ਕੁਲਵੰਤ ਗੋਇਲ ਬਰਨਾਲਾ 4 ਅਗਸਤ 2020
ਬੱਸ ਸਟੈਂਡ ਦੀ ਬੈਕ ਸਾਈਡ ਤੇ ਪੈਂਦੇ 16 ਏਕੜ ਖੇਤਰ ਚ, ਉਸ ਸਮੇਂ ਵੱਡਾ ਹਾਦਸਾ ਟਲ ਗਿਆ। ਜਦੋਂ ਲੋਕਾਂ ਨੇ ਨਸ਼ੇ ਚ, ਧੁੱਤ ਕਾਰ ਸਵਾਰ ਇੱਕ ਨੌਜਵਾਨ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਖੇਤਰ ਵਾਸੀਆਂ ਨੇ ਦੱਸਿਆ ਕਿ ਕਰੀਬ ਸਵਾ 7 ਕੁ ਵਜੇ ਇੱਕ ਕਾਰ ਸਵਾਰ ਨੌਜਵਾਨ ਨਸ਼ੇ ਚ, ਧੁੱਤ ਹੋਇਆ ਗਾਂਧੀ ਸਵੀਟ ਸ਼ਾਪ ਕੋਲ ਘੁੰਮ ਰਿਹਾ ਸੀ। ਨਸ਼ੇੜੀ ਡਰਾਇਵਰ ਨੇ ਆਪਣੀ ਕਾਰ ਕਲੋਨੀ ਦੇ ਗੇਟ ਦੇ ਪਿੱਲਰ ਨਾਲ ਟਕਰਾ ਕੇ ਸੁਰੱਖਿਆ ਗਾਰਡ ਦੇ ਲੋਹੇ ਦੇ ਖੋਖੇ ਚ, ਜਾ ਵੱਜੀ। ਬਚਾਅ ਇਹ ਰਹਿ ਗਿਆ ਕਿ ਉਸ ਸਮੇਂ ਸੁਰੱਖਿਆ ਗਾਰਡ ਖੋਖੋ ਤੋਂ ਬਾਹਰ ਖੜ੍ਹਾ ਸੀ। ਕਾਰ ਡਰਾਈਵਰ ਦੀ ਅਜਿਹੀ ਹਾਲਤ ਦੇਖ ਕੇ ਲੋਕਾਂ ਚ, ਹੜਕੰਪ ਮੱਚ ਗਿਆ। ਇਕੱਠੇ ਹੋਏ ਲੋਕਾਂ ਨੇ ਕਾਰ ਸਵਾਰ ਨੂੰ ਫੜ੍ਹ ਲਿਆ ਤੇ ਇਸ ਘਟਨਾ ਬਾਰੇ ਬੱਸ ਅੱਡਾ ਪੁਲਿਸ ਚੌਂਕੀ ਨੂੰ ਸੂਚਨਾ ਦੇ ਦਿੱਤੀ। ਮੌਕੇ ਤੇ ਪੁਲਿਸ ਪਾਰਟੀ ਸਣੇ ਪਹੁੰਚੇ ਚੌਂਕੀ ਇੰਚਾਰਜ ਗੁਰਦੀਪ ਸਿੰਘ ਨੇ ਕਾਰ ਕਬਜੇ ਚ, ਲੈ ਕੇ ਨਸ਼ੇੜੀ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਨੌਜਵਾਨ ਨਸ਼ੇ ਚ, ਇੱਨਾਂ ਧੁੱਤ ਸੀ ਕਿ ਉਹ ਆਪਣਾ ਨਾਮ ਤੇ ਪਤਾ ਠਿਕਾਣਾ ਦੱਸਣ ਦੇ ਕਾਬਿਲ ਵੀ ਨਹੀਂ ਸੀ। ਚੌਂਕੀ ਇੰਚਾਰਜ ਗੁਰਦੀਪ ਸਿੰਘ ਨੇ ਕਿਹਾ ਕਿ ਪੁਲਿਸ ਪੁੱਛਗਿੱਛ ਤੇ ਕਾਰ ਕੇ ਦਸਤਾਵੇਜਾਂ ਦੇ ਅਧਾਰ ਦੇ ਉਸ ਦੀ ਪਹਿਚਾਣ ਕਰਕੇ ਉਚਿਤ ਕਾਨੂੰਨੀ ਕਾਰਵਾਈ ਅਮਲ ਚ, ਲਿਆਵੇਗੀ।