ਪੁਲਿਸ ਚੌਂਕੀ ਮੂਹਰੇ ਲਾਇਆ ਧਰਨਾ, ਐਸ.ਐਚ.ਉ. ਨੂੰ ਦਿੱਤਾ ਐਸਐਸਪੀ ਦੇ ਨਾਮ ਮੰਗ ਪੱਤਰ
ਅਜੀਤ ਸਿੰਘ ਕਲਸੀ, ਹੰਡਿਆਇਆ 7 ਅਗਸਤ 2020
ਜਸਵਿੰਦਰ ਸਿੰਘ ਮਿੱਠਾ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਵਾਲੇ ਦੋਸ਼ੀ ਪਿਉ-ਪੁੱਤਰ ਨੂੰ ਕੇਸ ਦਰਜ਼ ਹੋਣ ਦੇ ਬਾਵਜੂਦ ਵੀ ਗਿਰਫਤਾਰ ਨਾ ਕਰਨ ਨੂੰ ਲੈ ਕੇ ਲੋਕਾਂ ਚ, ਰੋਸ ਵੱਧਦਾ ਜਾ ਰਿਹਾ ਹੈ। ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਗਠਿਤ ਐਕਸ਼ਨ ਕਮੇਟੀ ਦੀ ਅਗਵਾਈ ਚ, ਅੱਜ ਵੱਖ੭ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਪਿੰਡ ਅੰਦਰ ਰੋਸ ਮਾਰਚ ਕਰਕੇ ਪੁਲਿਸ ਚੌਂਕੀ ਹੰਡਿਆਇਆ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸ਼ਨ ਦੀ ਟਾਲੂ ਨੀਤੀ ਅਤੇ ਦੋਸ਼ੀਆਂ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ। ਬੁਲਾਰਿਆਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਲੋਕਾਂ ਦੀ ਤਾਕਤ ਅਤੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ। ਬੁਲਾਰਿਆਂ ਨੇ ਕਿਹਾ ਕਿ 11 ਜੁਲਾਈ ਨੂੰ ਕੇਸ ਦਰਜ਼ ਹੋਣ ਤੋਂ ਬਾਅਦ ਵੀ ਕਰੀਬ 1 ਮਹੀਨੇ ਤੱਕ ਦੋਸ਼ੀਆਂ ਨੂੰ ਗਿਰਫਤਾਰ ਨਾ ਕਰਨਾ ਬਹੁਤ ਹੀ ਮੰਦਭਾਗੀ ਤੇ ਪੁਲਿਸ ਲਈ ਸ਼ਰਮਨਾਕ ਗੱਲ ਹੈ। ਉਨਾਂ ਕਿਹਾ ਕਿ ਪੁਲਿਸ ਦਾ ਜੋਰ ਦੋਸ਼ੀਆਂ ਨੂੰ ਗਿਰਫਤਾਰ ਕਰਨ ਦੀ ਬਜਾਏ ਜਾਂਚ ਵਿੱਚ ਬੇਗੁਨਾਹ ਸਾਬਿਤ ਕਰਨ ਦੇ ਜਿਆਦਾ ਲੱਗਿਆ ਹੋਇਆ ਹੈ। ਪਰ ਸੰਘਰਸ਼ਸ਼ੀਲ ਲੋਕ ਪੁਲਿਸ ਅਧਿਕਾਰੀਆਂ ਅਜਿਹੀਆਂ ਚਾਲਾਂ ਦਾ ਮੂੰਹਤੋੜ ਜੁਆਬ ਲੋਕ ਸ਼ਕਤੀ ਨਾ ਦੇਣ ਲਈ ਤਿਆਰ ਬਰ ਤਿਆਰ ਹਨ। ਉਨਾਂ ਚਿਤਾਵਨੀ ਭਰੇ ਲਹਿਜੇ ਚ, ਕਿਹਾ ਜੇਕਰ ਪੁਲਿਸ ਨੇ ਜਲਦ ਹੀ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਨਾ ਭੇਜਿਆਂ ਤਾਂ ਪ੍ਰਸ਼ਾਸ਼ਨ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਅਤੇ ਐਸਐਚਉ ਬਲਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਐਕਸ਼ਨ ਕਮੇਟੀ ਨੇ ਐਸਐਚਉ ਨੂੰ ਐਸਐਸਪੀ ਦੇ ਨਾਮ ਤੇ ਮੰਗ ਪੱਤਰ ਦੇ ਕੇ ਦੋਸ਼ੀਆਂ ਨੂੰ ਗਿਰਫਤਾਰ ਕਰਨ ਦੀ ਮੰਗ ਕੀਤੀ। ਐਸ ਐਚ ਓ ਨੇ ਮੰਗ ਪੱਤਰ ਪ੍ਰਾਪਤ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਲੋਕਾਂ ਨੂੰ ਦਿੱਤਾ।