ਵਿਧਾਇਕ ਕੁਲਵੰਤ ਪੰਡੋਰੀ ਤੇ ਕੋਰੋਨਾ ਦਾ ਹਮਲਾ, ਰਿਪੋਰਟ ਪੌਜੇਟਿਵ

Advertisement
Spread information

ਵਿਧਾਇਕ ਦੀ ਪਤਨੀ, ਬੱਚਿਆਂ ਅਤੇ ਸੁਰੱਖਿਆ ਅਮਲੇ ਦੀ ਸੈਂਪਲ ਲੈਣ ਦੀ ਕਵਾਇਦ ਸ਼ੁਰੂ

-ਵਿਧਾਇਕ ਦੇ ਸੰਪਰਕ ਚ,ਆਉਣ ਵਾਲਿਆਂ ਨੂੰ ਸਿਹਤ ਵਿਭਾਗ ਦੀ ਅਪੀਲ, ਸੈਂਪਲ ਜਾਂਚ ਲਈ ਪਹੁੰਚੋ ਹਸਪਤਾਲ

ਗੁਰਸੇਵਕ ਸਿੰਘ ਸਹੋਤਾ ਮਹਿਲ ਕਲਾਂ 26 ਅਗਸਤ 2020


ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਵੀ ਕੋਰੋਨਾ ਵਾਇਰਸ ਨੇ ਹਮਲਾ ਕਰ ਦਿੱਤਾ ਹੈ। ਸਿਹਤ ਵਿਭਾਗ ਦੀ ਟੀਮ ਨੇ ਵਿਧਾਇਕ ਦੀ।ਪਤਨੀ, ਬੱਚਿਆਂ ਅਤੇ ਉਨ੍ਹਾਂ ਦੀ ਸੁਰੱਖਿਆ ਅਮਲੇ ਚ, ਤਾਇਨਾਤ ਅਮਲੇ ਦੇ ਸੈਂਪਲ ਲੈਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਢਲਾ ਸਿਹਤ ਕੇਂਦਰ ਮਹਿਲ ਕਲਾਂ ਦੀ ਟੀਮ ਵੱਲੋਂ ਬੀਤੇ ਦਿਨੀਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਸੈਂਪਲ ਲੈ ਕੇ ਕੋਵਿਡ 19 ਜਾਂਚ ਲਈ ਭੇਜਿਆ ਗਿਆ ਸੀ। ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਪੰਡੋਰੀ ਵਿਖੇ ਵਿਸ਼ੇਸ਼ ਤੌਰ ਤੇ ਪੁੱਜ ਕੇ ਵਿਧਾਇਕ ਪੰਡੋਰੀ ਦੀ ਧਰਮ ਪਤਨੀ ਸਮੇਤ ਬੱਚਿਆਂ ਅਤੇ ਸੁਰੱਖਿਆ ਕਰਮਚਾਰੀਆਂ ਦੇ ਜਾਚ ਲਈ ਸੈਂਪਲ ਭਰੇ ਜਾਣਗੇ। ਸਿਹਤ ਵਿਭਾਗ ਦੀ ਟੀਮ ਨੇ ਵਿਧਾਇਕ ਪੰਡੋਰੀ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਮੁੱਢਲਾ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਪੁੱਜ ਕੇ ਆਪਣੀ ਜਾਂਚ ਕੋਵਿਡ 19 ਤਹਿਤ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸੰਪਰਕ ਕਰਨ ਤੇ ਕਿਹਾ ਕਿ ਬੀਤੇ ਦਿਨੀਂ ਮੈਨੂੰ ਮਾਮੂਲੀ ਖੰਘ ਅਤੇ ਜ਼ੁਕਾਮ ਦੀ ਸ਼ਿਕਾਇਤ ਆਈ ਸੀ ਜਿਸ ਤੋਂ ਬਾਅਦ ਜਾਂਚ ਲਈ ਸੈਂਪਲ ਭਰਾਏ ਜਾਣ ਤੋਂ ਬਾਅਦ ਰਿਪੋਰਟ ਪਾਜ਼ੇਟਿਵ ਆਈ ਹੈ । ਉਨ੍ਹਾਂ ਕਿਹਾ ਕਿ ਮਿੱਤਰਾਂ ਦੋਸਤਾਂ ਦੀਆਂ ਦੁਆਵਾਂ ਸਦਕਾ ਛੇਤੀ ਤੰਦਰੁਸਤ ਹੋ ਕੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।

Advertisement
Advertisement
Advertisement
Advertisement
Advertisement
error: Content is protected !!