ਸਟੇਟ ਪੱਧਰੀ ਕ੍ਰਿਕਟ ਟੂਰਨਾਮੈਂਟ ਲਈ ਵੀ ਚੁਣੇ ਟੰਡਨ ਸਕੂਲ ਦੇ ਖਿਡਾਰੀ
ਰਘਬੀਰ ਹੈਪੀ, ਬਰਨਾਲਾ 24 ਸਤੰਬਰ 2025
69ਵੀਆਂ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਕ੍ਰਿਕਟ ਦੇ ਮੁਕਾਬਲੇ ਮਾਨਾ ਪਿੰਡੀ ਵਿਖੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਸਕੂਲ ਦੇ ਬੱਚਿਆਂ ਨੇ ਭਾਗ ਲਿਆ। ਟੰਡਨ ਇੰਟਰਨੈਸ਼ਨਲ ਸਕੂਲ ਵੱਲੋਂ ਖੇਡਦੇ ਹੋਏ ਅੰਡਰ 14 ਅਤੇ ਅੰਡਰ 17 ਸਾਲ ਉਮਰ ਵਰਗ ਵਿੱਚ ਗੁਰਲੀਨ ਸਿੰਘ, ਨੈਤਿਕ ਬੰਸਲ ਅਤੇ ਗੁਰਜਾਪ ਸਿੰਘ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਗੁਰਲੀਨ ਸਿੰਘ ਅਤੇ ਨੈਤਿਕ ਬਾਂਸਲ ਨੇ 17 ਸਾਲ ਉਮਰ ਵਰਗ ਵਿੱਚ ਖੇਡਦੇ ਹੋਏ ਗੋਲਡ ਮੈਡਲ ਜਿੱਤਿਆ। ਗੁਰਜਾਪ ਸਿੰਘ ਅਤੇ ਨੈਤਿਕ ਬੰਸਲ ਸਟੇਟ ਪੱਧਰ ਦੇ ਲਈ ਚੁਣੇ ਗਏ
ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ 69ਵੀ ਜਿਲ੍ਹਾ ਪੱਧਰ ਸਕੂਲ ਖੇਡਾਂ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਜਿੱਤੇ ।ਬੱਚਿਆਂ ਦੀ ਇਸ ਕਾਮਯਾਬੀ ‘ਤੇ ਪ੍ਰਿੰਸੀਪਲ ਸਾਹਿਬ ਨੇ ਕੋਚ ਰੋਹਨ ਸ਼ਰਮਾ ਅਤੇ ਰਾਹੁਲ ਸ਼ਰਮਾ ਅਤੇ ਬੱਚਿਆਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਸਕੂਲ ਲਈ ਮਾਣ ਦੀ ਗੱਲ ਹੈ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਦੇ ਡੀ ਪੀ ਦੇ ਯੋਗਦਾਨ ਦੀ ਖਾਸ ਤੌਰ ‘ਤੇ ਪ੍ਰਸ਼ੰਸਾ ਕੀਤੀ।
ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਅੱਜ ਸਾਡੇ ਵਿਦਿਆਰਥੀ ਹਰ ਖੇਡ ਵਿਚ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੀ ਲਗਨ ਕਾਰਨ ਹੀ ਮੈਡਲ ਸਕੂਲ ਦੇ ਖਾਤੇ ‘ਚ ਆਇਆ ਹੈ। ਸਿੰਗਲਾ ਜੀ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਬੱਚਿਆਂ ਦੇ ਆਤਮ–ਵਿਸ਼ਵਾਸ ਨੂੰ ਵਧਾਉਂਦੇ ਹਨ ਅਤੇ ਉਹਨਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਤਿਆਰ ਕਰਦੇ ਹਨ ਅਤੇ ਕਿਹਾ ਕਿ ਮੈਡਲ ਜਿੱਤਣਾ ਬਹੁਤ ਵੱਡੀ ਉਪਲਬਧੀ ਹੈ ਅਤੇ ਬੱਚਿਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਬੱਚਿਆਂ ਨੇ ਵੀ ਜਿਲ੍ਹਾ ਪੱਧਰ ਮੈਡਲ ਜਿੱਤਣ ਦੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਅਗਲੇ ਮੁਕਾਬਲਿਆਂ ਵਿੱਚ ਹੋਰ ਜ਼ੋਰਦਾਰ ਪ੍ਰਦਰਸ਼ਨ ਕਰਨਗੇ। ਕੋਚ ਨੇ ਕਿਹਾ ਕਿ ਟੰਡਨ ਸਕੂਲ ਆਪਣੇ ਬੱਚਿਆਂ ਨੂੰ ਸਵੇਰ ਅਤੇ ਸ਼ਾਮ ਬਹੁਤ ਕੜੀ ਮਿਹਨਤ ਦਾ ਇਹ ਨਤੀਜਾ ਹੈ ਅਤੇ ਹੁਣ ਇਹਨਾਂ ਬੱਚਿਆਂ ਨੂੰ ਅਗਲੇ ਪੜਾਅ ਲਈ ਉਹਨਾਂ ਨੂੰ ਹੋਰ ਤਿਆਰੀ ਕਰਵਾਈ ਜਾਵੇਗੀ।







