ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਵਕੀਲ ਕੁਲਵਿੰਦਰ ਕੌਰ ਪਰਿਵਾਰ ਸਮੇਤ ਆਪ ਚ’ ਹੋਈ ਸ਼ਾਮਿਲ

Advertisement
Spread information

ਵਿਧਾਇਕਾ ਪ੍ਰੋ ਰੂਬੀ ਦਾ ਦਾਅਵਾ, ਆਉਣ ਵਾਲੇ ਦਿਨਾਂ ,ਚ ਬਠਿੰਡਾ ਦਿਹਾਤੀ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਹੋਣਗੇ ਆਪ ,ਚ ਸ਼ਾਮਿਲ


 ਅਸ਼ੋਕ ਵਰਮਾ ਬਠਿੰਡਾ 12 ਜੁਲਾਈ 2020

ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਹਲਕਾ ਬਠਿੰਡਾ ਦਿਹਾਤੀ ਦੀ ਅਗਵਾਈ ਵਿੱਚ ਹਲਕੇ ਦੇ ਪਿੰਡ ਝੁੰਬਾ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਕੁਲਵਿੰਦਰ ਕੌਰ ਦਾਨੋਦ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ, ਜਿਸ ਨਾਲ ਹਲਕਾ ਬਠਿੰਡਾ ਦਿਹਾਤੀ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਬੋਲਦਿਆਂ ਕਿਹਾ ਕਿ ਜਿਸ ਤਰਾਂ ਹਰ ਰੋਜ਼ ਪੜ੍ਹੇ-ਲਿਖੇ ਨੌਜਵਾਨ ਲੜਕੇ – ਲੜਕੀਆਂ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ, ਆਉਣ ਵਾਲੇ ਦਿਨਾਂ ਵਿੱਚ ਆਮ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹੇਗੀ ਅਤੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਕਰੇਗੀ।
                  ਉਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੌਜਵਾਨ ਵਰਗ ਦੀ ਸੱਭ ਤੋਂ ਪਸੰਦੀਦਾ ਪਾਰਟੀ ਬਣ ਚੁੱਕੀ ਹੈ , ਕਿਉਂਕਿ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਆਮ ਲੋਕਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਕੰਮ ਕਰ ਰਹੀ ਹੈ, ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਉਤਸ਼ਾਹ ਹੈ ਕਿ ਉਹ ਜਲਦੀ ਤੋਂ ਜਲਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਉਣ ਤਾਂ ਜੋ ਆਮ ਲੋਕਾਂ ਨੂੰ ਦਿੱਲੀ ਦੀ ਤਰਾਂ ਸਸਤੀ ਬਿਜਲੀ, ਪਾਣੀ, ਇਲਾਜ, ਸਿੱਖਿਆ ਅਤੇ ਹੋਰ ਸਹੂਲਤਾਂ ਮਿਲ ਸਕਣ l
             ਇਸ ਤੋਂ ਇਲਾਵਾ ਵਿਧਾਇਕਾ ਰੁਪਿੰਦਰ ਕੌਰ ਰੂਬੀ ,ਆਪਣੇ ਹਲਕੇ ਦੇ ਪਿੰਡ ਬੀੜ ਬਹਿਮਣ ਵਿਖੇ ਪਾਰਟੀ ਦੇ ਵਰਕਰ ਗੁਰਸੇਵਕ ਸਿੰਘ ਜੀ ਦੇ ਪਿਤਾ ਸਰਦਾਰ ਹਮੀਰ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਅਤੇ ਇਸ ਮੌਕੇ ਸਰਦਾਰ ਹਮੀਰ ਸਿੰਘ ਜੀ ਨੂੰ ਸਮਰਪਿਤ ਪਿੰਡ ਬੀੜ ਬਹਿਮਣ ਦੇ ਯੁਵਕ ਸੇਵਾਵਾਂ ਕਲੱਬ ਅਤੇ ਯੰਗ ਬਲੱਡ ਕਲੱਬ ਬਠਿੰਡਾ ਦੇ ਸਹਿਯੋਗ ਨਾਲ ਬਲੱਡ ਕੈਂਪ ਵੀ ਲਾਇਆ ਗਿਆ । ਇਸ ਮੌਕੇ ਵਿਧਾਇਕਾ ਰੂਬੀ ਵੱਲੋਂ ਬਲੱਡ ਦੇਣ ਵਾਲੇ ਵਲੰਟੀਅਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ – ਨਾਲ ਪੌਦੇ ਵੀ ਤਕਸੀਮ ਕੀਤੇ ਗਏ l
                 ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕੱਲਬਾ ਵੱਲੋਂ ਕੀਤੇ ਇਸ ਉਪਰਾਲੇ ਲਈ ਦੋਵਾਂ ਕਲੱਬਾ ਦੇ ਪ੍ਰਧਾਨ ਅਤੇ ਮੈਂਬਰ ਸਹਿਬਾਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ l ਇਸ ਮੌਕੇ ਉਨ੍ਹਾਂ ਨਾਲ ਚਰਨਜੀਤ ਸਿੰਘ ਪ੍ਰਧਾਨ CYSS ਬਠਿੰਡਾ ਦਿਹਾਤੀ, ਸੰਦੀਪ ਧਾਲੀਵਾਲ ਯੂਥ ਮੀਤ ਪ੍ਰਧਾਨ ਜ਼ਿਲ੍ਹਾ ਬਠਿੰਡਾ, ਕਲੱਬ ਪ੍ਰਧਾਨ ਮਲਕੀਤ ਸਿੰਘ, ਅਮ੍ਰਿਤਪਾਲ ਸਿੰਘ, ਭੁਪਿੰਦਰ ਸਿੰਘ, ਗੁਰਸੇਵਕ ਸਿੰਘ, ਸਮੁੱਚੇ ਕਲੱਬ ਮੈਂਬਰ ਸਾਹਿਬਾਨ ਅਤੇ ਵਲੰਟੀਅਰ ਹਾਜ਼ਰ ਸਨ l
Advertisement
Advertisement
Advertisement
Advertisement
Advertisement
error: Content is protected !!