ਅਜੀਤ ਸਿੰਘ ਕਲਸੀ ਬਰਨਾਲਾ 8 ਅਗਸਤ 2020
ਮਕਬੂਲ ਪੰਜਾਬੀ ਗਾਇਕ ਗੁਰਦਾਸ ਮਾਨ ਦੁਆਰਾ ਆਪਣੀ ਚੜ੍ਹਦੀ ਜੁਆਨੀ ਚ, ਨਸ਼ਿਆਂ ਵੱਲ ਸਮਾਜ ਦਾ ਧਿਆਨ ਦਿਵਾਉਣ ਲਈ ਗਾਇਆ ਗੀਤ ,,ਨਸ਼ਿਆਂ ਨੇ ਰੋਲਤੀ ਜੁਆਨੀ ਚੜ੍ਹਦੀ ਮੋਜੂਦਾ ਦੌਰ ਚ, ਵੀ ਉਸ ਤੋਂ ਵੀ ਜਿਆਦਾ ਸਾਰਥਕ ਜਾਪਦੈ, ਜਦੋਂ ਗਲੀਆਂ, ਮੁਹੱਲਿਆਂ, ਚੌਂਕ ਚੌਰਾਹਿਆਂ ਤੇ ਬਜਾਰਾਂ ਚ, ਨਸ਼ੇ ਨਾਲ ਧੁੱਤ ਨੌਜਵਾਨ ਡਿੱਗੇ ਦਿਖਾਈ ਦਿੰਦੇ ਹਨ, ਅਜਿਹਾ ਹੀ ਮੰਜਰ ਅੱਜ ਦੁਪਿਹਰ ਕਰੀਬ 11 ਵਜੇ ਲੋਕਾਂ ਨੂੰ ਕਿਲਾ ਬਜਾਰ ਖੇਤਰ ਚ, ਕਸਾਈਆਂ ਵਾਲਾ ਮੋਰਚਾ ਕੋਲ ਦੇਖਿਆ। ਰਾਹਗੀਰ ਹਰਜੀਤ ਸਿੰਘ, ਨਰਿੰਦਰ ਕੁਮਾਰ ਤੇ ਦਵਿੰਦਰ ਕੁਮਾਰ ਨੇ ਦੱਸਿਆ ਕਿ ਬੁਲਾਉਣ ਤੇ ਇਹ ਡਿੱਗਿਆ ਪਿਆ ਨੌਜਵਾਨ ਨਹੀਂ ਬੋਲ ਰਿਹਾ। ਹਾਲਤ ਇਹ ਹੈ ਕਿ ਉਸਦਾ ਸਰੀਰ ਹਰਕਤ ਚ, ਜਰੂਰ ਐ, ਪਰ ਉੱਠ ਕੇ ਚੱਲਣਾ ਤਾਂ ਦੂਰ ਕੁਝ ਬੋਲ ਕੇ ਦੱਸਣ ਦੀ ਹਿੰਮਤ ਵੀ ਨੌਜਵਾਨ ਚ, ਇਹ ਜਗ੍ਹਾ ਥਾਣਾ ਸਿਟੀ ਤੋਂ ਕਿਲਾ ਮੁਹੱਲਾ ਖੇਤਰ ਚੋਂ ਬਾਬਾ ਗਾਂਧਾ ਸਿੰਘ ਗੁਰੂਦੁਆਰਾ ਸਾਹਿਬ ਨੂੰ ਜਾਣ ਵਾਲੀ ਲਿੰਕ ਸੜਕ ਤੇ ਸਥਿਤ ਹੈ। ਨਜਦੀਕ ਲੰਘਦੇ ਲੋਕਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਅਜਿਹੇ ਨਸ਼ੇੜੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਹ ਪਤਾ ਲਾਉਣ ਦੀ ਜਰੂਰਤ ਹੈ ਕਿ ਇਹ ਨਸ਼ੇੜੀ ਪੁਲਿਸ ਦੀ ਸਖਤੀ ਦੇ ਬਾਵਜੂਦ ਨਸ਼ਾ ਕਿੱਥੋਂ ਲਿਆ ਰਹੇ ਹਨ। ਭਾਂਵੇ ਦੇਖਣ ਲਈ ਇਹ ਘਟਨਾ ਸਧਾਰਣ ਜਾਪਦੀ ਹੈ, ਪਰ ਅਜਿਹੇ ਸੜ੍ਹਕਾਂ ਤੇ ਨਸ਼ੇ ਚ, ਧੁੱਤ ਸ਼ਰੇਆਮ ਡਿੱਗੇ ਪਏ ਨੌਜਵਾਨ, ਜਿਲ੍ਹਾ ਪੁਲਿਸ ਦੀ ਨਸ਼ੇ ਖਿਲਾਫ ਵਿੱਢੀ ਮੁਹਿੰਮ ਦਾ ਮੂੰਹ ਜਰੂਰ ਚਿੜਾ ਰਹੇ ਹਨ ਕਿ ਆਖਿਰ ਇਹ ਨਸ਼ੇੜੀ ਨੂੰ ਨਸ਼ਾ ਕੌਣ ਸਪਲਾਈ ਕਰਦਾ ਹੈ। ਇਹ ਤਸਵੀਰ ਇੱਕ ਵੰਨਗੀ ਮਾਤਰ ਹੈ, ਚੌਲਾਂ ਦੇ ਭਰੇ ਕੜਾਹੇ ਵਿੱਚੋਂ, ਚੌਲਾਂ ਦੇ ਬਣੇ ਹੋਣ ਲਈ ਕੁਝ ਚੌਲ ਚੁੱਕ ਕੇ ਪਰਖਣ ਦੀ ਤਰਾਂ, ਦਰਅਸਲ ਅਜਿਹੇ ਨਸ਼ੇੜੀ ਪਿੰਡਾਂ ਅਤੇ ਸ਼ਹਿਰਾਂ ਚ, ਡਿੱਗੇ ਪਏ ਅਕਸਰ ਹੀ ਲੋਕਾਂ ਨੂੰ ਦੇਖਣ ਲਈ ਮਿਲਦੇ ਹਨ।