ਕਿਰਪਾਨਾਂ ਨਾਲ Congress ਕੌਂਸਲਰ ‘ਤੇ ਜਾਨਲੇਵਾ ਹਮਲਾ….!

Advertisement
Spread information
ਰਘਵੀਰ ਹੈਪੀ, ਬਰਨਾਲਾ 28 ਅਕਤੂਬਰ 2025
      ਇੱਕ ਪਾਸੇ ਬਰਨਾਲਾ ਸ਼ਹਿਰ ਨੂੰ ਨਗਰ ਨਿਗਮ ਬਣਾਏ ਜਾਣ ਦੇ ਐਲਾਨ ਤੋਂ ਬਾਅਦ ਸ਼ਹਿਰ ‘ਚ ਜ਼ਸ਼ਨ ਦਾ ਮਾਹੌਲ ਬਣਿਆ ਹੋਇਆ ਹੈ,ਪਰੰਤੂ ਦੂਜੇ ਪਾਸੇ ਨਗਰ ਕੌਂਸਲ ਬਰਨਾਲਾ ਦੇ ਇੱਕ ਕਾਂਗਰਸੀ ਕੌਂਸਲਰ ਉੱਤੇ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਤਿੰਨ ਜਣਿਆਂ ਵੱਲੋਂ ਜਾਨਲੇਵਾ ਹਮਲਾ ਕਰ ਦੇਣ ਦੀ ਘਟਨਾ ਤੋਂ ਬਾਅਦ ਖੌਫ ਵੀ ਬਣਿਆ ਹੋਇਆ ਹੈ। ਹਮਲੇ ਵਿੱਚ ਜਖਮੀ ਹੋਏ ਕੌਂਸਲਰ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ।                                                       
       ਹਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ੇਰ ਏ ਇਲਾਜ਼ ਕਾਂਗਰਸੀ ਕੌਂਸਲਰ ਅਜੈ ਕੁਮਾਰ ਨੇ ਦੱਸਿਆ ਕਿ ਉਹ ਸਵੇਰੇ ਕਰੀਬ ਸਾਢੇ 10 ਵਜੇ ਐੱਸ.ਡੀ ਕਾਲਜ ਬਰਨਾਲਾ ਦੇ ਸਾਹਮਣੇ ਸਥਿਤ ਸੀਤਲਾ ਮਾਤਾ ਮੰਦਰ ਦੀ ਸਫ਼ਾਈ ਕਰਵਾ ਰਿਹਾ ਸੀ। ਇਸੇ ਦੌਰਾਨ ਮੰਦਿਰ ਨੇੜੇ ਹੀ ਇੱਕ ਚਾਹ ਦੇ ਖੋਖੇ ਉੱਪਰ ਬੈਠੇ ਤੇਜਿੰਦਰ ਪਾਲ, ਉਸਦੇ ਬੇਟੇ ਅਤੇ ਸ਼ੈਲੀ ਵਾਸੀ ਲੱਖੀ ਕਲੋਨੀ ਬਰਨਾਲਾ ਨੇ ਸਫ਼ਾਈ ਕਰ ਰਹੇ ਇੱਕ ਵਿਅਕਤੀ ਨੂੰ ਗਾਲੀ- ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ, ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਤਾਂ ਤਕਰਾਰਬਾਜੀ ਕਰਨ ਉਪਰੰਤ, ਉਹ ਆਪਣੇ ਘਟਨਾ ਵਾਲੀ ਜਗ੍ਹਾ ਤੇ ਕਿਰਪਾਨਾਂ ਲੈ ਕੇ ਆ ਪਹੁੰਚੇ। ਜਿੰਨਾਂ ਨੇ ਮੈਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਕਿਰਪਾਨ ਨਾਲ ਸਿੱਧਾ ਸਿਰ ਤੇ ਵਾਰ ਕੀਤਾ । ਇਸ ਦੌਰਾਨ ਮੈ ਖੁਦ ਨੂੰ ਬਚਾਉਣ ਲਈ ਯਤਨ ਕੀਤਾ ਤੇ ਇੱਕ ਜਣੇ ਦੀ ਕਿਰਪਾਨ ਵੀ ਖੋਹ ਲਈ। ਆਖਿਰ ਹੋਰ ਲੋਕਾਂ ਦਾ ਇਕੱਠ ਹੁੰਦਾ ਵੇਖ ਕੇ ਹਮਲਾਵਰ ਫਿਰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
        ਹਮਲੇ ਵਿੱਚ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਵਾਇਆ ਗਿਆ। ਜਿੱਥੋਂ ਮੁਢਲੀ ਸਹਾਇਤਾ ਲੈਣ ਉਪਰੰਤ ਉਹ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ਼ ਕਰਵਾ ਰਿਹਾ ਹੈ। ਕੌਂਸਲਰ ਅਜੈ ਕੁਮਾਰ ਨੇ ਗੰਭੀਰ ਦੋਸ਼ ਲਾਇਆ ਕਿ ਕੁੱਝ ਵਿਅਕਤੀ ਕਾਲਜ ਦੇ ਸਾਹਮਣੇ ਚਿੱਟਾ ਨਸ਼ਾ ਕਰਕੇ, ਅਕਸਰ ਘੁੰਮਦੇ ਰਹਿੰਦੇ ਹਨ, ਜਿਹੜੇ ਨਸ਼ੇ ਦੀ ਹਾਲਤ ਵਿੱਚ ਝੂਮਦੇ ਫਿਰਦੇ ਹਨ, ਜਿੰਨ੍ਹਾਂ ਕਾਰਣ, ਇਲਾਕੇ ਅੰਦਰ ਕਾਫੀ ਸਹਿਮ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਪੁਲਿਸ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ, ਉਨ੍ਹਾਂ ਖਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ, ਮੈਨੂੰ ਇਨਸਾਫ ਦੇਵੇ। ਇੱਥੇ ਇਹ ਵੀ ਜਿਕਰ ਕਰਨਾ ਜਰੂਰੀ ਹੈ ਕਿ ਕੌਂਸਲਰ ਅਜੈ ਕੁਮਾਰ ਨੇ ਨਗਰ ਨਿਗਮ ਬਣਾਏ ਜਾਣ ਦੇ ਵਿਰੋਧ ਵਿੱਚ ਵੋਟਿੰਗ ਕੀਤੀ ਸੀ।
    ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਕੌਂਸਲਰ ਤੇ ਹਮਲਾ ਹੋਣ ਦੀ ਹਸਪਤਾਲ ਤੋਂ ਸੂਚਨਾ ਮਿਲ ਗਈ ਹੈ। ਪਰੰਤੂ ਹਾਲੇ ਉਸ ਦੇ ਬਿਆਨ ਕਲਮਬੰਦ ਨਹੀਂ ਹੋਏ, ਜਖ਼ਮੀ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਅਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕਿਸੇ ਵੀ ਵਿਅਕਤੀ ਨੂੰ ਮਾਹੌਲ ਖਰਾਬ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। 
Advertisement
Advertisement
Advertisement
Advertisement
error: Content is protected !!