ਨਗਰ ਨਿਗਮ ਅਤੇ ਕੌਂਸਲ ਵੋਟਾਂ ਦੀ ਗਿਣਤੀ ਅਮਨ-ਅਮਾਨ ਨਾਲ ਮੁਕੰਮਲ

Advertisement
Spread information

ਨਗਰ ਨਿਗਮ ਦੇ 50 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ 36, ਬੀ ਜੇ ਪੀ ਦੇ 7, ਕਾਂਗਰਸ ਦੇ 2, ਆਜ਼ਾਦ 5 ਉਮੀਦਵਾਰ ਜੇਤੂ

ਰਘਵੀਰ ਹੈਪੀ, ਬਰਨਾਲਾ, 29 ਮਈ 2026
        ਜ਼ਿਲ੍ਹੇ ਵਿੱਚ ਨਗਰ ਨਿਗਮ ਬਰਨਾਲਾ ਅਤੇ ਨਗਰ ਕੌਂਸਲ ਧਨੌਲਾ, ਤਪਾ ਤੇ ਭਦੌੜ ਵੋਟਾਂ ਦੀ ਗਿਣਤੀ ਦਾ ਅਮਲ ਅਮਨ ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਆਈ ਏ ਐਸ ਦਸਿਆ ਕਿ ਨਗਰ ਨਿਗਮ ਬਰਨਾਲਾ ਦੇ 50 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ 36 ਉਮੀਦਵਾਰ, ਬੀ ਜੇ ਪੀ ਦੇ 7, ਕਾਂਗਰਸ ਦੇ 2 ਅਤੇ 5 ਆਜ਼ਾਦ ਉਮੀਦਵਾਰ ਜੇਤੂ ਰਹੇ।
       ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ 8 ਅਤੇ 5 ਆਜ਼ਾਦ ਉਮੀਦਵਾਰ ਜੇਤੂ। ਨਗਰ ਕੌਂਸਲ ਤਪਾ ਦੇ 15 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ 5, ਸ਼੍ਰੋਮਣੀ ਅਕਾਲੀ ਦਲ ਦੇ 2 ਤੇ 8 ਆਜ਼ਾਦ ਉਮੀਦਵਾਰ ਜੇਤੂ। ਨਗਰ ਕੌਂਸਲ ਭਦੌੜ ਦੇ 13 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ 8, ਬੀਜੇਪੀ ਦੇ 1 ਅਤੇ 4 ਆਜ਼ਾਦ ਉਮੀਦਵਾਰ ਜੇਤੂ। ਓਹਨਾਂ ਦੱਸਿਆ ਕਿ ਸਬੰਧਤ ਰਿਟਰਨਿੰਗ ਅਫ਼ਸਰਾਂ ਵਲੋਂ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ।
Advertisement
Advertisement
Advertisement
Advertisement
error: Content is protected !!