ਮਿਸ਼ਨ ਫਤਿਹ- ਜਿਲ੍ਹਾ ਸੰਗਰੂਰ ਦੇ 937 ਜਣਿਆਂ ਨੇ ਕੋਰੋਨਾ ਵਾਇਰਸ ਨੂੰ ਹਰਾਇਆ 

Advertisement
Spread information

*ਡਿਪਟੀ ਕਮਿਸ਼ਨਰ ਰਾਮਵੀਰ ਨੇ ਫੇਸਬੁਕ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਦੇ ਸਵਾਲਾਂ ਦੇ ਦਿੱਤੇ ਜਵਾਬ


ਹਰਪ੍ਰੀਤ ਕੌਰ ਸੰਗਰੂਰ, 6 ਅਗਸਤ:2020              
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕੋਰੋਨਾ ਨੂੰ ਹਰਾਉਣ ਲਈ ਲੋਕਾਂ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋਕ ਹਿੱਤ ਲਈ ਸਮੇਂ ਸਮੇਂ ਤੇ ਜਾਰੀ ਕੀਤੀਆ ਮੁੱਢਲੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੀ ਅਪੀਲ ਕੀਤੀ।

             ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਰਾਜ ਦੇ ਲੋਕਾਂ ਨੂੰ ਮਾਸਕ ਪਾਉਣ, ਸਾਮਾਜਿਕ ਦੂਰੀ ਬਣਾਉਣ, ਹੱਥਾਂ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕਰਨ ਅਤੇ ਕੋਰੋਨਾ ਦੇ ਖਿਲਾਫ਼ ਵਿੱਢੀ ਜੰਗ ਤਹਿਤ ਮਿਸ਼ਨ ਫਤਿਹ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਹਰੇਕ ਨਾਗਰਿਕ ਨੂੰ ਸਿਹਤ ਵਿਭਾਗ ਦੀਆਂ ਬੇਸਿਕ ਹਦਾਇਤਾਂ ਬਾਰੇ ਜਾਣਕਾਰੀ ਮਿਲ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਮਿਸ਼ਨ ਫਤਹਿ ਤਹਿਤ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਸੰਗਰੂਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੇ ਫੇਸਬੁੱਕ ਪੇਜ ’ਤੇ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਦਿੱਤੀ।
             ਡਿਪਟੀ ਕਮਿਸ਼ਨਰ ਨੇ  ਕਿਹਾ ਕਿ ਜ਼ਿਲ੍ਹਾ ਸੰਗਰੂਰ ਅੰਦਰ 5 ਅਗਸਤ ਤੱਕ ਕੋਵਿਡ-19 ਦੇ 26164 ਟੈਸਟ ਕੀਤੇ ਜਾ ਚੁੱਕੇ ਹਨ ਅਤੇ 1177 ਕੇਸ ਪਾਜ਼ਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤੱਕ 24469 ਕੇਸ ਨੈਗਟਿਵ ਅਤੇ 569 ਸੈਂਪਲਾਂ ਦੇ ਨਤੀਜ਼ੇ ਆਉਣੇ ਬਾਕੀ ਹਨ ਅਤੇ 937 ਜਣਿਆਂ ਨੇ ਕੋਰੋਨਾ ਨੂੰ ਮਾਤ ਦੇ ਆਪਣੇ ਘਰਾਂ ਨੂੰ ਵਾਪਸੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 209 ਐਕਟਿਵ ਕੇਸ ਹਨ ਜਿਨ੍ਹਾਂ ’ਚੋਂ 2 ਕੇਸ ਸੀਰੀਅਸ ਹਨ। ਇਸ ਤੋਂ ਇਲਾਵਾ ਸ੍ਰੀ ਰਾਮਵੀਰ ਨੇ ਹਰੇਕ ਸਬ ਡਵੀਜ਼ਨ ਪੱਧਰ ’ਤੇ ਕੋਰੋਨਾਵਾਇਰਸ ਦੀ ਹੁਣ ਤੱਕ ਦੀ ਰਿਪੋਰਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ। 
                ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਲੈਵਲ 3 ਦੇ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹਾ ਵਾਸੀ ਦੀ ਨਿੱਜੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਦੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਕੋਰੋਨਾ ਮਹਾਂਮਾਰੀ ਦੇ ਬਚਾਅ ਪ੍ਰਤੀ ਜਾਗਰੂਕ ਕਰੇ।
                 ਸ੍ਰੀ ਰਾਮਵੀਰ ਨੇ ਆਪਣੇ ਲਾਈਵ ਪ੍ਰੋਗਰਾਮ ਦੌਰਾਨ ਫੇਸਬੁਕ ’ਤੇ ਖੇੜਵਾਲ ਢੱਡਰੀਆਂ ਵੱਲੋਂ ਆਏ ਸਵਾਲ ਦੇ ਜਵਾਬ ਦਿੰਦਿਅ ਕਿਹਾ ਕਿ ਬਾਹਰ ਨਿਕਲਣ ਵੇਲੇ ਮਾਸਕ ਦੀ ਵਰਤੋਂ ਕੀਤੀ ਜਾਵੇ, ਜਿਸਦੇ ਨਾਲ ਮਾਸਕ ਲਾਉਣ ਵਾਲੇ ਦਾ ਆਪ ਦਾ ਵੀ ਲਾਭ ਹੈ ਅਤੇ ਸਾਹਮਣੇ ਵਾਲੇ ਦਾ ਵੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਲਫ ਹੈਲਪ ਗਰੁੱਪਾਂ ਰਾਹੀ 50 ਹਜ਼ਾਰ ਮਾਸਕ ਬਣਵਾਏ ਜਾ ਰਹੇ ਹਨ ਅਤੇ ਜਲਦੀ ਹੀ ਲੋੜਵੰਦ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਮਾਸਕ ਲਾ ਕੇ ਚਲੀਏ ਤਾਂ ਕੋਈ ਜੁਰਮਾਨਾ ਨਹੀ ਹੋ ਸਕਦਾ।
                   ਸੰਦੀਪ ਗਰਗ ਵੱਲੋਂ ਦੂਜੇ ਰਾਜਾਂ ਤੋਂ ਪੰਜਾਬ ਅੰਦਰ  ਕੰਮ ਲਈ ਆਉਣ ਵਾਲੇ ਵਿਅਕਤੀਆਂ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਸ੍ਰੀ ਰਾਮਵੀਰ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆ ਜਾ ਸਕਦੇ ਹਨ। ਸ੍ਰੀ ਰਾਜੇਸ ਗਰਗ ਵੱਲੋਂ ਕੋਰੋਨਾਵਾਈਰਸ ਦੀ ਉਲੰਘਣਾ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਲੰਘਣਾ ਦੇ ਹਰੇਕ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
                   ਸਾਹਿਲ ਜਿੰਦਲ ਵੱਲੋਂ ਪੁੱਛਿਆ ਕਿ ਕੋਵਿਡ-19 ਦੇ ਚਲਦਿਆਂ ਜਿੰਨਾਂ ਸਕੂਲੀ ਬੱਚਿਆਂ ਦਾ ਨਾਮ ਕੱਟ ਦਿੱਤਾ ਗਿਆ ਹੈ ਉਨ੍ਹਾਂ ’ਤੇ ਕਿ ਕਾਰਵਾਈ ਕੀਤੀ ਜਾ ਰਹੀ ਹੈ ਦੇ ਜਵਾਬ ’ਚ ਸ੍ਰੀ ਰਾਮਵੀਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਕਾਰ ਦੀ ਹਦਾਇਤਾਂ ਮੁਤਾਬਿਕ ਕਾਰਵਾਈ ਅਮਲ ’ਚ ਲਿਆ ਰਹੇ ਹਨ। ਮੁਹੰਮਦ ਸਾਦਿਕ ਦੇ ਸਵਾਲ ਦੇ ਜਵਾਬ ’ਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਨਾਗਰਿਕ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਹੈ ਅਤੇ ਜਨਤਕ ਥਾਵਾਂ ਬੱਸ ਸਟੈਂਡ, ਦਫ਼ਤਰ ਆਦਿ ਵਿਖੇ ਸਾਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇੇ। 
                     ਉਨ੍ਹਾਂ ਕਿਹਾ ਕਿ ਜਿੱਥੇ ਤੱਕ ਮੈਡੀਕਲ ਸਹੂਲਤਾਂ ਦੀ ਗੱਲ ਹੈ ਉਥੇ ਸਾਰੇ ਹਸਪਤਾਲਾਂ ਅੰਦਰ ਲੋੜੀਂਦੇ ਸਾਧਨ ਮੁਕੰਮਲ ਹਨ ਜੇਕਰ ਕਿਧਰੇ ਕੋਈ ਘਾਟ ਨਜ਼ਰ ਆਏਗੀ ਤਾਂ ਭਵਿੱਖ ਅੰਦਰ ਲੋੜੀਂਦੀ ਸਮੱਗਰੀ ’ਚ ਹੋਰ ਵਾਧਾ ਕੀਤਾ ਜਾਵੇਗਾ।
                      ਕਪਿਲ ਸਿੰਗਲਾ ਵੱਲੋਂ ਐਤਵਾਰ ਨੂੰ ਸਾਰੀਆ ਦੁਕਾਨਾਂ ਬੰਦ ਹੋਣ ਅਤੇ ਰਾਸ਼ਨ ਦੀ ਆੜ ’ਚ ਦੂਜੇ ਲੋਕਾਂ ਵੱਲੋਂ ਦੁਕਾਨਾਂ ਖੋਲਣ ਦੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਰਾਮਵੀਰ ਨੇ ਕਿਹਾ ਕਿ ਇਸਦੇ ਲਈ ਹਰੇਕ ਦੁਕਾਨਦਾਰ ਜ਼ਿਲ੍ਹਾ ਵਾਸੀ ਨੂੰ ਟੀਮ ਦੇ ਤੌਰ ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਪਣੇ  ਛੋਟੇ ਮੋਟੇ ਲਾਲਚ ਕਰਕੇ ਦੂਜਿਆਂ ਦੀ ਜਾਨ ਨੂੰ ਖਤਰੇ ’ਚ ਪਾਉਂਦਾ ਹੈ ਤਾਂ ਉਸ ਤੋਂ ਮਾੜੀ ਕੋਈ ਗੱਲ ਨਹੀ ਹੋ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜਰੂਰੀ ਵਸਤਾਂ ਦੀ ਦੁਕਾਨਾਂ ਨੂੰ ਲੋਕ ਹਿੱਤਾ ਲਈ ਬੰਦ ਨਹੀ ਕੀਤਾ ਜਾ ਸਕਦਾ।  

Advertisement
Advertisement
Advertisement
Advertisement
Advertisement
error: Content is protected !!