ਗੁਆਂਢੀ ਮੁੰਡੇ ਨੇ ਹੀ ਰਾਹ ਚ, ਘੇਰੀ ਗੁਆਂਢਣ ਕਹਿੰਦਾ ਆਹ ਲੈ ਸਪਰੇਅ ਪੀ, ਨਾਂਹ ਕਿਹਾ ਤਾਂ ਕੱਢ ਲਿਆ ਗੰਡਾਸਾ,,,

Advertisement
Spread information

ਗੰਭੀਰ ਹਾਲਤ ਚ, ਜਖਮੀ ਔਰਤ ਹਸਪਤਾਲ ਭਰਤੀ

ਇਰਾਦਾ ਕਤਲ ਦਾ ਕੇਸ ਦਰਜ, ਦੋਸ਼ੀ ਦੀ ਤਲਾਸ਼ ਚ, ਲੱਗੀ ਪੁਲਿਸ


ਹਰਿੰਦਰ ਨਿੱਕਾ ਬਰਨਾਲਾ 19 ਅਗਸਤ 2020
             ਜਿਲ੍ਹੇ ਦੇ ਪਿੰਡ ਕਾਲੇਕੇ ਚ, ਇੱਕ ਨੌਜਵਾਨ ਨੇ ਰਾਹ ਜਾਂਦੀ ਆਪਣੀ ਗੁਆਂਢਣ ਨੂੰ ਘੇਰ ਲਿਆ ਅਤੇ ਉਸ ਨੂੰ ਸਪਰੇਅ ਪੀ ਕੇ ਮਰਨ ਲਈ ਮਜਬੂਰ ਕਰਨ ਲੱਗਿਆ। ਜਿਉਂ ਹੀ ਔਰਤ ਨੇ ਸਪਰੇਅ ਪੀਣ ਨੂੰ ਨਾਂਹ ਕਿਹਾ ਤਾਂ ਨੌਜਵਾਨ ਨੇ ਆਪਣੇ ਗੰਡਾਸੇ ਨਾਲ ਔਰਤ ਨੂੰ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਕਈ ਵਾਰ ਕੀਤੇ। ਔਰਤ ਨੂੰ ਗੰਭੀਰ ਜਖਮੀ ਹਾਲਤ ਚ, ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ।

              ਪੁਲਿਸ ਨੂੰ ਦਿੱਤੇ ਬਿਆਨ ਚ, ਦਰਸ਼ਨ ਸਿੰਘ ਵਾਸੀ ਸਿਰੀਆ ਪੱਤੀ ਪਿੰਡ ਕਾਲੇਕੇ ਨੇ ਦੱਸਿਆ ਕਿ ਮੈਂ ਆਪਣੇ ਬੇਟੇ ਬਗੇਰ ਸਿੰਘ ਸਮੇਤ ਖੇਤ ਵੱਲ ਜਾ ਰਿਹਾ ਸੀ ਤਾਂ ਸਾਬਕਾ ਸਰਪੰਚ ਚੇਤ ਰਾਮ ਦੀ ਚੱਕੀ ਕੋਲ ਉਸ ਦੀ ਨੂੰਹ ਪਲਵਿੰਦਰ ਕੌਰ ਨੂੰ ਸਾਡਾ ਗੁਆਂਢੀ ਨੌਜਵਾਨ ਰਾਜੂ ਰਾਮ ਰਾਹ ਵਿੱਚ ਘੇਰ ਕੇ ਖੜ੍ਹਾ ਸੀ । ਉਸ ਦੇ ਹੱਥ ਚ,ਸਪਰੇਅ ਵਾਲਾ ਪਲਾਸਟਿਕ ਦਾ ਲੀਟਰ ਫੜਿਆ ਹੋਇਆ ਸੀ। ਰਾਜੂ ,ਪਲਵਿੰਦਰ ਕੌਰ ਨੂੰ ਸਪਰੇਅ ਪੀਣ ਲਈ ਵਾਰ ਵਾਰ ਕਹਿ ਰਿਹਾ ਸੀ। ਇਹ ਰੌਲਾ ਸੁਣ ਕੇ ਅਸੀਂ ਵੀ ਮੌਕਾ ਵਾਲੀ ਥਾਂ ਤੇ ਪਹੁੰਚ ਗਏ। ਜਦੋਂ ਪਲਵਿੰਦਰ ਕੌਰ ਨੇ ਸਪਰੇਅ ਪੀਣ ਤੋਂ ਜੁਆਬ ਦੇ ਦਿੱਤਾ ਤਾਂ ਦੋਸ਼ੀ ਨੇ ਗੁੱਸੇ ਚ, ਆ ਕੇ ਆਪਣੇ ਮੋਟਰ ਸਾਈਕਲ ਤੇ ਟੰਗਿਆ ਗੰਡਾਸਾ ਚੁੱਕ ਕੇ ਪਲਵਿੰਦਰ ਕੌਰ ਨੂੰ ਜਾਨੋ ਮਾਰ ਦੇਣ ਦੀ ਨੀਯਤ ਨਾਲ ਗੰਡਾਸੇ ਨਾਲ 6/7 ਵਾਰ ਸ਼ੁਰੂ ਕਰ ਦਿੱਤੇ। ਰੌਲਾ ਪਾਉਣ ਤੇ ਦੋਸ਼ੀ ਫਿਰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਉੱਥੋਂ ਫਰਾਰ ਹੋ ਗਿਆ।                             

Advertisement

ਦਰਸ਼ਨ ਸਿੰਘ ਨੇ ਕਿਹਾ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਦੋਸ਼ੀ ਰਾਜੂ ਮੇਰੀ ਨੂੰਹ ਪਲਵਿੰਦਰ ਕੌਰ ਤੇ ਮਾੜੀ ਨਜਰ ਰੱਖਦਾ ਸੀ ਤੇ ਪਲਵਿੰਦਰ ਕੌਰ ਉਸਨੂੰ ਅਜਿਹਾ ਕਰਨ ਲਈ ਰੋਕਦੀ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਦੇ ਬਿਆਨ ਅਤੇ ਪਲਵਿੰਦਰ ਕੌਰ ਦੀ ਮੈਡੀਕਲ ਰਿਪੋਰਟ ਦੇ ਅਧਾਰ ਤੇ ਨਾਮਜਦ ਦੋਸ਼ੀ ਖਿਲਾਫ ਅਧੀਨ ਜੁਰਮ 307/323/324/341/506 ਆਈਪੀਸੀ ਦੇ ਤਹਿਤ ਕੇਸ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!