Advertisement
Spread information

ਪਿੰਡਾਂ ਦੀਆਂ ਔਰਤਾਂ ਵੱਲੋਂ ਚਲਾਇਆ ਜਾ ਰਿਹੈ ਪੋਸ਼ਣ ਅਭਿਆਨ


ਸੋਨੀ ਪਨੇਸਰ ਬਰਨਾਲਾ, 15 ਸਤੰਬਰ 2020 
ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਰੁਣ ਜਿੰਦਲ ਦੀ ਅਗਵਾਈ ਹੇਠ ਪਿੰਡਾਂ ਵਿੱਚ ਸਵੈ-ਸੇਵੀ ਗਰੁੱਪਾਂ ਵੱਲੋਂ ਸਤੰਬਰ ਮਹੀਨੇ ਨੂੰ ਪੋਸ਼ਣ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ।

ਇਸ ਪੋਸ਼ਣ ਮਹੀਨੇ ਤਹਿਤ ਕਲੱਸਟਰ ਕੋਆਰਡੀਨੇਟਰ ਪ੍ਰਿਆ ਗੁਪਤਾ ਦੀ ਅਗਵਾਈ ਵਿੱਚ ਅਤੇ ਮੌੜ ਨਾਭਾ ਤੋਂ ਰਾਣੀ ਅਤੇ ਬਲਵਿੰਦਰ ਕੌਰ ਤਲਵੰਡੀ ਦੇ ਹੰਭਲੇ ਨਾਲ ਪਿੰਡਾਂ ਵਿੱਚ ਪੋਸ਼ਣ ਮਹੀਨੇ ਤਹਿਤ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਗਈਆਂ । ਇਸ ਤਹਿਤ ਪਿੰਡਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ‘ਸਹੀ ਪੋਸ਼ਣ ਦੇਸ਼ ਰੋਸ਼ਨ’ ਤਹਿਤ ਚੰਗੀ ਖੁਰਾਕ ਲੈਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਪੋਸਟਰ ਮੇਕਿੰਗ ਰਾਹੀਂ ਪੋਸ਼ਕ ਖ਼ੁਰਾਕ ਬਾਰੇ ਹੋਕਾ ਦਿੱਤਾ ਗਿਆ।

Advertisement

ਇਸ ਦੇ ਨਾਲ ਹੀ ਮਿਸ਼ਨ ਫ਼ਤਹਿ ਤਹਿਤ ਕਰੋਨਾ ਵਾਇਰਸ ਤੋਂ ਬਚਾਅ ਲਈ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਲਗਾ ਕੇ ਰੱਖਣਾ, ਸਮਾਜਿਕ ਦੂਰੀ ਬਣਾਈ ਰੱਖਣਾ, ਸਮੇਂ-ਸਮੇਂ ’ਤੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ, ਜ਼ਰੂਰਤ ਸਮੇਂ ਹੀ ਘਰ ਤੋਂ ਬਾਹਰ ਨਿੱਕਲਣਾ ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ।

Advertisement
Advertisement
Advertisement
Advertisement
Advertisement
error: Content is protected !!