ਬੱਸ ਸਟੈਂਡ ਨੇੜੇ ਤੇਜਧਾਰ ਹਥਿਆਰ ਨਾਲ ਕਤਲ, ਦੋਸ਼ੀ ਫਰਾਰ

Advertisement
Spread information
Crime scene ☝️

ਹਰਿੰਦਰ ਨਿੱਕਾ /ਰਘਬੀਰ ਹੈਪੀ ਬਰਨਾਲਾ 29 ਅਗਸਤ 2020


ਸ਼ਹਿਰ ਦੇ ਬੱਸ ਸਟੈਂਡ ਨੇੜੇ ਸ਼ਨੀਦੇਵ ਮੰਦਿਰ ਵਾਲੀ ਗਲੀ ਚ, ਕਿਰਾਏ ਦੇ ਮਕਾਨ ਵਿੱਚ ਰਹਿੰਦੇ ਇੱਕ ਜੁੱਤੀਆਂ ਬਣਾਉਣ ਵਾਲੇ ਕਾਰੀਗਰ ਦੀ ਉਸਦੇ ਸਾਥੀ ਕਾਰੀਗਰ ਨੇ ਹੀ ਤੇਜਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ।ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਨੂੰ ਘਟਨਾ ਦੀ ਸੂਚਨਾ ਸ਼ਨੀਵਾਰ ਦੁਪਹਿਰ ਕਰੀਬ 11 ਵਜੇ ਮਿਲੀ। ਪੁਲਿਸ ਨੇ ਲਾਸ਼ ਕਬਜੇ ਚ, ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਚ, ਸੰਭਾਲ ਦਿੱਤੀ ਤੇ ਵਾਰਿਸਾਂ ਨੂੰ ਸੂਚਨਾ ਭੇਜ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁੰਮਟੀ ਪਿੰਡ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਸ਼ਨੀਦੇਵ ਮੰਦਿਰ ਵਾਲੀ ਗਲੀ ਚ, ਰਘਵੀਰ ਸਿੰਘ ਪੁੱਤਰ ਜੰਗ ਸਿੰਘ ਦਾ ਮਕਾਨ ਕਿਰਾਏ ਤੇ ਲੈ ਕੇ ਜੁੱਤੀਆਂ ਬਣਾਉਣ ਲਈ ਲਿਆ ਹੋਇਆ ਸੀ। ਮਕਾਨ ਚ, ਦੋ ਕਾਰੀਗਰ ਅਮਰ ਚੰਦ ਵਾਸੀ ਸੈਣੀਪੁਰਾ ਜਿਲ੍ਹਾ ਰੋਹਤਕ, ਹਰਿਆਣਾ ਅਤੇ ਸੁਦਾਨੰਦ ਵਾਸੀ ਲੁਧਿਆਣਾ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸੀ। ਦੋਵਾਂ ਚ, ਕਿਸੇ ਗੱਲ ਤੋਂ ਝਗੜਾ ਹੋਇਆ। ਜਿਸ ਦੀ ਸੂਚਨਾ ਸੁਦਾਨੰਦ ਨੇ ਜਰਨੈਲ ਸਿੰਘ ਗੁੰਮਟੀ ਨੂੰ ਰਾਤ ਸਮੇਂ ਫੋਨ ਤੇ ਵੀ ਦਿੱਤੀ। ਅੱਜ ਸਵੇਰੇ ਕਰੀਬ 11 ਵਜੇ ਜਦੋਂ ਜਰਨੈਲ ਸਿੰਘ ਨੇ ਆ ਕੇ ਦੇਖਿਆ ਤਾਂ ਮਕਾਨ ਅੰਦਰ ਅਮਰ ਚੰਦ ਦੀ ਲਹੂ ਨਾਲ ਲੱਥਪੱਥ ਲਾਸ਼ ਮਿਲੀ। ਜਦੋਂ ਕਿ ਸੁਦਾਨੰਦ ਫਰਾਰ ਹੋ ਚੁੱਕਾ ਸੀ। ਬੱਸ ਸਟੈਂਡ ਚੌਂਕੀ ਬਰਨਾਲਾ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਕਬਜੇ ਚ, ਲੈ ਕੇ ਸਿਵਲ ਹਸਪਤਾਲ ਵਿਖੇ ਰੱਖ ਦਿੱਤੀ ਹੈ। ਮ੍ਰਿਤਕ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਵਾਰਿਸਾਂ ਦੇ ਬਿਆਨ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਚ, ਲਿਆਂਦੀ।ਜਾਵੇਗੀ। 

Advertisement
Advertisement
Advertisement
Advertisement
Advertisement
Advertisement
error: Content is protected !!