੈਕਟਰੀਆਂ ‘ ਚ ਸਪਲਾਈ ਕੀਤੀ ਜਾਵੇਗੀ।
ਮੁੱਖ ਖੇਤੀਬਾੜੀ ਅਫਸਰ ਡਾ: ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਅਗਾਂਹਵਧੂ ਕਿਸਾਨ ਵੱਲੋਂ ਪਿੰਡ ਤੂਰਬੰਜਾਰਾ ਬਲਾਕ ਦਿੜਬਾ ਵਿਖੇ ਅਗਾਂਹਵਧੂ ਕਿਸਾਨ ਸ੍ਰ: ਤਰਸੇਮ ਸਿੰਘ ਸਿੱਧੂ ਦੇ ਖੇਤ ਤੇ ਪਰਾਲੀ ਦੀਆਂ ਗੱਠਾਂ ਬਨਾਉਣ ਦਾ ਕੰਮ ਚੱਲ ਰਿਹਾ ਹੈ। ਇਸ ਕਿਸਾਨ ਵਲੋਂ ਲਗਭੱਗ 16 ਏਕੜ ਰਕਬੇ ਵਿੱਚ ਪਰਾਲੀ ਦੀਆਂ ਗੱਠਾਂ ਬਨਾਈਆਂ ਜਾ ਰਹੀਆਂ ਸੀ। ਮੁੱਖ ਖੇਤੀਬਾੜੀ ਅਫਸਰ ਡਾ: ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਵੱਖ ਵੱਖ ਬਾਇਓਮਾਸ ਪਲਾਂਟਾਂ ਵਿੱਚ ਵੱਡੇ ਪੱਧਰ ਤੇ ਪਰਾਲੀ ਦੀ ਜ਼ਰੂਰਤ ਹੁੰਦੀ ਹੈ ਅਤੇ ਜੇਕਰ ਕਿਸਾਨ ਬੇਲਰ ਰਾਹੀਂ ਗੱਠਾਂ ਬਣਾ ਕੇ ਇਸ ਦੀ ਸਪਲਾਈ ਇਨਾ੍ਹਂ ਬਾਇਓਮਾਸ ਪਲਾਂਟਾਂ ਨੂੰ ਕਰਦੇ ਹਾਂ ਤਾਂ ਜਿਥੇ ਇੱਕ ਪਾਸੇ ਵਾਤਾਵਰਣ ਪਲੀਤ ਹੋਣ ਤੋਂ ਬਚਦਾ ਹੈ ਉਥੇ ਹੀ ਪਰਾਲੀ ਦੀ ਯੋਗ ਪ੍ਰਬੰਧਨ ਦੇ ਨਾਲ ਨਾਲ ਬਾਇਓਮਾਸ ਪਲਾਂਟਾਂ ਨੂੰ ਕੱਚੇ ਮਾਲ ਦੀ ਸਪਲਾਈ ਵੀ ਲਗਾਤਾਰ ਬਣੀ ਰਹਿੰਦੀ ਹੈ।
ਉਨ੍ਹਾਂ ਦੱਸਿਆ ਕਿ ਪਰਾਲੀ ਸਾੜ੍ਹਨ ਨਾਲ ਪ੍ਰਤੀ ਏਕੜ 30 ਕਿਲੋ ਯੂਰੀਆਂ, 12.5 ਕਿਲੋਗ੍ਰਾਮ ਡੀ.ਏ.ਪੀ. ਤੋ ਇਲਾਵਾ ਪੋਟਾਸ ਅਤੇ ਹੋਰ ਛੋਟੇ ਤੱਤ ਵੀ ਸੜ੍ਹਕੇ ਸੁਆਹ ਹੋ ਜਾਂਦੇ ਹਨ। ਇਸ ਮੌਕੇ ਮੌਜੂਦ ਹੋਰ ਅਗਾਂਹਵਧੂ ਕਿਸਾਨਾਂ ਵਲੋਂ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਕਿ ਸਰਕਾਰ ਵਲੋਂ ਵੱਧ ਤੋਂ ਵੱਧ ਬਾਇਓਮਾਸ ਪਲਾਂਟ ਲਗਾਏ ਜਾਣ