ਵਣ ਮਿੱਤਰ ਕਰਨਗੇ ਇੱਕ ਲੱਖ ਬੂਟਿਆਂ ਦੀ ਸਾਂਭ-ਸੰਭਾਲ: ਡਿਪਟੀ ਕਮਿਸ਼ਨਰ

Advertisement
Spread information

350 ਵਣ ਮਿੱਤਰਾਂ ਨੂੰ ਦਿਤਾ ਜਾਵੇਗਾ ਮਨਰੇਗਾ ਤਹਿਤ ਭੱਤਾ


ਰਵੀ ਸੈਣ ਬਰਨਾਲਾ, 6 ਅਗਸਤ 2020
              ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ ਬਰਨਾਲਾ ’ਚ ਹਰਿਆਲੀ ਵਧਾਉਣ ਲਈ ਨਵੇਂ ਬੂਟੇ ਲਗਾਏ ਜਾ ਰਹੇ ਹਨ, ਉੱਥੇ ਹੀ 1 ਲੱਖ ਪੌਦਿਆਂ ਦੀ ਸਾਂਭ ਸੰਭਾਲ ਲਈ ਲਗਭਗ 350 ਵਣ ਮਿੱਤਰ ਜ਼ਿਲ੍ਹਾ ਬਰਨਾਲਾ ’ਚ ਤਾਇਨਾਤ ਕੀਤੇ ਜਾ ਰਹੇ ਹਨ।
                         ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ 550 ਬੂਟੇ ਪ੍ਰਤੀ ਪਿੰਡ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਤਹਿਤ ਸਾਲ 2019 -20 ਦੌਰਾਨ 66550 ਬੂਟੇ ਲਗਾਏ ਗਏ ਹਨ ਅਤੇ ਮੌਜੂਦਾ ਪਲਾਂਟੇਸ਼ਨ ਸੀਜ਼ਨ ਦੌਰਾਨ 35110 ਬੂਟੇ ਲਗਾਏ ਗਏ ਹਨ।
                        ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ), ਬਰਨਾਲਾ ਸ੍ਰੀ ਅਰੁਣ ਜਿੰਦਲ ਨੇ ਦੱਸਿਆ ਕਿ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਲਈ ਮਹਾਂਤਮਾ ਗਾਂਧੀ ਕੌਂਮੀ ਪੇਂਡੂ ਰੋਜ਼ਗਾਰ ਗਰੰਟੀ ਐਕਟ ਤਹਿਤ ਜ਼ਿਲ੍ਹਾ ਬਰਨਾਲਾ ਦੇ ਹਰ ਇੱਕ ਗ੍ਰਾਮ ਪੰਚਾਇਤ ’ਚ ਘੱਟੋ ਘੱਟ 2 ਵਣ ਮਿੱਤਰਾਂ ਦੀ ਸ਼ਨਾਖਤ ਕੀਤੀ ਗਈ ਹੈ। ਪਿੰਡ ਵਿੱਚ ਬੂਟਿਆਂ ਦੀ ਗਿਣਤੀ ਦੇ ਅਨੁਸਾਰ ਵਣ ਮਿੱਤਰਾਂ ਦੀ ਗਿਣਤੀ ਦੀ ਸ਼ਨਾਖਤ ਕਰਕੇ ਮਸਟਰੋਲ ਜਾਰੀ ਕੀਤੇ ਜਾ ਰਹੇ ਹਨ।
                          ਸ਼੍ਰੀ ਅਰੁਣ ਜਿੰਦਲ ਨੇ ਦੱਸਿਆ ਕਿ ਵਣ ਵਿਭਾਗ ਦੀ ਸਹਾਇਤਾ ਨਾਲ ਜ਼ਿਲ੍ਹਾ ਬਰਨਾਲਾ ਵਿੱਚ ਤਿੰਨ ਨਰਸਰੀਆਂ ਚਲਾਈਆਂ ਜਾ ਰਹੀਆਂ ਹਨ, ਜੋ ਬੂਟਿਆਂ ਦੀ ਮੁਫਤ ਸਪਲਾਈ ਦੇ ਰਹੀਆਂ ਹਨ। ਜ਼ਿਲ੍ਹਾ ਬਰਨਾਲਾ ਵਿੱਚ ਲਗਾਏ ਜਾ ਰਹੇ ਇਨ੍ਹਾਂ ਬੂਟਿਆਂ ਨਾਲ ਜਿੱਥੇ ਜ਼ਿਲ੍ਹਾ ਬਰਨਾਲਾ ਦੀ ਆਬੋ-ਹਵਾ ਵਿੱਚ ਸੁਧਾਰ ਹੋਵੇਗਾ, ਉੱਥੇ ਆਉਣ ਵਾਲੇ ਸਮੇਂ ਵਿੱਚ ਇਹ ਬੂਟੇ ਪੰਚਾਇਤਾਂ ਦੀ ਆਮਦਨ ਦਾ ਸਾਧਨ ਵੀ ਬਨਣਗੇ।  

Advertisement
Advertisement
Advertisement
Advertisement
Advertisement
error: Content is protected !!