ਬੇਅੰਤ ਸਿੰਘ ਹਰਦਾਸਪੁਰਾ ਨੇ ਦਿੱਤੀ 20,000 ਹਜਾਰ ਰੁ. ਦੀ ਸਹਾਇਤਾ
ਹਰਿੰਦਰ ਨਿੱਕਾ , ਬਰਨਾਲਾ 7 ਨਵੰਬਰ2020
ਮੋਦੀ ਹਕੂਮਤ ਵੱਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਸਾਂਝਾ ਸੰਘਰਸ਼ ਭਾਵੇਂ ਬੇਹੱਦ ਚੁਣੌਤੀਆਂ ਭਰਪੂਰ ਦੌਰ ਵਿੱਚੋਂ ਲੰਘ ਰਿਹਾ ਹੈ। ਇੱਕ ਤੋਂ ਬਾਅਦ ਦੂਜੀ ਮੋਦੀ ਹਕੂਮਤ ਦੀ ਨਵੀਂ ਵੰਗਾਰ/ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਦੀ ਹਕੂਮਤ ਨੇ ਇਹ ਕਾਨੂੰਨ ਬਣਾਕੇ ਅਸਲ ਮਾਅਨਿਆਂ ਵਿੱਚ ਕਿਸਾਨੀ ਦੀ ਮੌਤ ਦੇ ਵਰੰਟ ਜਾਰੀ ਕਰ ਦਿੱਤੇ ਹਨ। ਪੰਜਾਬ ਦੇ ਕਿਸਾਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਇਨ੍ਹਾਂ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ।
ਪੰਜਾਬ ਦੇ ਨੌਜਵਾਨ ਅਤੇ ਕਿਸਾਨ ਔਰਤਾਂ ਵੀ ਸਾਂਝੇ ਕਿਸਾਨੀ ਸੰਘਰਸ਼ ਵਿੱਚ ਅਹਿਕ ਭੂਮਿਕਾ ਨਿਭਾ ਰਹੇ ਹਨ। ਪੰਜਾਬ ਦੀ ਧਰਤੀ ਦੇ ਜੰਮਪਲ ਭਾਵੇਂ ਕਿ ਉਹ ਅੱਜ ਕੱਲ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਜਾਕੇ ਵਸ ਗਏ ਹੋਣ, ਆਪਣੀ ਜੰਮਣ ਭੋਇਂ ਤੇ ਵਾਪਰਦੇ ਵਰਤਾਰਿਆਂ ਨਾਲ ਨੇੜਿਉਂ ਸਰੋਕਾਰ ਰੱਖਦੇ ਆਏ ਹਨ। ਗਦਰੀ ਬਾਬੇ ਜੋ ਚੰਗੀ ਜਿੰਦਗੀ ਜਿਉਣ ਦੇ ਸੁਪਨੇ ਲੈਕੇ ਵਿਦੇਸ਼ਾਂ ਵਿੱਚ ਗਏ ਹਨ, ਪਰ ਜਿਉਂ ਹੀ ਉਨ੍ਹਾਂ ਨੂੰ ਆਪਣੇ ਲੋਕਾਂ ਤੇ ਗੋਰੇ ਅੰਗਰੇਜਾਂ ਵੱਲੋਂ ਕੀਤੇ ਜਾਂਦੇ ਜਬਰ ਜੁਲਮ ਦਾ ਪਤਾ ਚੱਲਿਆ ਤਾਂ ਉਹ ਸਾਰੇ ਕੁੱਝ ਦਾ ਤਿਆਗ ਕਰਕੇ ਆਪਣੇ ਵਤਨ ਦੀ ਅਜਾਦੀ ਲਈ ਵਹੀਰਾਂ ਘੱਤਕੇ ਆਣ ਪਹੁੰਚੇ ਸਨ।
ਹੁਣ ਜਦ ਮੁਲਕ ਤੋਂ ਬਾਹਰ ਬੈਠੇ ਪੰਜਾਬੀਆਂ ਨੂੰ ਖੇਤੀ ਸੰਕਟ ਦੇ ਉਜਾੜੇ ਦੀ ਖਬਰ ਮਿਲ ਰਹੀ ਹੈ ਤਾਂ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੱਦਦ ਕਰਨ ਲਈ ਅੱਗੇ ਆਏ ਹਨ। ਇਸੇ ਹੀ ਕੜੀ ਵਜੋਂ ਬੇਅੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਰਦਾਸਪੁਰਾ ਨੇ ਜਥੇਬੰਦੀ ਨੂੰ ਸੰਘਰਸ਼ਾਂ ਲਈ 20,000 ਰੁ. ਦੀ ਸਹਾਇਤਾ ਭੇਜਕੇ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਆਉਣ ਵਾਲੇ ਸਮੇਂ ਵੀ ਤਨ ਮਨ ਧਨ ਨਾਲ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਉਂਦਾ ਰਹੇਗਾ।
ਇਸ ਸਮੇਂ ਬੀਕੇਯੂ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਮੁਕੰਦ ਸਿੰਘ ਹਰਦਾਸਪੁਰਾ, ਜੱਗਾ ਸਿੰਘ ਛਾਪਾ ਨੇ ਬੇਅੰਤ ਸਿੰਘ ਦਾ ਧੰਨਵਾਦ ਕਰਦਿਆਂ ਕਿ ਉਹ ਮੋਦੀ ਹਕੂਮਤ ਦੇ ਕਿਸਾਨੀ ਕਿੱਤੇ ਨੂੰ ਉਜਾੜਨ ਦੀ ਸਾਜਿਸ਼ ਖਿਲਾਫ ਹਰ ਕਿਸਮ ਦੀ ਕੁਰਬਾਨ ਦੇਣ ਲਈ ਤਿਆਰ ਹਨ। ਮੋਦੀ ਸਰਕਾਰ ਇਹ ਸੰਘਰਸ਼ ਮੁਲਕ ਪੱਧਰਾ ਬਣ ਚੁੱਕਾ ਹੈ। ਸਾਂਝਾ ਕਿਸਾਨੀ ਸੰਘਰਸ਼ ਮੋਦੀ ਹਕੂਮਤ ਨੂੰ ਆਪਣਾ ਕਿਸਾਨ/ਲੋਕ ਵਿਰੋਧੀ ਫੈਸਲਾ ਵਾਪਸ ਲਈ ਮਜਬੂਰ ਕਰੇਗਾ। ਆਗੂਆਂ ਨੇ ਵਿਦੇਸ਼ੀਂ ਬੈਠੇ ਪੰਜਾਬੀ ਵੀਰਾਂ ਨੂੰ ਮਹਿੰਦਰ ਸਿੰਘ ਤੋਂ ਪ੍ਰੇਰਨਾ ਹਾਸਲ ਕਰਦਿਆਂ ਵੱਡੇ ਖਰਚਿਆਂ ਦੇ ਸਨਮੁੱਖ ਫੰਡ ਲਈ ਅੱਗੇ ਆਉਣ ਦੀ ਜੋਰਦਾਰ ਅਪੀਲ ਖਤੀ। ਕਿਉਂਕਿ ਕਿਸਾਨੀ ਸੰਘਰਸ਼ ਵਿੱਚ ਬਹੁਤ ਜਿਆਦਾ ਖਰਚਾ ਹੋ ਰਿਹਾ ਹੈ।