Advertisement

ਥਾਂ-ਥਾਂ ਭਰੇ ਬਾਰਿਸ਼ ਦੀ ਪਾਣੀ ਤੋਂ ਪ੍ਰੇਸ਼ਾਨ ਸੀ ਲੋਕ, ਉਪਰੋਂ ਪ੍ਰਦਰਸ਼ਨਕਾਰੀ ਮੁਲਾਜਮਾਂ ਨੇ ਬੰਦ ਕਰ ਦਿੱਤੀਆਂ ਸੀ ਨਿਕਾਸੀ ਮੋਟਰਾਂ
ਹਰਿੰਦਰ ਨਿੱਕਾ, ਬਠਿੰਡਾ 26 ਅਗਸਤ 2025
ਜ਼ਿਲ੍ਹੇ ਦੇ ਮੌੜ ਮੰਡੀ ਇਲਾਕੇ ‘ਚ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਲਾਈਆਂ ਮੋਟਰਾਂ ਬੰਦ ਕਰਨ ਵਾਲੇ ਪ੍ਰਦਰਸ਼ਨਕਾਰੀ ਮੁਲਾਜਮਾਂ ਤੇ ਪੁਲਿਸ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਅਜਿਹਾ ਕਾਰਾ ਕਰਨ ਵਾਲਿਆਂ ਦੇ ਖਿਲਾਫ ਕੇਸ ਦਰਜ ਕਰਕੇ ਬਹੁਤੇ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ, ਜਦੋਂਕਿ ਹੋਰਾਂ ਦੀ ਗ੍ਰਿਫਤਾਰੀ ਲਈ ਕਮਰ ਕਸ ਲਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੰਜਾਬ ਵਾਟਰ ਸਪਲਾਈ ਐਡ ਸੀਵਰੇਜ ਬੋਰਡ ਵਾਟਰ ਸਪਲਾਈ ਐਡ ਸੀਵਰੇਜ ਬੋਰਡ ਉਪ ਮੰਡਲ ਤਲਵੰਡੀ ਸਾਬੋ ਦੇ ਜੇ.ਈ.ਲਖਨ ਸ਼ਰਮਾ ਨੇ ਦੱਸਿਆ
ਕਿ ਲੰਘੀ ਕੱਲ੍ਹ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਜਮ੍ਹਾਂ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਮੋਟਰਾਂ ਚੱਲ ਰਹੀਆਂ ਸਨ ਤਾਂਕਿ ਸ਼ਹਿਰੀਆਂ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ। ਪਰੰਤੂ ਜਗਤਾਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਭੈਣੀ ਚੂਹੜ, ਰਾਜੂ ਪੁੱਤਰ ਹਰੀ ਸਿੰਘ, ਜੋਨੀ ਕੁਮਾਰ ਪੁੱਤਰ ਬਲਵਾਨ, ਹੇਮ ਰਾਜ ਪੁੱਤਰ ਸੋਹਨ ਲਾਲ, ਰਾਮਭਜਨ ਪੁੱਤਰ ਪ੍ਰਭੂ ਦਿਆਲ, ਗਗਨਦੀਪ ਸਿੰਘ ਪੁੱਤਰ ਬੂਟਾ ਸਿੰਘ, ਸੂਰਜ ਪੁੱਤਰ ਕਰਮਚੰਦ, ਕਰਮਚੰਦ ਪੁੱਤਰ ਮਾਨ ਸਿੰਘ, ਹੈਪੀ ਪੁੱਤਰ ਕਰਮਚੰਦ ਵਾਸੀ ਮੌੜ ਮੰਡੀ, ਪਰਮਿੰਦਰ ਸਿੰਘ ਪੁੱਤਰ ਕਰਨੈਲ ਸਿੰਘ,ਗੁਰਸੇਵਕ ਸਿੰਘ ਪੁੱਤਰ ਭੂਰਾ ਸਿੰਘ ਸਾਰੇ ਵਾਸੀਆਨ ਰਾਜਗੜ੍ਹ ਕੁੱਬੇ, ਨਿਰਮਲ ਸਿੰਘ ਪੁੱਤਰ ਨਿੱਕਾ ਸਿੰਘ, ਲਖਵਿੰਦਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਭੈਣੀ ਚੂਹੜ, ਗੁਰਦਿੱਤ ਸਿੰਘ ਪੁੱਤਰ ਗੁਰੰਜਟ ਸਿੰਘ ਵਾਸੀ ਭੂੰਦੜ, ਹੈਪੀ ਪੁੱਤਰ ਬੀਰਬਲ ਸਿੰਘ ਵਾਸੀ ਕੁੱਤੀਵਾਲ ਖੁਰਦ ਅਤੇ ਹੋਰ ਕੁਝ ਨਾ ਮਾਲੂਮ ਵਿਅਕਤੀਆਂ ਨੇ ਪਾਣੀ ਦੀ ਨਿਕਾਸੀ ਲਈ ਚੱਲ ਰਹੀਆਂ ਮੋਟਰਾਂ ਬੰਦ ਕਰ ਦਿੱਤੀਆਂ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਹੈ। ਪੁਲਿਸ ਨੇ ਜੇ.ਈ. ਲਖਨ ਸ਼ਰਮਾ ਦੀ ਸਕਾਇਤ ਪਰ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਬਹੁਤੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਧਰਮਵੀਰ ਸਿੰਘ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਕਰਮਚੰਦ ਪੁੱਤਰ ਮਾਨ ਸਿੰਘ, ਹੈਪੀ ਪੁੱਤਰ ਕਰਮਚੰਦ ਵਾਸੀ ਮੌੜ ਮੰਡੀ ਅਤੇ ਹੈਪੀ ਪੁੱਤਰ ਬੀਰਬਲ ਸਿੰਘ ਵਾਸੀ ਕੁੱਤੀਵਾਲ ਖੁਰਦ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਜਲਦ ਹੀ ਰਹਿੰਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਕੰਮ ਵਿਚ ਅੜਿੱਕਾ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਵਰਨਣਯੋਗ ਹੈ ਕਿ ਪੰਜਾਬ ਵਾਟਰ ਸਪਲਾਈ ਐਡ ਸੀਵਰੇਜ ਬੋਰਡ ਵਿੱਚ ਕੰਮ ਕਰਦੇ ਆਊਟਸੋਰਸ ਕਰਮਚਾਰੀਆਂ ਦੀ ਅਨਿਸ਼ਚਿਤ ਸਮੇਂ ਲਈ ਕੰਮ ਛੋੜ ਹੜਤਾਲ ਜਾਰੀ ਹੈ। ਸੰਘਰਸ਼ੀ ਕਰਮਚਾਰੀਆਂ ਵੱਲੋਂ ਲੰਘੀ ਕੱਲ੍ਹ ਨਿਕਾਸੀ ਲਈ ਚੱਲਦੀਆਂ ਮੋਟਰਾਂ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਸੀ।
Advertisement

Advertisement

Advertisement

Advertisement
