ਰਘਬੀਰ ਸਿੰਘ ਹੈਪੀ ਬਰਨਾਲਾ, 24 ਸਤੰਬਰ 2020
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਜੱਦੋ ਜਹਿਦ ਕਰ ਰਹੀਆਂ ਕਿਸਾਨਾਂ ਜਥੇਬੰਦੀਆਂ ਨਾਲ ਇੱਕਜੁਟਤਾ ਪ੍ਰਗਟ ਕਰਦਿਆਂ ਪ੍ਰੈਸ ਕਲੱਬ (ਰਜਿ:) ਬਰਨਾਲਾ ਨੇ 25 ਸਤੰਬਰ ਦੇ ਪੰਜਾਬ ਬੰਦ ਦੀ ਹਮਾਇਤ ਕੀਤੀ ਹੈ। ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਅਤੇ ਜਨਰਲ ਸਕੱਤਰ ਹਰਿੰਦਰਪਾਲ ਸਿੰਘ ਨਿੱਕਾ ਨੇ ਇਸ ਸਬੰਧੀ ਕਿਹਾ ਹੈ ਕਿ ਜਦੋਂ ਸਾਰਾ ਦੇਸ਼ ਕੋਰੋਨਾ ਦੀ ਮਹਾਂਮਾਰੀ ਨਾਲ ਜੰਗ ਲੜ ਰਿਹਾ ਸੀ ਤਾਂ ਉਸ ਸਮੇਂ ਕੇਂਦਰ ਸਰਕਾਰ ਵੱਲੋਂ ਚੋਰੀ ਮੋਰੀ ਰਾਹੀਂ ਆਰਡੀਨੈਸ ਲਿਆ ਕੇ ਬਣਾਏ ਜਾ ਰਹੇ ਇਹਨਾਂ ਕਾਲੇ ਕਾਨੂੰਨਾਂ ਨਾਲ ਇੱਕਲੀ ਖੇਤੀ ਹੀ ਨਹੀਂ ਸਗੋਂ ਸਮੁੱਚਾ ਅਰਥਚਾਰਾ ਤਹਿਸ ਨਹਿਸ ਹੋ ਜਾਵੇਗਾ। ਇਸ ਕਾਲੇ ਖੇਤੀ ਕਾਨੂੰਨਾਂ ਨਾਲ ਸਿਰਫ ਕਿਸਾਨ ਹੀ ਪ੍ਰਭਾਵਿਤ ਨਹੀਂ ਹੋਵੇਗਾ, ਸਗੋਂ ਸਰਕਾਰੀ ਖਰੀਦ ਬੰਦ ਹੋਣ ਨਾਲ ਸਰਕਾਰੀ ਮੰਡੀਆਂ ਦੀ ਹੋਂਦ ਖਤਮ ਹੋ ਜਾਵੇਗੀ, ਜਿਸ ਨਾਲ ਆੜਤੀਆਂ ਵਰਗ, ਮੁਨੀਮ ਵਰਗ, ਮੰਡੀਆਂ ਵਿੱਚ ਕੰਮ ਕਰਨ ਵਾਲੇ ਲੇਬਰ, ਪੱਲੇਦਾਰ, ਮੰਡੀਆਂ ‘ਚੋਂ ਜਿਣਸ ਦੀ ਢੋਆ ਢੁਆਈ ਕਰਨ ਵਾਲੇ ਟਰੱਕ ਉਪਰੇਟਰ ਸਮੇਤ ਹਰ ਵਰਗ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ। ਇਸ ਲਈ ਪ੍ਰੈਸ ਕਲੱਬ (ਰਜਿ:) ਬਰਨਾਲਾ ਮਹਿਸੂਸ ਕਰਦਾ ਹੈ ਕਿ ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ। ਇਸ ਸਮੁੱਚੀਆਂ ਧਿਰਾਂ ਦੇ ਨਾਲ ਨਾਲ ਪੱਤਰਕਾਰ ਭਾਈਚਾਰਾ ਵੀ ਆਪਣੀ ਜਿੰਮੇਵਾਰੀ ਸਮਝਦਾ ਹੋਇਆ ਇਸ ਜੰਗ ਵਿੱਚ ਆਪਣਾ ਬਣਦਾ ਯੋਗਦਾਨ ਪਾਵੇਗਾ। ਇਸ ਮੌਕੇ ਕਲੱਬ ਦੇ ਬਾਨੀ ਸਰਪ੍ਰਸਤ ਐਡਵੋਕੇਟ ਕੁਲਵੰਤ ਰਾਏ ਗੋਇਲ, ਹੇਮਰਾਜ ਗੋਇਲ ਤੇ ਭੁਪਿੰਦਰ ਜਿੰਦਲ , ਚੇਅਰਮੈਨ ਜਤਿੰਦਰ ਦਿਉਗਣ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਚੌਹਾਨ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਕੌਲੀ, ਖਜਾਨਚੀ ਆਕੇਸ਼ ਕੁਮਾਰ, ਮੀਤ ਪ੍ਰਧਾਨ ਵਿਪਨ ਗੁਪਤਾ, ਮੀਤ ਪ੍ਰਧਾਨ ਵਿਨੋਦ ਗਰਗ, ਸਲਾਹਕਾਰ ਅਮਿੱਤ ਮਿੱਤਰ ਤੇ ਰਾਕੇਸ ਪੁੰਜ, ਮੀਤ ਪ੍ਰਧਾਨ ਪ੍ਰਦੀਪ ਧਾਲੀਵਾਲ, ਪ੍ਰੈਸ ਸਕੱਤਰ ਮੰਗਤ ਜਿੰਦਲ, ਸਪੋਕਸਮੈਨ ਬੰਧਨਤੋੜ ਸਿੰਘ ਖਾਲਸਾ, ਪੀ.ਆਰ.ਓ ਅਵਤਾਰ ਸਿੰਘ ਚੀਮਾ, ਸਤਬਚਨ ਸਿੰਘ, ਵਿਕਰਮ ਸਿੰਘ ਧਨੌਲਾ, ਦਫਤਰ ਸਕੱਤਰ ਅਵਤਾਰ ਸਿੰਘ ਫਰਵਾਹੀ, ਰਘਬੀਰ ਸਿੰਘ ਹੈਪੀ ਜੱਸਾ ਸਿੰਘ ਮਾਣਕੀ, ਅਵਤਾਰ ਸਿੰਘ ਚੀਮਾ, ਗੋਬਿੰਦਰ ਸਿੰਘ ਸਿੱਧੂ, ਅਜੀਤ ਸਿੰਘ , ਕੁਲਦੀਪ ਸਿੰਘ ਰਾਮਗੜੀਆ, ਹਰਵਿੰਦਰ ਕਾਲਾ, ਸੰਦੀਪ ਸੈਂਡੀ, ਪਰਮਜੀਤ ਸਿੰਘ ਕੈਰੇ, ਗੋਪਾਲ ਮਿੱਤਲ, ਜਰਨੈਲ ਸਿੰਘ ਠੀਕਰੀਵਾਲਾ, ਹਰਵਿੰਦਰ ਸੋਨੀ, ਚੇਤੰਨ ਬਾਂਸਲ, ਪ੍ਰਤੀਕ ਸਿੰਘ, ਹੇਮੰਤ ਗਰਗ, ਸਿਵਮ ਗੋਇਲ, ਹਰਸ ਕੁਮਾਰ, ਸੰਦੀਪ ਨੋਨੀ, ਰਿਸਵ ਬਰਨਾਲਾ, ਸੰਦੀਪ ਬਾਜਵਾ, ਅਮਰਿੰਦਰ ਸਿੰਘ ਆਦਿ ਮੈਂਬਰ ਹਾਜਰ ਸਨ।