ਸ੍ਰੀ ਹਨੂੰਮਾਨ ਮੰਦਿਰ ‘ਚ ਲੱਗੀ ਭਿਆਨਕ ਅੱਗ,8 ਸ਼ਰਧਾਲੂਆਂ ਦੀ ਹਾਲਤ ਗੰਭੀਰ, ਹੋਰ ਵੀ ਜਖਮੀ

Advertisement
Spread information

ਪ੍ਰਾਚੀਨ ਮੰਦਰ ਹਨੂੰਮਾਨ ਬਰਨੇਵਾਲਾ ਧਨੌਲਾ ‘ਚ ਸ਼ੱਕੀ ਹਾਲਾਤ ਵਿੱਚ ਲੱਗੀ ਅੱਗ, ਮੌਕੇ ਤੇ ਪਹੁੰਚਿਆ ਪ੍ਰਸ਼ਾਸਨ,,

ਬੂਟਾ ਸਿੰਘ/ਤਾਬਿਸ਼, ਧਨੌਲਾ,5 ਅਗਸਤ 2025

    ਲੱਖਾਂ ਸ਼ਰਧਾਲੂਆਂ ਦੀ ਆਸਥਾ ਦਾ ਪ੍ਰਤੀਕ ਪ੍ਰਾਚੀਨ ਮੰਦਰ ਹਨੂੰਮਾਨ ਬਰਨੇਵਾਲਾ ‘ਚ ਸ਼ੱਕੀ ਹਾਲਾਤ ਵਿੱਚ ਅੱਜ ਸ਼ਾਮ ਕਰੀਬ ਸੱਤ ਵਜੇ ਲੱਗੀ ਭਿਆਨਕ ਅੱਗ ਕਾਰਨ, ਇੱਕ ਦਰਜਨ ਤੋਂ ਵਧੇਰੇ ਸ਼ਰਧਾਲੂ ਗੰਭੀਰ ਰੂਪ ਵਿੱਚ ਝੁਲਸ ਗਏ। ਜ਼ਖਮੀਆਂ ਵਿੱਚ 7 ਔਰਤਾਂ ਸਣੇ ਕਰੀਬ 16 ਵਿਅਕਤੀ ਸ਼ਾਮਿਲ ਹਨ। ਮੌਕੇ ਤੋਂ ਪ੍ਰਾਪਤ ਵੇਰਵਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ। ਸ਼ਰਧਾਲੂਆਂ ਅਨੁਸਾਰ ਇਹ ਹਾਦਸਾ ਲੰਗਰ ਹਾਲ ਵਿੱਚ ਗੈਸ ਸਿਲੰਡਰ ਫੱਟਣ ਕਾਰਨ ਵੱਡਾ ਧਮਾਕਾ ਹੋਣ ਕਾਰਨ ਵਾਪਰਿਆ ਹੈ, ਜਦੋਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸਾ ਕੜਾਹੀ ਵਿੱਚ ਉੱਬਲਦੇ ਘੀ/ਤੇਲ ਵਿੱਚ ਡੀਜ਼ਲ ਦੀ ਅਚਾਨਕ ਚੱਲ ਵੱਜ ਜਾਣ ਤੋਂ ਬਾਅਦ ਲੱਗੀ ਭਿਆਨਕ ਅੱਗ ਦੀ ਵਜ੍ਹਾ ਨਾਲ ਹੋਇਆ ਹੈ।            ਘਟਨਾ ਦੀ ਸੂਚਨਾ ਮਿਲਦਿਆਂ ਜਿੱਥੇ ਸ਼ਰਧਾਲੂਆਂ ਵਿੱਚ ਭਗਦੜ ਮੱਚ ਗਈ, ਉੱਥੇ ਹੀ ਐਸ ਐਸ ਪੀ ਸਣੇ ਹੋਰ ਪੁਲਿਸ ਅਧਿਕਾਰੀ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਨਾਲ ਮੌਕਾ ਪਰ ਪਹੁੰਚ ਗਏ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਦੋਂਕਿ ਜ਼ਿਆਦਾ ਗੰਭੀਰ ਹਾਲਤ ਵਾਲਿਆਂ ਨੂੰ ਫਰੀਦਕੋਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।

 ਸਿਵਲ ਹਸਪਤਾਲ ਧਨੌਲਾ ਵਿਖੇ ਇਲਾਜ ਲਈ ਪੁੰਹਚੇ ਮਿੱਠੂ ਸਿੰਘ ਪੁੱਤਰ ਸੱਤਪਾਲ ਸਿੰਘ, ਅਬੀ ਨੰਦਨ (36) ਬਰਨਾਲਾ, ਅਜੇ ਕੁਮਾਰ (20),ਦਲੀਪ ਹਲਵਾਈ ਬਰਨਾਲਾ, ਬਲਵਿੰਦਰ ਸਿੰਘ (41) ਬਰਨਾਲਾ, ਰਾਮਚੰਦਨ (45) ਰਾਮਚੰਦਰ (50) ਵਿਸਾਲ (25) ਜੋਕਿ ਬੁਰੀ ਤਰਾਂ ਝੁਲਸ ਗਏ। ਜਦੋਂਕਿ ਸੁਰਜੀਤ ਕੌਰ ਪਤਨੀ ਦਰਸ਼ਨ ਸਿੰਘ, ਸਰਬਜੀਤ ਕੌਰ ਪਤਨੀ ਕਰਮਜੀਤ ਸਿੰਘ, ਪਰਮਜੀਤ ਕੌਰ ਪਤਨੀ ਬੰਟੀ ਸਿੰਘ, ਗੁਰਮੀਤ ਕੌਰ ਪਤਨੀ ਬਲਵਿੰਦਰ ਸਿੰਘ, ਗੁਰਮੇਲ ਕੌਰ ਪਤਨੀ ਬੂਟਾ ਸਿੰਘ, ਮਨਜੀਤ ਕੌਰ ਪਤਨੀ ਮੱਖਣ ਸਿੰਘ, ਅਮਰਜੀਤ ਕੌਰ ਪਤਨੀ ਹਰਜੀਤ ਸਿੰਘ ਆਦਿ ਵਾਸੀ ਸਹਾਰੀਆਂ ਪੱਤੀ ਧਨੌਲਾ ਮਾਮੂਲੀ ਝੁਲਸ ਜਾਣ ਕਾਰਨ ਹਸਪਤਾਲ ਜੇਰੇ ਇਲਾਜ ਹਨ।

     ਹਸਪਤਾਲ ਪੁੰਹਚੇ ਪੀੜਤਾ ਨੇ ਦੱਸਿਆ ਕਿ ਇਹ ਅੱਗ ਭੱਠੀ ਵਿਚ ਤੇਲ ਪਾਉਣ ਸਮੇਂ ਨਜਦੀਕ ਪਏ ਗੈਸ ਸਿਲੰਡਰ ਦੀ ਅਚਾਨਕ ਪਾਇਪ ਫੱਟਣ ਕਾਰਨ ਵਾਪਰਿਆ ਹੈ। ਜਿਸ ਤੋਂ ਅੱਗ ਦੀ ਲਪੇਟ ਵਿੱਚ ਆਏ ਲੋਕਾ ਨੇ ਚੀਕ ਚਿਹਾੜਾ ਪਾ ਦਿੱਤਾ ‌ ਜਿੰਨਾ ਨੂੰ ਹੋਰਨਾਂ ਲੋਕਾਂ ਵੱਲੋਂ ਇਲਾਜ ਲਈ ਹਸਪਤਾਲ ਪੁੰਹਚਾਇਆ ਗਿਆ। ਜਿੱਥੇ 70/80 ਫੀਸਦੀ ਝੁਲਸ ਗਏ ਵਿਆਕਤੀਆਂ ਨੂੰ ਫਰੀਦਕੋਟ ਅਤੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਹੈਰਾਨੀ ਇਸ ਗੱਲ ਦੀ ਹੋਈ ਕਿ ਅੱਗ ਲੱਗਣ ਤੋਂ ਬਾਅਦ ਮੰਦਰ ਦਾ ਪ੍ਰਬੰਧਕ ਪੀੜ੍ਹਤ ਵਿਆਕਤੀਆ ਦਾ ਕੋਈ ਹਾਲਚਾਲ ਜਾਨਣ ਲਈ ਖਬਰ ਲਿਖੇ ਜਾਣ ਤੱਕ ਨਹੀ ਪੁੰਹਚਿਆ ਸੀ। ਇਹ ਗੱਲ ਮੌਕੇ ਤੇ ਖੜੇ ਲੋਕ ਵਾਰ ਵਾਰ ਕਹਿ ਰਹੇ ਸਨ।

     ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਆਈ ਏ ,ਐਸ ਨੇ ਦੱਸਿਆ ਕਿ ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਉਨਾ ਮੈਡੀਕਲ ਅਫ਼ਸਰ, ਐਸ, ਡੀ,ਐਮ ਬਰਨਾਲਾ ਤੇ ਹੋਰਨਾ ਅਧਿਕਾਰੀਆ ਨੂੰ ਮੌਕੇ ਤੇ ਭੇਜਿਆ ਗਿਆ ਹੈ ਪ੍ਰਸ਼ਾਸਨ ਆਪਣੇ ਪੱਧਰ ਤੇ ਪੀੜਤਾ ਦੀ ਤੰਦਰੁਸਤੀ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਸ ਮੌਕੇ ਐਸ ਐਸ ਪੀ ਮੁਹੰਮਦ ਸਰਫ਼ਰਾਜ਼ ਆਲਮ,ਐਸ ਪੀ , ਡੀਐਸਪੀ ਸਤਵੀਰ ਸਿੰਘ ਬੈਂਸ, ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। 

Advertisement
Advertisement
Advertisement
Advertisement
error: Content is protected !!